ਪੇਂਡੂ ਮਜ਼ਦੂਰਾਂ ਦੀ ਬਦਤਰ ਚਿੰਤਾਜਨਕ ਹਾਲਤ

ਦੇਸ਼ ਦੀ ਇੱਕ ਤਿਹਾਈ ਆਬਾਦੀ ਪਿੰਡਾਂ ‘ਚ ਵਸਦੀ ਹੈ ਤੇ 60 ਫੀਸਦੀ ਅਬਾਦੀ ਖੇਤੀਬਾੜੀ ‘ਤੇ ਨਿਰਭਰ ਹੈ  ਖੇਤੀਬਾੜੀ ਦਾ ਜੀਡੀਪੀ ‘ਚ ਯੋਗਦਾਨ ਸਿਰਫ਼ 18 ਫੀਸਦੀ ਹੈ ਖੇਤੀਬਾੜੀ ਵਿਕਾਸ ਦਰ 4.8 ਫੀਸਦੀ ਤੋਂ ਘੱਟ ਕੇ 2 ਫੀਸਦੀ ਰਹਿ ਗਈ ਹੈ  ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ‘ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਹਾਲਤ ਕਿਹੋ ਜਿਹੀ ਹੋਵੇਗੀ ਖੇਤੀ ਹੇਠਾਂ ਘਟ ਰਿਹਾ ਰਕਬਾ ਅਤੇ ਲੋਕ ਵਿਰੋਧੀ ਨੀਤੀਆਂ ਨੇ ਗੈਰ ਸੰਗਠਤ ਪੇਂਡੂ ਮਜ਼ਦੂਰਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ ਕਿਤਾਬੀ ਗਿਆਨ ਤੇ ਹੋਰ ਕਿੱਤਿਆਂ ਦੀ ਸਿਖਲਾਈ ਤੋਂ ਸੱਖਣੇ ਇਹ ਮਜ਼ਦੂਰ ਪਿੰਡਾਂ ‘ਚ ਜ਼ਿੰਮੀਦਾਰਾਂ ਦੀ ਜ਼ਮੀਨ ‘ਤੇ ਮਜ਼ਬੂਰਨ ਮਜ਼ਬੂਰੀ ਕਰਨ ਜੋਗੇ ਹਨ ਬਹੁਤ ਘੱਟ ਉਜਰਤਾਂ ‘ਤੇ ਜ਼ਿਆਦਾ ਘੰਟੇ ਸਗੋਂ ਕੋਈ ਸਮਾਂ ਸੀਮਾ ਹੀ ਨਹੀਂ ਇਨ੍ਹਾਂ ਦੇ ਕੰਮ ਕਰਨ ਦੀ
12-18 ਘੰਟੇ ਸਖਤ ਮੁਸ਼ੱਕਤ ਕਰਨ ਕਰਨੀ ਪੈਂਦੀ ਹੈ ਲੇਬਰ ਕਾਨੂੰਨ ਮੁਤਾਬਕ ਕੰਮ ਦੇ ਘੰਟੇ ਅੱਠ ਤੈਅ ਕੀਤੇ ਗਏ ਹਨ, ਪਰ ਇਨ੍ਹਾਂ ਲਈ ਕੋਈ ਕਾਨੂੰਨ ਨਹੀਂ ਦਿਨ-ਰਾਤ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਹੈ ਜਿਸ ਕਰਕੇ ਇਨ੍ਹਾਂ ਦੀ ਸਮਾਜਿਕ ਜ਼ਿੰਦਗੀ ਵੀ ਪ੍ਰਭਾਵਤ ਹੁੰਦੀ ਹੈ ਕਰਜ਼ੇ ਦੀ ਮਾਰ ਗਰੀਬੀ ਤੇ ਕਈ ਸਮਾਜਿਕ ਕਾਰਨਾਂ ਕਰਕੇ ਇਹ ਸ਼ੋਸ਼ਿਤ ਹੋਣ ਲਈ ਮਜ਼ਬੂਰ ਹਨ ਇਹ ਕੌੜਾ ਸੱਚ ਹੈ ਕਿ ਅਜੋਕੇ ਅਗਾਂਹਵਧੂ ਯੁੱਗ ‘ਚ ਇਨ੍ਹਾਂ ਮਜ਼ਦੂਰਾਂ ਨਾਲ ਛੂਤ-ਛਾਤ ਦਾ ਵਿਤਕਰਾ ਆਮ ਕੀਤਾ ਜਾਂਦਾ ਹੈ ਤੇ ਖਾਣੇ ਦੀ ਗੁਣਵੱਤਾ ਵੀ ਘਟੀਆ ਪਾਈ ਗਈ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਉਨ੍ਹਾਂ ਦੇ ਮਾਲਕ ਜਾਂ ਅਖੌਤੀ ਉੱਚੀ ਜਾਤ ਦੇ ਲੋਕ ਉਨ੍ਹਾਂ ਨੂੰ ਜਾਤੀ ਸੂਚਕ ਜਾਂ ਹੋਰ ਘਟੀਆ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ
