ਪੰਜਾਬ

ਪਿਸਤੌਲ ਦੀ ਨੋਕ ‘ਤੇ ਨਗਦੀ ਤੇ ਗਹਿਣੇ ਲੁੱਟੇ

ਰਾਜੀਵ ਸ਼ਰਮਾ
ਹੁਸ਼ਿਆਰਪੁਰ 
ਟਾਂਡਾ ਸੱਲਾ ਰੋਡ ‘ਤੇ ਮਾਨਪੁਰ ਨਜ਼ਦੀਕ ਟਾਂਡਾ ਦੇ ਵਾਰਡ 6 ਨਿਵਾਸੀ ਸੁਨਿਆਰ ਵਰਿੰਦਰ ਕੁਮਾਰ ਪੁੱਤਰ ਪ੍ਰੇਮ ਨਾਥ ਨੂੰ ਪਲਸਰ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਲਿਆ ਜਾਣਕਾਰੀ ਅਨੁਸਾਰ ਵਰਿੰਦਰ ਕੁਮਾਰ ਸੱਲਾ ਸਥਿਤ ਆਪਣੇ ਗਹਿਣਿਆਂ ਦੀ ਦੁਕਾਨ ਤੋਂ ਵਾਪਸ ਟਾਂਡਾ ਆ ਰਿਹਾ ਸੀ ਤਾਂ ਰਸਤੇ ਵਿੱਚ ਤਿੰਨ ਪਲਸਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ 40 ਹਜ਼ਾਰ ਦੀ ਨਗਦੀ, ਸੋਨੇ ਦਾ ਕੜਾ, ਮੁੰਦਰੀ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ ਇਸ ਮੌਕੇ ਉਸ ਵੱਲੋਂ ਵਿਰੋਧ ਕਰਨ ‘ਤੇ ਦਾਤਰ ਨਾਲ ਉਸ ਨੂੰ ਜ਼ਖ਼ਮੀ ਕਰ ਦਿੱਤਾ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ

ਪ੍ਰਸਿੱਧ ਖਬਰਾਂ

To Top