ਪਾਕਿ ਨੇ ਜਾਧਵ ‘ਤੇ ਲਿਆ ਯੂ ਟਰਨ, ਪੁਖ਼ਤਾ ਸਬੂਤਾਂ ਦੇ ਦਾਅਵੇ

ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ ਨੇ ਸੰਸਦ ‘ਚ ਦਿੱਤਾ ਬਿਆਨ
ਪਾਕਿਸਤਾਨ ਨੇ ਭਾਰਤੀ ਜਾਸੂਸ ਹੋਣ ਦੇ ਦੋਸ਼ ‘ਚ ਬੰਦੀ ਬਣਾਏ ਗਏ ਕੁਲਭੂਸ਼ਣ ਜਾਧਵ ‘ਤੇ ਪਲਟੀ ਮਾਰੀ ਹੈ ਜਾਧਵ ਖਿਲਾਫ਼ ਕੋਈ ਠੋਸ ਸਬੂਤ ਨਾ ਹੋਣ ਦੀ ਗੱਲ ਕਹਿਣ ਵਾਲੇ ਪਾਕਿਸਤਾਨ ਦਾ ਹੁਣ ਦਾਅਵਾ ਹੈ ਕਿ ਉਸਦੇ ਕੋਲ ਪੁਖਤਾ ਸਬੂਤ ਹਨ ਨਵਾਜ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ ਨੇ ਪਾਕਿਸਤਾਨੀ ਸੰਸਦ ‘ਚ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਦੇ ਨਹੀਂ ਕਿਹਾ ਸੀ ਕਿ ਜਾਧਵ ਖਿਲਾਫ਼ ਸਬੂਤਾਂ ਦੀ ਕੋਈ ਕਮੀ ਹੈ ਅਜ਼ੀਜ ਨੇ ਜਾਧਵ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਜਾਧਵ ਖਿਲਾਫ਼ ਐਫਆਈਆਰ ਦਰਜ ਹੋ ਚੁੱਕੀ ਹੈ ਪਤਾ ਹੋਵੇ ਕਿ ਪਾਕਿਸਤਾਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਭਾਰਤ ਸਾਫ਼ ਕਰ ਚੁੱਕਾ ਹੈ ਕਿ ਜਾਧਵ ਭਾਰਤੀ ਸਮੁੰਦਰੀ ਫੌਜ ਦੇ ਰਿਟਾਇਰਡ ਅਧਿਕਾਰੀ ਹਨ, ਪਰ ਹੁਣ ਉਨ੍ਹਾਂ ਨਾਲ ਭਾਰਤ ਸਰਕਾਰ ਦਾ ਕੋਈ ਸਬੰਧ ਨਹੀਂ ਹੈ ਭਾਰਤ ਨੇ ਜਾਧਵ ਦੇ ਜਾਸੂਸ ਹੋਣ ਦੀ ਗੱਲ ਤੋਂ ਵੀ ਸਾਫ਼ ਇਨਕਾਰ ਕੀਤਾ ਹੈ ਭਾਰਤੀ ਧਿਰ ਦਾ ਕਹਿਣਾ ਹੈ ਕਿ ਜਾਧਵ ਆਪਣੇ ਕਾਰੋਬਾਰ ਦੇ ਸਿਲਸਿਲੇ ‘ਚ ਬਲੋਚਿਸਤਾਨ ਗਏ ਸਨ
ਪਾਕਿਸਤਾਨੀ ਸੰਸਦ ‘ਚ ਪ੍ਰਸ਼ਨਕਾਲ ਦੌਰਾਨ ਸਾਂਸਦ ਤਲਹਾ ਮਹਿਮੂਦ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਅਜ਼ੀਜ ਨੇ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦੀ ਤੇ ਘਾਤਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੇ ਦੋਸ਼ਾਂ ‘ਚ ਅਸੀਂ ਕੁਲਭੂਸ਼ਣ ਜਾਧਵ ਖਿਲਾਫ਼ ਐਫਆਈਆਰ ਦਰਜ ਕਰ ਲਈ ਹੈ ਤੇ ਕੇਸ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ
ਅਜ਼ੀਜ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਅੰਦਰੂਨੀ ਮਾਮਲਿਆਂ ‘ਚ ਭਾਰਤ ਦੀ ਦਖਲਅੰਦਾਜ਼ੀ ਤੇ ਪਾਕਿਸਤਾਨੀ ਜ਼ਮੀਨ ‘ਤੇ ਵਾਪਰਨ ਵਾਲੀਆਂ ਤਬਾਹਕਾਰ ਤੇ ਅੱਤਵਾਦੀ ਘਟਨਾਵਾਂ ‘ਚ ਭਾਰਤ ਦੀ ਹਿੱਸੇਦਾਰੀ ਨਾਲ ਜੁੜੀ ਇੱਕ ਫਾਈਲ ਸੰਯੁਕਤ ਰਾਸ਼ਟਰ (ਯੂਐਨ) ਦੇ ਜਨਰਲ ਸਕੱਤਰ ਨੂੰ ਸੌਂਪੀ ਹੈ ਅਜ਼ੀਜ਼ ਨੇ ਕਿਹਾ ਕਿ ਇਸ ਫਾਈਲ ‘ਚ ਕੁਲਭੂਸ਼ਣ ਜਾਧਵ ਤੇ ਉਸਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