ਕਾਨੂੰਨ ਮੁਤਾਬਕ ਸਾਰਿਆਂ ਨੂੰ ਹੱਕ ਹੈ, ਸਗੋਂ ਦਲਿਤ ਵਰਗ ਲਈ ਪੰਚਾਇਤੀ ਜਮੀਨ ‘ਤੇ ਖੇਤੀ ਕਰਨ ਦਾ ਹੱਕ ਰਾਖਵਾਂ ਵੀ ਹੈ, ਫਿਰ ਵੀ ਬਾਲਦ ਕਲਾਂ ਵਰਗੇ ਟਕਰਾਅ ਵਰਣ ਵੰਡ ਦੇ ਕੌੜੇ ਸੱਚ  ਨੂੰ ਦੁਨੀਆਂ ਸਾਹਮਣੇ ਬੇਪਰਦ ਕਰਦੇ ਹਨ  ਹਾੜ੍ਹੀ ਸਾਉਣੀ ਸੀਜਨ ਦੌਰਾਨ ਇਨ੍ਹਾਂ ਮਜ਼ਦੂਰਾਂ ਦੀਆਂ ਉਜਰਤਾਂ ਨੂੰ ਲੈ ਕੇ ਹੰਗਾਮਾ ਖੜ੍ਹਾ ਕੀਤਾ ਜਾਂਦਾ ਹੈ ਕਿਸਾਨ ਏਕਾ ਕਰਕੇ ਮਾਮੂਲੀ ਉਜਰਤਾਂ  ‘ਤੇ ਇਨ੍ਹਾਂ ਤੋਂ ਖੇਤਾਂ ‘ਚ ਕੰਮ ਕਰਵਾਉਂਦੇ ਹਨ ਅਨਪੜ੍ਹਤਾ ਤੇ ਲੇਬਰ ਕਾਨੂੰਨ ਪ੍ਰਤੀ ਅਗਿਆਨਤਾ ਕਰਕੇ ਇਹ ਘੱਟ ਉਜਰਤਾਂ ‘ਤੇ ਕੰਮ ਕਰਨ ਲਈ ਮਜ਼ਬੂਰ ਹਨ ਆਰਥਿਕ, ਸਮਾਜਿਕ ਦਬਾਅ ਤੇ ਪ੍ਰਵਾਸੀ ਮਜ਼ਦੂਰ ਦੀ ਆਮਦ ਵੀ ਘੱਟ ਉਜਰਤਾਂ ਲਈ ਜ਼ਿੰਮੇਵਾਰ ਹੈ ਪੰਜਾਬ ‘ਚ ਪ੍ਰਵਾਸੀ ਮਜ਼ਦੂਰਾਂ ਦੀ ਤਾਦਾਦ ਕਾਫੀ ਹੈ, ਜੋ ਘੱਟ ਉਜਰਤਾਂ ‘ਤੇ ਕੰਮ ਕਰਕੇ ਇੱਥੋਂ ਦੇ ਪੇਂਡੂ ਮਜ਼ਦੂਰਾਂ ਦੇ ਕਿੱਤੇ ਨੂੰ ਢਾਹ ਲਾ ਰਹੇ ਹਨ
ਸਿਹਤ, ਸਿੱਖਿਆ ਤੇ ਹੋਰ ਸਹੂਲਤਾਂ ਤੋਂ ਇਹ ਵਾਂਝੇ ਹੋ ਰਹੇ ਹਨ ਗਰੀਬੀ ਤੇ ਬਿਮਾਰੀਆਂ ਦੀ ਪਕੜ ਮਜ਼ਬੂਤ ਹੋ ਰਹੀ ਹੈ ਪੰਜਾਬ ਦਾ ਮਾਲਵਾ ਇਲਾਕਾ ਕੈਂਸਰ ਤੇ ਕਾਲੇ ਪੀਲੀਏ ਤੋਂ ਪੀੜਤ ਹੈ  ਗਰੀਬੀ ਕਾਰਨ ਇੱਥੋਂ ਦੇ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਹਨ 95 ਫੀਸਦੀ ਪੇਂਡੂ ਦਲਿਤ ਆਬਾਦੀ ਪੀਣ ਵਾਲੇ ਸਾਫ਼ ਪਾਣੀ ਤੋਂ ਵਾਂਝੀ ਹੈ ਤੇ ਹੋਰ ਸਹੂਲਤਾਂ ਤਾਂ ਇਨ੍ਹਾਂ ਤੋਂ ਕੋਹਾਂ ਦੂਰ ਹਨ
