ਦਿੱਲੀ

ਪਾਰਸ਼ਦ ‘ਤੇ ਹਮਲਾ ‘ਅਤਿਅੰਤ ਸ਼ਰਮਨਾਕ’ : ਕੇਜਰੀਵਾਲ

ਨਵੀਂ ਦਿੱਲੀ। ਆਪ ਦੇ ਪਾਰਸ਼ਦ ‘ਤੇ ਹਮਲੇ ਨੂੰ ਅਤਿਅੰਤ ਸ਼ਰਮਨਾਕ ਕਰਾਰ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ‘ਤੇ ਪੂਰੇ ਦੇਸ਼ ‘ਚ ਦਲਿਤਾਂ ‘ਤੇ ਹਮਲੇ ਕਰਨ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਰਾਸ਼ਟਰਪਤੀ ਕੋਲ ਲੈ ਕੇ ਜਾਵੇਗੀ।
ਦਿੱਲੀ ਵਿਧਾਨਸਭਾ ਨੇ ਅੱਜ ਮਈਆ ਮਹਿਲਾ ਵਿਧਾਨ ਸਭਾ ਖੇਤਰ ਦੇ ਵਾਰਡ ਨੰਬਰ 82 ਤੋਂ ਪਾਰਸ਼ਦ ਰਾਕੇਸ਼ ਕੁਮਾਰ ‘ਤੇ ਹਮਲੇ ਖਿਲਾਫ਼ ਇੱਕ ਤਜਵੀਜ਼ ਪਾਸ ਕੀਤੀ ਤੇ ਪੁਲਿਸ ਕਮਿਸ਼ਨਰ ਨੂੰ ਸਾਜ਼ਿਸ ਕਰਨ ਵਾਲਿਆਂ ਖਿਲਾਫ਼ ਅਜਾ, ਅਜਜਾ ਕਾਨੂੰਨ, ਭਾਰਤੀ ਦੰਡਾਵਲੀ ਦਤੇ ਹੋਰ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।

ਪ੍ਰਸਿੱਧ ਖਬਰਾਂ

To Top