ਪ੍ਰਦੂਸ਼ਣ ‘ਤੇ ਰੋਕ ਲਾਉਣੀ ਜ਼ਰੂਰੀ

ਕੋਈ ਵੀ ਚੀਜ਼ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਨੁਕਸਾਨ ਹੋਣਾ ਹੀ ਹੈ ਸੁਖ ਨਾਲ ਦੁੱਖ ਜੁੜਿਆ ਹੈ  ਜਿੱਥੇ ਅਸੀਂ ਆਪਣੇ ਐਸ਼ੋ-ਅਰਾਮ ਲਈ ਨਵੀਆਂ-ਨਵੀਂਆਂ ਚੀਜ਼ਾਂ ਬਣਾਈਆਂ ਹਨ ਉੱਥੇ ਹੀ ਇਨ੍ਹਾਂ ਨਵੀਂਆਂ ਚੀਜ਼ਾਂ ਦਾ ਸਾਨੂੰ ਕਾਫ਼ੀ ਨੁਕਸਾਨ ਵੀ ਪਹੁੰਚਿਆ  ਹੈ ਵਾਤਾਵਰਣ ਸੰਭਾਲ ਵੱਲ ਜਿੰਨਾ ਧਿਆਨ ਦੇਣਾ  ਹੈ ਉਨਾਂ ਹੀ ਧਿਆਨ ਸਾਨੂੰ ਆਪਣੇ ਸਰੀਰਕ, ਸਾਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਅਤੇ ਰਹਿਣ-ਸਹਿਣ ਵੱਲ ਵੀ ਦੇਣਾ ਪਵੇਗਾ ਕੁਝ ਪ੍ਰਦੂਸ਼ਣ ਸਾਡਾ ਵਾਤਾਵਰਣ ਹਵਾ, ਪਾਣੀ, ਭੂਮੀ ਆਦਿ ਪ੍ਰਦੂਸ਼ਿਤ ਕਰਦੇ ਹਨ, ਜਿਨ੍ਹਾਂ ਨਾਲ ਸਾਨੂੰ ਜ਼ਿਆਦਾਤਰ ਸਰੀਰਕ ਕਸ਼ਟ ਹੁੰਦੇ ਹਨ, ਬਾਕੀ ਪ੍ਰਦੂਸ਼ਣ ਜਿਵੇਂ ਪਰਿਵਾਰਕ, ਸਾਮਾਜਿਕ ਆਦਿ ਕਾਰਨ ਸਾਨੂੰ ਮਾਨਸਿਕ ਕਸ਼ਟ ਪਹੁੰਚਾਉਂਦੇ ਹਨ ਦੋਵੇਂ ਹੀ ਤਰ੍ਹਾਂ ਦੇ ਪ੍ਰਦੂਸ਼ਣ  ਇਨਸਾਨ ਪੈਦਾ ਕਰਦਾ ਹੈ ਅਤੇ ਦੋਵਾਂ ਨੂੰ ਸਹਿਣ ਵੀ ਖੁਦ ਇਨਸਾਨ ਹੀ ਕਰਦਾ ਹੈ ਕਈ ਵਾਰ ਅਸੀਂ ਕੁਝ ਅਜਿਹਾ ਕਰ ਬਹਿੰਦੇ ਵੀ ਹਾਂ ਜਿਸਦੇ ਖਤਰਨਾਕ ਨਤੀਜ਼ੇ ਸਾਨੂੰ ਪਤਾ ਨਹੀਂ ਹੁੰਦੇ ਤੇ ਜਦੋਂ ਸਾਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਸਿੱਟੇ ਸਾਡੇ ਨਾਲ-ਨਾਲ ਦੂਜਿਆਂ ਨੂੰ ਵੀ ਭੋਗਣੇ ਪੈਂਦੇ ਹਨ ਰੁੱਖ ਲਾਉਣ ਦਾ ਕੰਮ ਸਿਰਫ਼ ਫ਼ੋਟੋ ਖਿਚਵਾਉਣ ਤੇ ਪ੍ਰਸਿੱਧੀ ਹਾਸਲ ਕਰਨ ਤੱਕ ਹੀ ਸੀਮਤ ਨਾ ਹੋ ਕੇ ਜੀਵਨ ਦਾ ਵਿਹਾਰਕ ਅੰਗ ਬਣ ਕੇ ਦੂਜਿਆਂ ਲਈ ਪ੍ਰੇਰਣਾ ਬਣੇ ਇਸ ਵਾਰੇ ਸਭ ਨੂੰ ਡੇਰਾ ਸੱਚਾ ਸੌਦਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਮੁਤਾਬਕ ਲੱਗਭਗ 6 ਕਰੋੜ ਡੇਰਾ ਸ਼ਰਧਾਲੂ ਪੌਦਾਰੋਪਣ ‘ਚ ਮੋਹਰੀ ਰਹਿੰਦੇ ਹਨ ਹਰ ਸਾਲ 15 ਅਗਸਤ ਮੌਕੇ ਡੇਰਾ ਸ਼ਰਧਾਲੂ ਲੱਖਾਂ ਦੀ ਗਿਣਤੀ ‘ਚ ਪੌਦੇ ਲਾਉਂਦੇ ਹਨ ਤੇ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਦੇ ਹਨ ਇਸ ਲਈ ਜਿੰਨੀ ਵੀ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਉਹ ਅਸੀਂ ਖੁਸ਼ਹਾਲ, ਉਮੰਗਾਂ ਨਾਲ ਤੇ ਤੰਦਰੁਸਤ ਰਹਿ ਕੇ , ਹਸਦੇ-ਖੇਡਦਿਆਂ ਬਿਤਾਈਏ ਤੇ ਇਸ ਦੇ ਨਾਲ-ਨਾਲ ਬੇਜ਼ੁਬਾਨ ਜੀਵਾਂ ਦੇ ਵੀ ਖੁਸ਼ੀ ਨਾਲ ਜਿਉਣ ਦੇ ਰਾਹ ‘ਚ ਰੋੜਾ ਨਾ ਬਣੀਏ, ਸਗੋਂ ਹਰ ਸੰਭਵ ਯਤਨ ਤੇ ਕੋਸ਼ਿਸ਼ ਕਰੀਏ ਜੇਕਰ ਅਸੀਂ ਅੱਜ ਦੇ ਇਸ ਬੇਹੱਦ ਨਾਜ਼ੁਕ ਮੋੜ ‘ਤੇ ਜਾਗਰੂਕ ਨਾ ਹੋਏ ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ ਫ਼ਿਰ ਹਰ ਤਰ੍ਹਾਂ ਦੇ ਪ੍ਰਦੂਸ਼ਣ ਇੰਨੇ ਭਿਆਨਕ ਹੋ ਜਾਣਗੇ ਕਿ ਮਨੁੱਖਾਂ , ਜੀਵ-ਜੰਤੂਆਂ ਅਤੇ ਵਨਸਪਤੀ ਦਾ ਇਨ੍ਹਾਂ ਦੇ ਬੋਝ ਤੋਂ ਮੁਕਤ ਹੋਣਾ ਨਾਮੁਮਕਿਨ ਹੋ ਜਾਵੇਗਾ ਅੱਜ ਭਾਵੇਂ ਕਾਫ਼ੀ ਦੇਰ ਹੋ ਚੁੱਕੀ ਹੈ ਪਰੰਤੂ ਫ਼ੇਰ ਵੀ ਆਓ ਜਾਗੀਏ , ਕੁਝ ਕਰਵਟ ਬਦਲੀਏ , ਤਾਂ ਕਿ ਵਾਤਾਵਰਣ ਦਾ ਪ੍ਰਦੂਸ਼ਿਤ ਰੂਪ (ਦੂਜਾ ਪੱਖ ) ਵੀ ਦੇਖਿਆ ਜਾ ਸਕੇ ਇਸੇ ਵਿੱਚ ਹੀ ਸਾਡਾ ਆਪਣਾ ਅਤੇ ਹੋਰ ਸਭਨਾਂ ਦਾ ਭਲਾ ਹੈ