ਪੀਡਬਲਯੂਡੀ ਘਪਲਾ : ਕੇਜਰੀਵਾਲ ਖਿਲਾਫ਼ ਸਥਿਤੀ ਰਿਪੋਰਟ ਦਾਖਲ

ਏਜੰਸੀ ਨਵੀਂ ਦਿੱਲੀ,  ਦਿੱਲੀ ਪੁਲਿਸ ਨੇ ਕਥਿੱਤ ਪੀਡਬਲਯੂਡੀ ਘਪਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਤੇ ਇੱਕ ਸਰਕਾਰੀ ਅਧਿਕਾਰੀ ਖਿਲਾਫ਼ ਅਪਰਾਧਿਕ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ ‘ਚ ਸ਼ਨਿੱਚਰਵਾਰ ਨੂੰ ਇੱਥੇ ਇੱਕ ਅਦਾਲਤ ਸਾਹਮਣੇ ਸਥਿਤੀ ਰਿਪੋਰਟ ਦਾਖਲ ਕੀਤੀ ਰਿਪੋਰਟ ‘ਚ ਕਿਹਾ ਗਿਆ ਕਿ ਸੜਕਾਂ ਤੇ ਸੀਵਰ ਲਾਈਨਾਂ ਲਈ ਠੇਕਾ ਦੇਣ ‘ਚ ਬੇਨੇਮੀਆਂ ਦੇ ਦੋਸ਼ਾਂ ‘ਚ ਜਾਂਚ  ਜਾਰੀ ਹੈ ਤੇ ਇਸ ਨੂੰ ਪੂਰੀ ਕਰਨ ਲਈ ਸਮਾਂ ਮੰਗਿਆ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਮੈਟ੍ਰੋਪੋਲੀਟਨ ਮੈਜਿਸਟਰੇਟ  ਅਭਿਲਾਸ਼ ਮਲਹੋਤਰਾ ਸਾਹਮਣੇ ਰਿਪੋਰਟ ਦਾਖਲ ਕੀਤੀ, ਜੋ ਅੱਜ ਛੁੱਟੀ ‘ਤੇ ਸਨ ਹੁਣ ਮਾਮਲਾ 8 ਮਾਰਚ ਨੂੰ ਸੁਣਵਾਈ ਲਈ ਆਵੇਗਾ ਅਦਾਲਤ ਉਸ ਸ਼ਿਕਾਇਤ ‘ਤੇ ਸੁਣਵਾਈ ਕਰ ਰਹੀ ਸੀ, ਜਿਸ ‘ਚ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਸੁਰਿੰਦਰ ਬਾਂਸਲ ਤੇ ਇੱਕ ਲੋਕ ਸੇਵਕ ਖਿਲਾਫ਼ ਸ਼ਹਿਰ ‘ਚ ਸੜਕਾਂ ਤੇ ਸੀਵਰ ਲਾਈਨ ਪਾਉਦ ਦਾ ਠੇਕਾ ਦੇਣ ‘ਚ ਕਥਿੱਤ ਬੇਨੇਮੀਆਂ ਲਈ ਪੁਲਿਸ ਨੂੰ ਐਫਆਈਆਰ ਦਰਜ ਕਰਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਪੁਲਿਸ ਰਿਪੋਰਟਾਂ ‘ਚ ਕਿਹਾ ਗਿਆ ਕਿ ਜਾਂਚ ਦੌਰਾਨ ਬਾਂਸਲ ਤੇ ਦੋ ਹੋਰ ਕਮਲ ਸਿੰਘ ਤੇ ਪਵਨ ਕੁਮਾਰ ਨੂੰ ਸੂਚਨਾ ਤੇ ਦਸਤਾਵੇਜ਼ਾਂ ਦੀ ਘਾਟ ਲਈ ਨੋਟਿਸ ਜਾਰੀ ਕੀਤਾ ਗਿਆ ਤੇ ਉਹ ਜਾਂਚ ‘ਚ ਸ਼ਾਮਲ ਹੋਏ ਵੇਰਵਾ ਦੇਣ ਲਈ ਉਨ੍ਹਾਂ ਸਮਾਂ ਮੰਗਿਆ