ਕਵਿਤਾਵਾਂ

ਪਾਣੀ

ਪਾਣੀ ਸਭ ਤੋਂ ਸ਼ੈਅ ਅਣਮੁੱਲੀ, ਕੁਦਰਤ ਦੀ ਇਹ ਦਾਤ ਵਡਮੁੱਲੀ
ਪਾਣੀ ਦੀ ਨਾ ਕਰੋ ਦੁਰਵਰਤੋਂ, ਸੰਜਮ ਨਾਲ ਇਸ ਨੂੰ ਵਰਤੋ
ਪਾਣੀ ਧਰਤੀ ਵਿਚ ਮੁੱਕਦਾ ਜਾਵੇ, ਮੁੜ ਇਹ ਨਾ ਵਾਪਸ ਆਵੇ
ਪਾਣੀ ਬਿਨਾ ਨੇ ਦੁੱਖ ਹੀ ਦੁੱਖ, ਮਰ ਜਾਣਗੇ ਜੀਵ, ਜੰਤੂ ਤੇ ਰੁੱਖ
ਪਾਣੀ ਨੂੰ ਗੰਦਾ ਕਰੇ ਮਨੁੱਖ,ਸਹਿੰਦਾ ਆਪ ਹੀ ਅਨੇਕਾਂ ਦੁੱਖ
ਪਾਣੀ ਨਦੀਆਂ ਦਾ ਸੁੱਕਦਾ ਜਾਵੇ, ਜੰਗਲਾਂ ਦਾ ਘੇਰਾ ਮੁੱਕਦਾ ਜਾਵੇ
ਕੱਟੇ ਦਰੱਖਤਾਂ ਨੂੰ ਬੇਤਹਾਸ਼ਾ, ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ
ਬ੍ਰਹਿਮੰਡ ਵਿਚ ਗਰਮੀ ਵਧਦੀ ਜਾਵੇ, ਬਰਫਾਂ ਦੇ ਇਹ ਹੜ੍ਹ ਬਣਾਵੇ
ਪਾਣੀ ਬਿਨਾਂ ਸਭ ਰੁਕ ਜਾਵੇਗਾ, ਮੁੱਕਦਾ ਮੁੱਕਦਾ ਮਨੁੱਖ ਮੁੱਕ ਜਾਵੇਗਾ
ਕਿਉਂ ਨਾ ਫਸਲ ਚੱਕਰ ਬਣਾਈਏ, ਵੱਧ ਤੋਂ ਵੱਧ ਦਰੱਖਤ ਉਗਾਈਏ
ਸੰਜਮ ਨਾਲ ਅਸੀਂ ਵਰਤ ਕੇ ਪਾਣੀ, ਬਣ ਜਾਈਏ ਸਮੇਂ ਦੇ ਹਾਣੀ

ਰੇਖਾ ਰਾਣੀ ਅਧਿਆਪਕਾ 

ਬਰੇਟਾ ਮੰਡੀ

ਪ੍ਰਸਿੱਧ ਖਬਰਾਂ

To Top