ਹਰਿਆਣਾ

ਪੁਲਿਸ ਮਕਾਬਲੇ ‘ਚ ਗੈਂਗਸਟਰ ਢੇਰ, ਤਿੰਨ ਜ਼ਖਮੀ

ਤਲਵੰਡੀ ਸਾਬੋ (ਏਜੰਸੀ)। ਇੱਥੋਂ ਨੇੜਲੇ ਪਿੰਡ ਜਗਾ ਰਾਮ ਤੀਰਥ ‘ਚ ਉਸ ਵੇਲੇ ਲੋਕਾਂ ‘ਚ ਸਹਿਮ ਛਾ ਗਿਆ ਜਦੋਂ ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ‘ਚ ਇੱਕ ਇਨਾਮੀ ਗੈਂਗਸਟਰ ਸੋਨੀਪਤ ਦੇ ਅਜੈ ਕੁਮਾਰ ਦੀ ਮੌਤ ਹੋ ਗਈ ਅਤੇ ਤਿੰਨ ਗੈਂਗਸਟਰ ਜ਼ਖਮੀ ਹੋ ਗਏ। ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਗੈਂਗਸਟਰਾਂ ਦੀ ਗੱਡੀ ਦੀ ਇਤਲਾਹ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਦਾ ਪਿੱਛਾ ਕੀਤਾ ਅਤੇ ਪਿੰਡ ਜਗਾ ਰਾਮ ਤੀਰਥ ਕੋਲ ਜਾ ਕੇ ਉਨ੍ਹਾਂ ਦਾ ਮੁਕਾਬਲਾ ਬਦਮਾਸ਼ਾਂ ਨਾਲ ਹੋ ਗਿਆ। ਇਸ ‘ਚ ਇੱਕ ਗੈਂਗਸਟਰ ਅਜੈ ਦੀ ਮੌਤ ਹੋ ਗਈ। ਇਸਤੋਂ ਇਲਾਵਾ ਤਿੰਨ ਬਦਮਾਸ਼ ਜ਼ਖਮੀ ਹੋ ਗਏ।

ਪ੍ਰਸਿੱਧ ਖਬਰਾਂ

To Top