ਪਿੰਡ ਢਾਬਾ ਕੋਕਰੀਆ ਦਾ ਗੋਮੀ ਸਿੰਘ ਵੀ ਬਣਿਆ ਪੱਕੇ ਮਕਾਨ ਦਾ ਮਾਲਕ

0

ਡੇਰਾ ਸ਼ਰਧਾਲੂਆ ਨੇ 6 ਘੰਟਿਆਂ ‘ਚ ਬਣਾ ਕੇ ਦਿੱਤਾ ਪੱਕਾ ਮਕਾਨ

ਫਾਜ਼ਿਲਕਾ/ਬਲੂਆਣਾ (ਰਜਨੀਸ ਰਵੀ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਮਾਨਵਤਾ ਪ੍ਰਤੀ ਬੇਮਿਸਾਲ ਜਜਬਾ ਅੱਜ ਜਿਲ੍ਹਾ ਫਾਜ਼ਿਲਕਾ ਦੇ ਬਲਾਕ ਬੱਲੂਆਣਾ ਵਿਖੇ ਦੇਖਣ ਨੂੰ ਮਿਲਿਆ ਜਦੋਂ ਬਲਾਕ ਦੀ ਸਾਧ-ਸੰਗਤ ਵੱਲੋਂ ਇੱਕ ਅਤਿ ਜਰੂਰਤਮੰਦ ਪਰਿਵਾਰ ਨੂੰ 6 ਘੰਟਿਆਂ ਵਿੱਚ ਪੱਕਾ ਮਕਾਨ ਬਣਾ ਕੇ ਦੇ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੱਲੂਆਣਾ ਦੇ ਜ਼ਿੰਮੇਵਾਰ ਸੇਵਾਦਾਰ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਬਲਾਕ ਦੇ ਪਿੰਡ ਢਾਬਾ ਕੋਕਰੀਆ ਵਿਖੇ ਇੱਕ ਅਤਿ ਜਰੂਰਤ ਮੰਦ ਵਿਅਕਤੀ ਗੋਮੀ ਸਿੰਘ ਪੁੱਤਰ ਹਰਬੰਸ ਸਿੰਘ, ਜਿਸ ਦੀ ਪਤਨੀ ਅਤੇ ਨੌਜਵਾਨ ਲੜਕੇ ਦੀ ਮੌਤ ਹੋ ਚੁੱਕੀ ਹੈ ਅਤੇ ਆਪਣੇ ਛੋਟੇ ਲੜਕੇ ਨਾਲ ਤਰਸਯੋਗ ਹਾਲਤ ਵਿੱਚ ਬਿਲਕੁਲ ਖਸਤਾ ਹਾਲ ਮਕਾਨ ਵਿੱਚ ਰਹਿ ਰਿਹਾ ਸੀ

ਉਹਨਾਂ ਦੱਸਿਆ ਕਿ ਮਕਾਨ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਸੀ ਅਤੇ ਕਦੇ ਵੀ ਡਿੱਗ ਸਕਦਾ ਸੀ ਜਿਸ  ਨੂੰ ਵੇਖਦੇ ਹੋਏ ਬਲਾਕ ਦੇ ਜਿੰਮੇਵਾਰ ਸੇਵਾਦਾਰਾਂ ਵੱਲੋਂ ਉਕਤ ਵਿਅਕਤੀ ਨੂੰ ਪੱਕਾ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਗਿਆ ਨਵਾਂ ਪੱਕਾ ਮਕਾਨ ਬਣਾਉਣ ਦੀ ਸ਼ੁਰੂਆਤ ਪਿੰਡ ਦੇ ਸਰਪੰਚ  ਕੇਵਲ ਸਿੰਘ ਕੋਲੋਂ ਕਰਵਾਈ ਗਈ ਤੇ ਕੁਝ ਹੀ ਘੰਟਿਆਂ ‘ਚ ਸਾਧ-ਸੰਗਤ ਨੇ ਪੱਕਾ ਮਕਾਨ ਬਣਾ ਕੇ ਲੋੜਵੰਦ ਨੂੰ ਸੌਂਪ ਦਿੱਤਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਲੋਂ ਕੀਤੇ ਜਾ ਰਹੇ

ਮਾਨਵਤਾ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਮਨਵਤਾ ਭਲਾਈ ਦੇ ਕਾਰਜ ਆਪਣੇ ਆਪ ਵਿੱਚ ਮਿਸਾਲ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲੀਪ ਸਿੰਘ, ਗਿਆਨ ਸਿੰਘ, ਪ੍ਰਗਟ ਸਿੰਘ, ਰਾਮਕੁਮਾਰ ਬਲਾਕ ਭੰਗੀਦਾਸ, ਦਲੀਪ ਕੁਮਾਰ, ਮਲਕੀਤ ਸਿੰਘ, ਨਾਹਰ ਸਿੰਘ, ਰੁਲੀਆ ਰਾਮ, ਪ੍ਰੇਮ ਪਾਲ, ਵੀਨਾ ਰਾਣੀ ,ਸੁਖਜੀਤ ਕੌਰ ਆਦਿ ਹਾਜ਼ਰ ਸਨ

6 ਘੰਟੇ ਪੂਰੇ ਜੋਸ਼ੋ ਖਰੋਸ਼ ਨਾਲ ਚੱਲੇ ਸੇਵਾ ਕਾਰਜ

ਪਿੰਡ ਦੇ ਸਰਪੰਚ ਵੱਲੋਂ ਉਦਘਾਟਨ ਕਰਨ ਤੋਂ ਬਾਅਦ ਲਗਤਾਰ 6 ਘੰਟੇ ਚੱਲੀ ਸੇਵਾ ਦੌਰਾਨ ਸੇਵਾਦਾਰਾਂ ਦਾ ਜੋਸ਼ ਕਾਬਿਲੇ ਤਰੀਫ਼ ਸੀ ਇਸ ਸਬੰਧੀ ਬਲਾਕ ਦੇ ਜਿੰਮੇਵਾਰ ਸੇਵਾਦਾਰ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ  ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ ਚਲਾਏ ਜਾ ਰਹੇ 134 ਕਾਰਜਾਂ ਤਹਿਤ ਇਸ ਜਰੂਰਤਮੰਦ ਪਰਿਵਾਰ  ਨੂੰ ਮਕਾਨ ਬਣਾ ਕੇ ਦਿੱਤਾ ਗਿਆ ਜਿਸ ਲਈ 6 ਘੰਟੇ ਚੱਲੇ ਸੇਵਾ ਕਾਰਜਾਂ ਵਿੱਚ ਸੇਵਾਦਾਰ ਭਾਈਆਂ ਦੇ ਨਾਲ-ਨਾਲ ਸੇਵਾਦਾਰ ਭੈਣਾਂ ਦਾ ਯੋਗਦਾਨ ਅਤੀ ਸ਼ਲਾਘਾ ਯੋਗ ਸੀ ਇਸਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜੂਦ ਸਨ

ਕੋਰੋਨਾ ਵਾਇਰਸ  ਸਬੰਧੀ ਨਿਯਮਾਂ ਦੀ ਕੀਤੀ ਪਾਲਣਾ

ਪਿੰਡ ਢਾਬਾ ਕੋਕਰੀਆ ਵਿੱਚ ਚੱਲੇ ਮਕਾਨ ਬਣਾਉਣ ਸਬੰਧੀ ਸੇਵਾ ਕਾਰਜਾਂ ਦੌਰਾਨ ਸਾਧ-ਸੰਗਤ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰਨ ਰੂਪ ਵਿੱਚ ਪਾਲਣਾ ਕੀਤੀ ਗਈ ਸੇਵਾਦਾਰਾਂ ਨੇ ਮਾਸਕ ਲਗਾ ਕੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