ਪੰਜਾਬ

ਪੁਲਿਸ ਨੇ ਭਜਾ-ਭਜਾ ਕੇ ਕੁੱਟੇ ਬੇਰੁਜ਼ਗਾਰ ਅਧਿਆਪਕ

ਦੋ ਬੇਰੁਜ਼ਗਾਰਾਂ ਦੇ ਗੰਭੀਰ ਚੋਟਾਂ, ਇੱਕ ਦਾ ਪੱਟ ਟੁੱਟਿਆ
ਬਠਿੰਡਾ,  (ਅਸ਼ੋਕ ਵਰਮਾ)  ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਮੰਤਰੀ ਹਰਸਿਮਰਤ ਦੇ ਹਲਕੇ ਵਿੱਚ ਲਲਕਾਰ ਰੈਲੀ ਕਰਨ ਲਈ ਆਏ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੂੰ ਭਜਾ-ਭਜਾ ਕੇ ਕੁਟਾਪਾ ਚਾੜ੍ਹਿਆ ਪੁਲਿਸ ਦੀ ਇਸ ਕਾਰਵਾਈ ਕਾਰਨ ਅਜੇ ਕੁਮਾਰ ਹੁਸ਼ਿਆਰਪੁਰ ਦਾ ਪੱਟ ਟੁੱਟ ਗਿਆ ਅਤੇ ਮੱਖਣ ਸਿੰਘ ਮਲੇਰਕੋਟਲਾ ਦੀ ਬਾਂਹ ਟੁੱਟ ਗਈ ਹੈ ਜਦੋਂ ਕਿ ਸੁਖਪ੍ਰੀਤ ਸਿੰਘ ਦੀਆਂ ਉਂਗਲਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਏਦਾਂ ਹੀ ਅਧਿਆਪਕਾ ਪੂਨਮ, ਬਲਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਸਮੇਤ ਇੱਕ ਦਰਜਨ ਦੇ ਕਰੀਬ ਅਧਿਆਪਕਾਂ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ ਗੰਭੀਰ ਜ਼ਖ਼ਮੀ ਹੋਏ ਅਧਿਆਪਕਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ
ਬੀ ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਇਨ੍ਹਾਂ ਬੇਰੁਜ਼ਗਾਰਾਂ ਵੱਲੋਂ ਬਠਿੰਡਾ ‘ਚ ਲਲਕਾਰ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਅੱਜ ਸ਼ਹਿਰ ‘ਚ ਵੱਖ-ਵੱਖ ਰੋਸ ਪ੍ਰੋਗਰਾਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਵੱਡੀ ਨਫਰੀ ਪੁਲਿਸ ਤਾਇਨਾਤ ਕੀਤੀ ਹੋਈ ਸੀ ਇਸੇ ਦੌਰਾਨ ਰੈਲੀ ਕਰਨ ਆਏ
ਅਧਿਆਪਕ ਖੁਫੀਆ ਵਿਭਾਗ ਦੀਆਂ ਅੱਖੀਂ ਘੱਟਾ ਪਾਕੇ  ਡੱਬਵਾਲੀ ਰੋਡ ‘ਤੇ ਬਣੀ ਟੈਂਕੀ ‘ਤੇ ਚੜ੍ਹ ਗਏ ਕਾਫੀ ਸਮਾਂ ਜਦੋਂ ਪ੍ਰਸ਼ਾਸਨ ਦਾ ਕੋਈ
ਅਧਿਕਾਰੀ ਉਨ੍ਹਾਂ ਦੀ ਗੱਲ ਸੁਨਣ ਨਾ ਆਇਆ ਤਾਂ ਬੇਰੁਜਗਾਰਾਂ ਨੇ ਸੜਕ ਤੇ ਜਾਮ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਪਿਛਲੇ ਦਿਨਾਂ ਤੋਂ ਧਰਨਿਆਂ ਮੁਜਾਹਰਿਆਂ ਤੋ ਦੁਖੀ ਹੋਕੇ ਗੁੱਸੇ ‘ਚ ਬੇਕਾਬੂ ਹੋਏ ਪੁਲਿਸ ਮੁਲਾਜਮਾਂ ਨੇ ਭਵਿੱਖ ਘਾੜਿਆਂ ‘ਤੇ ਚੰਗੀ ਗਰਮੀ ਲਾਹੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਘੜੀਸ ਘੜੀਸ ਕੇ ਕੁੱਟਿਆ
ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦਾ ਕਹਿਣਾ ਸੀ ਕਿ ਯੂਨੀਅਨ ਦੇ ਦਬਾਅ ਹੇਠ ਡਿਪਟੀ ਕਮਿਸ਼ਨਰ ਡਾ ਬਸੰਤ ਗਰਗ ਨੇ ਜਥੇਬੰਦੀ ਦੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ 16 ਮਈ ਨੂੰ ਪੈਨਲ ਮੀਟਿੰਗ ਕਰਾਉਣ ਦਾ ਲਿਖਤੀ ਪੱਤਰ ਦੇ ਕੇ ਸੰਘਰਸ਼ ਸਮਾਪਤ ਕਰਾਵਾਇਆ ਸੀ ਪਰ ਇੱਕ ਮਹੀਨੇ ਬਾਅਦ ਵੀ ਇਹ ਮੀਟਿੰਗ ਨਹੀਂ ਹੋਈ ਹੈ ਉਨ੍ਹਾਂ ਆਖਿਆ ਕਿ ਬੇਰੁਜਗਾਰ ਐਮ. ਏ., ਬੀ. ਐਡ. ਐਮ. ਫਿਲ, ਪੀ. ਐੱਚ. ਡੀ. ਵਰਗੀਆਂ ਉੱਚ ਡਿਗਰੀਆਂ ਪਾਸ ਹੋਣ ਅਤੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਮੁਤਾਬਕ 2011 ਤੋਂ ਟੈੱਟ ਵੀ ਪਾਸ ਕੀਤਾ ਹੋਇਆ ਹੈ ਫਿਰ ਵੀ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਆਖਿਆ ਕਿ ਇਕ ਪਾਸੇ ਪੰਜਾਬ ਸਰਕਾਰ ਪੜ੍ਹੇ ਲਿਖੇ ਇੱਕ ਲੱਖ ਵੀਹ ਹਜ਼ਾਰ (1, 20, 000) ਬੇਰੋਜਗਾਰਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਉਹ ਪਿਛਲੇ ਪੰਜ ਸਾਲਾਂ ਤੋਂ ਸੜਕਾਂ ਤੇ ਧੱਕੇ ਖਾ ਰਹੇ ਹਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਰੁਜਗਾਰਾਂ ਚੋਂ ਤਕਰੀਬਨ 2 ਹਜ਼ਾਰ ਓਵਰਏਜ ਹੋ ਚੁੱਕੇ ਹਨ ਅਤੇ 2011 ਵਿਚ ਪੰਜਾਬ ਵਿੱਚ ਪਹਿਲੀ ਵਾਰੀ ਲਈ ਗਈ ਟੀ. ਈ. ਟੀ. ਪ੍ਰੀਖਿਆ ਪਾਸ ਕਰਨ ਵਾਲੇ 10,000 ਤੋਂ ਵਧੇਰੇ ਬੇਰੁਜਗਾਰਾਂ ਦੀ ਪ੍ਰੀਖਿਆ ਦੀ ਮਿਆਦ ਵੀ ਹੁਣ ਤਾਂ ਖਤਮ ਹੋਣ ਦੇ ਨੇੜੇ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਵੰਬਰ 2015 ਵਿਚ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆ 6,050 ਆਸਾਮੀਆਂ ਕੱਢੀਆਂ ਸਨ ਇਸ ਭਰਤੀ ਦਾ ਆਧਾਰ ਵਿਸ਼ਾ ਵਾਰ ਟੈਸਟ ਰੱÎਖਿਆ ਗਿਆ ਸੀ, ਪ੍ਰੰਤੂ ਪੰਜਾਬ ਸਰਕਾਰ ਨੇ9 ਮਹੀਨੇ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਭਰਤੀ ਪ੍ਰੀਕਿਰਆ ਸ਼ੁਰੂ ਵੀ  ਨਹੀਂ ਕੀਤੀ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤੇਜ ਕਰ ਦੇਣਗੇ
ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜ ਬੇਰੁਜ਼ਗਾਰ ਬੀਐੱਡ ਅਧਿਆਪਕ ਆਗੂਆਂ ‘ਤੇ ਕੇਸ ਦਰਜ ਕੀਤਾ ਗਿਆ ਹੈ

ਪ੍ਰਸਿੱਧ ਖਬਰਾਂ

To Top