ਦਿੱਲੀ

ਪੈਟਰੋਲ ਡੀਜ਼ਲ ਕੀਮਤ ਵਾਧੇ ਖਿਲਾਫ਼ ਕਾਂਗਰਸ ਵਿੱਢੇਗੀ ਹਸਤਾਖ਼ਰ ਅਭਿਆਨ

ਨਵੀਂ ਦਿੱਲੀ। ਦਿੱਲੀ ਕਾਂਗਰਸ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇਸਦੇ ਸਮਰਥਨ ‘ਚ ਛੇ ਜੂਨ ਤੋਂ ਹਸਤਾਖ਼ਰ ਅਭਿਆਨ ਚਲਾਉਣ ਦਾ ਐਲਾਨ ਕੀਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਅਜੈ ਮਾਕਨ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੱਲ੍ਹ ਤੋਂ ਲਾਗੂ ਕੀਤੇ ਗਏ ਵਾਧੇ ਦਾ ਕਾਂਗਰਸ ਨਵੇਂ ਤਰੀਕੇ ਨਾਲ ਵਿਰੋਧ ਕਰੇਗੀ। ਸੂਬਾ ਕਾਂਗਰਸ ਦੇ ਵਰਕਰ ਛੇ ਤੋਂ ਅੱਠ ਜੂਨ ਤੱਕ ਰਾਜਧਾਨੀ ਦੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਪਲੇਅ ਕਾਰਡ ਲੈ ਕੇ ਖੜੇ ਹੋ ਜਾਣਗੇ ਤੇ ਉਥੇ ਆਉਣ ਵਾਲੇ ਖ਼ਪਤਕਾਰਾਂ ਤੋਂ ਕੀਮਤਾਂ ਦੇ ਵਾਧੇ ਖਿਲਾਫ਼ ਹਸਤਾਖ਼ਰ ਕਰਵਾÂੈ ਜਾਣਗੇ।

ਪ੍ਰਸਿੱਧ ਖਬਰਾਂ

To Top