ਬੜੇ ਦੁੱਖ ਦੀ ਗੱਲ ਹੈ ਕਿ ਫ਼ਸਲਾਂ ਦੀ ਬਰਬਾਦੀ ਪਿੱਛੋਂ  ਮੁਆਵਜ਼ੇ ਦੀ ਮੰਗ ਤੇ ਵੰਡ ਵੇਲੇ ਵੀ ਇਸ ਵਰਗ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਇਹ ਬੜੀ ਹਾਸੋਹੀਣੀ ਹਾਲਤ ਹੈ ਕਿ ਮਜ਼ਦੂਰ ਦੀ ਸਾਲਾਨਾ ਆਮਦਨ ਤਾਂ ਹਜ਼ਾਰਾਂ ਰੁਪਇਆਂ ‘ਚ ਹੈ ਤੇ ਜੇਕਰ ਉਸ ਦਾ ਬੱਚਾ ਕਿਸੇ ਕਿੱਤਾ ਮੁਖੀ  ਕੋਰਸ ਸੋਚਦਾ ਹੈ ਤਾਂ ਮਹਿੰਗੀਆਂ ਫ਼ੀਸਾਂ ਕਾਰਨ ਮਨ ਮਾਰ ਲੈਂਦਾ ਹੈ ਕੀ ਉਸ ਨੂੰ ਡਾਕਟਰ, ਇੰਜੀਨੀਅਰ ਬਣਨ ਦਾ ਕੋਈ ਹੱਕ ਨਹੀਂ ਹੈ ਇਸੇ ਤਰ੍ਹਾਂ ਦਾ ਨਿਘਾਰ ਸਿਹਤ ਸਹੂਲਤਾਂ ‘ਚ ਵੀ ਹੋ ਚੁੱਕਿਆ ਹੈ
ਇੱਕ ਆਰਥਿਕ ਸਰਵੇਖਣ ਮੁਤਾਬਮ ਪੇਂਡੂ ਰੁਜ਼ਗਾਰ 60 ਫੀਸਦੀ ਤੋਂ ਘਟ ਕੇ 57 ਫੀਸਦੀ ਰਹਿ ਗਿਆ ਹੈ  ਮਸ਼ੀਨੀਕਰਨ ਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਖੇਤੀ ਮਜ਼ਦੂਰੀ 122 ਦਿਨਾਂ ਤੋਂ ਘੱਟ ਕੇ 72 ਦਿਨ ਰਹਿ ਗਈ ਹੈ 78 ਫੀਸਦੀ ਗੈਰ ਖੇਤੀ ਮਜ਼ਦੂਰ ਸਿਰਫ਼ ਗਰਮੀ ਦੇ ਦਿਨਾਂ ‘ਚ ਹੋਰਾਂ ਪਾਸਿਓਂ ਵਿਹਲੇ ਹੋਣ ਕਾਰਨ ਕੰਮ ਕਰਦੇ ਹਨ, ਜੋ ਉਜਰਤਾਂ ਦੇ ਘਟਾਅ ਦਾ ਜ਼ਿੰਮੇਵਾਰ ਹਨ
ਮਾਲਵਾ ਪੱਟੀ ‘ਚ ਖੁਦਕੁਸ਼ੀਆਂ ਦਾ ਵਰਤਾਰਾ 1988 ਤੋਂ ਬਾਅਦ ਭਿਆਨਕ ਰੂਪ ਧਾਰਨ ਕਰ ਗਿਆ ਜਦ ਨਰਮਾ-ਕਪਾਹ ਦੀ ਫਸਲ ਦੀ ਬਰਬਾਦੀ ਨੇ ਲੋਕਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਸੀ ਪੰਜਾਬ ‘ਚ ਹੋਈਆਂ ਕੁੱਲ ਖੁਦਕੁਸ਼ੀਆਂ ‘ਚੋਂ 87 ਫੀਸਦੀ ਖੁਦਕੁਸ਼ੀਆਂ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਕੀਤੀਆਂ ਹਨ ਪਿਛਲੇ ਇੱਕ ਦਹਾਕੇ ਦੌਰਾਨ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਨੇ 4609  ਖੁਦਕੁਸ਼ੀਆਂ ਕੀਤੀਆਂ, ਜਿਨਾਂ ‘ਚੋਂ 2000 ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਹਨ 65 ਫੀਸਦੀ ਖੁਦਕੁਸ਼ੀਆਂ ਦਾ ਕਾਰਨ ਬੇਤਹਾਸ਼ਾ ਕਰਜ਼ਾ ਹੈ ਜ਼ਿਆਦਾਤਰ ਮਜ਼ਦੂਰਾਂ ਦੇ ਸਿਰ 50,000 ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਹੈ ਜੋ ਖੁਦਕੁਸ਼ੀਆਂ ਦਾ ਅਹਿਮ ਕਾਰਨ ਹੈ 35 ਫੀਸਦੀ ਖੁਦਕੁਸ਼ੀਆਂ ਹੋਰ ਕਾਰਨਾਂ ਕਰਕੇ ਹੁੰਦੀਆਂ ਹਨ ਇਨ੍ਹਾਂ ਤੱਥਾਂ ਦੀ ਗਵਾਹੀ ਇਹ ਸਾਬਤ ਕਰਦੀ ਹੈ ਕਿ ਅਜੋਕੇ ਸਮੇਂ ਅੰਦਰ ਗੈਰ-ਸੰਗਠਤ ਦਿਹਾਤੀ ਮਜਦੂਰਾਂ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ
ਇਹ ਸੱਚ ਹੈ ਕਿ ਅਜੋਕੀ ਖੇਤੀਬਾੜੀ ਦਿਹਾਤੀ ਮਜ਼ਦੂਰਾਂ ਤੋਂ ਬਿਨਾਂ ਸੰਭਵ ਨਹੀਂ , ਭਾਵੇਂ ਮਸ਼ੀਨੀਕਰਨ ਕਿੰਨਾ ਵੀ ਹੋ ਗਿਆ ਹੈ, ਫਿਰ ਵੀ ਖੇਤੀ ‘ਚ ਇਨ੍ਹਾਂ ਦੇ ਬਣਦੇ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਨ੍ਹਾਂ ਦੀ ਹਾਲਤ ਸੁਧਾਰਨ ਲਈ ਸਮਾਜ, ਸਰਕਾਰਾਂ ਨੂੰ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ ਛੂਤ-ਛਾਤ, ਜਾਤਪਾਤ ਤੋਂ ਉੱਤੇ ਉੱਠ ਕੇ ਇਸ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ  ਖੇਤ ਮਜ਼ਦੂਰਾਂ ਲਈ ਸਰਕਾਰਾਂ ਨੂੰ ਭਲਾਈ ਸਕੀਮਾਂ ਦਾ ਵਿਸਥਾਰ ਤੇ ਜਾਗਰੂਕਤਾ ਫੈਲਾਈ ਜਾਵੇ, ਉਨ੍ਹਾਂ ਪ੍ਰਤੀ ਸਮਾਜ ਨੂੰ ਦੋਗਲੀ ਨੀਤੀ ਤਿਆਗਣੀ ਚਾਹੀਦੀ ਹੈ ਇਤਿਹਾਸ ਗਵਾਹ ਹੈ ਕਿ ਕ੍ਰਾਂਤੀ ਦਾ ਆਗਾਜ਼ ਹਮੇਸ਼ਾ ਦੱਬੇ ਕੁਚਲੇ ਲੋਕਾਂ ਨੇ ਹੀ ਕੀਤਾ ਹੈ ਉਨ੍ਹਾਂ ਦੀਆਂ ਆਰਥਿਕ-ਸਮਾਜਿਕ ਮਜ਼ਬੂਰੀਆਂ ਦਾ ਲਾਹਾ ਨਾ ਲਿਆ ਜਾਵੇ ਤੇ ਮਾਨਵਤਾ ਵਾਲਾ ਵਿਵਹਾਰ ਕੀਤਾ ਜਾਵੇ ਵੱਡੀ ਗੱਲ ਮਜ਼ਦੂਰਾਂ ਨੂੰ ਸੰਗਠਤ ਤੇ ਆਪਣੇ ਹੱਕਾਂ ਪ੍ਰਤੀ ਲਾਮਬੰਦ ਹੋਣ ਦੀ ਅਹਿਮ ਲੋੜ ਹੈ ਇਸੇ  ਕਰਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਆਮ ਕਹਿੰਦੇ ਹਨ ਇਨਕਲਾਬ ਤੋਂ ਭਾਵ ਇੱਕ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ, ਜਿਸ ‘ਚ ਮਜ਼ਦੂਰ ਜਮਾਤ ਦੀ ਸਰਦਾਰੀ ਸਰਵ-ਪ੍ਰਵਾਨਿਤ ਹੋਵੇ
ਗੁਰਤੇਜ ਸਿੱਧੂ
ਚੱਕ ਬਖਤੂ (ਬਠਿੰਡਾ)