Uncategorized

ਪੈਟਰੋਲ ਤੇ ਡੀਜ਼ਲ ਫਿਰ ਮਹਿੰਗੇ

ਨਵੀਂ ਦਿੱਲੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਪੈਟਰੋਲ ਹੁਣ 2.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 2.26 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ। ਪਿਛਲੇ ਇੱਕ ਮਹੀਨੇ ‘ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 17 ਮਈ ਨੂੰ ਇਸ ਦੀਆਂ ਕੀਮਤਾਂ ਵਧੀਆਂ ਸਨ । ਕੀਮਤਾਂ ਵਧਣ ਤੋਂ ਬਾਅਦ  ਹੁਣ ਰਾਜਧਾਨੀ ਦਿੱਲੀ ‘ਚ ਪੈਟਰੋਲ 65.50 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 53.93 ਰੁਪਏ ਪ੍ਰਤੀ ਲੀਟਰ  ਮਿਲੇਗਾ।

ਪ੍ਰਸਿੱਧ ਖਬਰਾਂ

To Top