ਪੁਲਿਸ ਵੱਲੋਂ 140 ਪੇਟੀਆਂ ਸ਼ਰਾਬ ਸਮੇਤ ਦੋ ਕਾਬੂ

ਕਾਲ਼ਾ ਸ਼ਰਮਾ ਭਦੌੜ,
ਭਦੌੜ ਪੁਲਿਸ ਨੇ 140 ਪੇਟੀਆਂ ਸ਼ਰਾਬ ਸਮੇਤ ਗੱਡੀ ਅਤੇ ਦੋ ਵਿਅਕਤੀਆਂ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਸੀ ਕਿ ਭਦੌੜ ਖੇਤਰ ਅੰਦਰ ਵੱਡੀ ਮਾਤਰਾ ਵਿੱਚ ਸ਼ਰਾਬ ਵੇਚਣ ਵਾਲੇ ਸਰਗਰਮ ਹਨ। ਜਿਸ ਤਹਿਤ ਏ.ਐਸ.ਆਈ. ਪਰਮਜੀਤ ਸਿੰਘ ਨੇ ਪਿੰਡ ਤਲਵੰਡੀ ਵਿਖੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਜਿੱਥੇ ਇੱਕ  ਗੱਡੀ ਨੰ: ਐਚ.ਆਰ 26 ਕਿਊ 4202 ਆਈ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਇਵਰ ਨੇ ਗੱਡੀ ਭਜਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਗੱਡੀ ਘੇਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚ 140 ਪੇਟੀਆਂ ਵੱਖ- ਵੱਖ ਬਰਾਂਡ ਦੀ ਸ਼ਰਾਬ ਪਾਈ ਗਈ
ਗੱਡੀ ਵਿੱਚ ਹਾਜ਼ਰ ਦੋ ਨੌਜਵਾਨਾਂ ਦੀ ਪਛਾਣ ਅਮਨਦੀਪ ਸਿੰਘ, ਸਵਰਨ ਸਿੰਘ ਵਾਸੀ ਨਿਉਰ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਉਪਰੰਤ ਕਾਨੂੰਨੀ ਕਾਰਵਾਈ ਕਰਦਿਆਂ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਸ਼ਰਾਬ ਮੋਗਾ ਜ਼ਿਲ੍ਹੇ       ‘ਚਂੋ ਲਿਆ ਕੇ ਆਪਣੇ ਪਿੰਡ ਨਿਉਰ ਜ਼ਿਲ੍ਹਾ ਬਠਿੰਡਾ ਵਿਖੇ ਲਿਜਾ ਰਹੇ ਸਨ। ਇਸ ਮੌਕੇ ਏ.ਐਸ.ਆਈ. ਪਰਮਜੀਤ ਸਿੰਘ, ਮੁੱਖ ਮੁਨਸ਼ੀ ਰਜਿੰਦਰ ਸਿੰਘ, ਕਾਂਸਟੇਬਲ ਨਿਰਮਲ ਸਿੰਘ,ਕਾਂਸਟੇਬਲ ਹਰਦੀਪ ਸਿੰਘ ਆਦਿ ਹਾਜ਼ਰ ਸਨ।