ਸੰਪਾਦਕੀ

ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 2 ਸਾਲਾਂ ‘ਚ 40 ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ ਅਜਿਹਾ ਕਰਨ ਵਾਲੇ ਉਹ ਸ਼ਾਇਦ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਪ੍ਰਧਾਨ ਮੰਤਰੀ ‘ਤੇ ਭਾਵੇਂ ਵਿਦੇਸ਼ ਘੁੰਮਣ ਦੇ ਦੋਸ਼ ਲੱਗਦੇ ਰਹੇ ਹਨ, ਪਰ ਉਨ੍ਹਾਂ ਦੀਆਂ ਯਾਤਰਾਵਾਂ ਅਰਾਮ-ਪ੍ਰਸਤੀ ਲਈ ਬਿਲਕੁਲ ਵੀ ਨਹੀਂ ਜਾਪਦੀਆਂ ਜੇਕਰ ਉਨ੍ਹਾਂ ਦੀਆਂ ਯਾਤਰਾਵਾਂ ‘ਤੇ ਗੌਰ ਕਰੀਏ, ਤਾਂ ਉਨ੍ਹਾਂ ਨੇ ਹੋਟਲ ‘ਚ ਰਾਤ ਬਿਤਾਉਣ ਦੀ ਬਜਾਇ ਜ਼ਿਆਦਾਤਰ ਸਮਾਂ ਰਾਤ ‘ਚ ਹੀ ਸਫਰ ਕੀਤਾ ਹੈ, ਤਾਂ ਕਿ ਯਾਤਰਾ ਦਾ ਸਮਾਂ ਬਚਾਇਆ ਜਾ ਸਕੇ ਅਤੇ ਦਿਨ ‘ਚ ਮੀਟਿੰਗ ਕੀਤੀ ਜਾ ਸਕੇ ਇਸ 6 ਦਿਨ ਦੀ ਯਾਤਰਾ ਦੌਰਾਨ ਵੀ ਉਹ 45 ਘੰਟੇ ਫਲਾਈਟ ‘ਚ ਰਹਿਣਗੇ 5 ਦੇਸ਼ਾਂ ਦੀ ਯਾਤਰਾ ਦੌਰਾਨ ਰੋਜ਼ਾਨਾ ਲਗਭਗ 8 ਮੀਟਿੰਗਾਂ ਹੁੰਦੀਆਂ ਹਨ, ਜੋ ਉਨ੍ਹਾਂ ਦੇ ਰੁਝੇਵਿਆਂ ਨੂੰ ਸਾਫ ਦਰਸਾਉਂਦੀਆਂ ਹਨ

ਇੱਕ ਦੇਸ਼ ਦੀ ਯਾਤਰਾ ਤੋਂ ਬਾਅਦ ਫਲਾਈਟ ‘ਚ ਹੀ ਅਧਿਕਾਰੀਆਂ ਦੇ ਨਾਲ ਬ੍ਰਿਫ਼ਿੰਗ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਕੰਮ ਦਾ ਅਜਿਹਾ ਜਨੂੰਨ ਸ਼ਾਇਦ ਹੀ ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ‘ਚ ਰਿਹਾ ਹੋਵੇ ਪ੍ਰਧਾਨ ਮੰਤਰੀ ਦੇ ਪੂਰੇ ਪ੍ਰੋਗਰਾਮ ਦੀ ਅੱਪਡੇਟ ਸੋਸ਼ਲ ਮੀਡੀਆ ‘ਤੇ ਰਹਿੰਦੀ ਹੈ ਭਾਵੇਂ ਉਹ ਪ੍ਰੋਗਰਾਮ ਰਾਤ ਦਾ ਹੋਵੇ ਜਾਂ ਦਿਨ ਦਾ ਪ੍ਰੋਗਰਾਮ ਨਾਲ ਸਬੰਧਤ ਹਰ ਜਾਣਕਾਰੀ ਅਤੇ ਫੋਟੋ ਫਾਰੇਨ ਮਿਨਿਸਟਰੀ ਵੱਲੋਂ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਦੀ ਇਸ ਕਾਰਜਸ਼ੀਲਤਾ ‘ਤੇ ਮਾਣ ਕਰਦੀ ਹੈ ਤਾਂ ਹੀ ਤਾਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪੁੱਛਦੀ ਹੈ ਕਿ ਸਾਡੀ ਉਪਲੱਬਧੀ ਕੀ ਹੈ, ਤਾਂ ਉਹ ਕਹਿੰਦੇ ਹਨ ਕਿ ਅਸੀਂ ਦੇਸ਼ ਨੂੰ ਬੋਲਣ ਵਾਲਾ ਪ੍ਰਧਾਨ ਮੰਤਰੀ ਦਿੱਤਾ ਹੈ ਭਾਵੇਂ ਕੁਝ ਵੀ ਹੈ, ਅੱਜ ਪੂਰੀ ਦੁਨੀਆ ‘ਚ ਭਾਰਤ ਦੀ ਇੱਕ ਵਿਸ਼ੇਸ਼ ਪਛਾਣ ਬਣੀ ਹੈ ਦੁਨੀਆ ਦੇ ਵਿਕਸਿਤ ਦੇਸ਼ ਅੱਜ ਭਾਰਤ ਨੂੰ ਸਨਮਾਨ ਦੀ ਨਜ਼ਰ ਨਾਲ ਵੇਖਣ ਲੱਗੇ ਹਨ

ਅੱਜ ਸਾਡੇ ਪ੍ਰਧਾਨ ਮੰਤਰੀ ਦੀ ਆਓ ਭਗਤ ਲਈ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ ਪਲ਼ਕਾਂ ਵਿਛਾਈ ਖੜ੍ਹੇ ਹਨ ਇਸ ਤੋਂ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਪ੍ਰਧਾਨ ਮੰਤਰੀ ਨੇ ਵਿਸ਼ਵ ਮੰਚ ‘ਤੇ ਜਿਸ ਤਰ੍ਹਾਂ ਅੱਤਵਾਦ ਪ੍ਰਤੀ ਭਾਰਤ ਦੀਆਂ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਚੁੱਕਿਆ ਹੈ ਅਤੇ Àੁੱਦਮੀਆਂ ਨੂੰ ਭਾਰਤ ‘ਚ ਨਿਵੇਸ਼ ਲਈ ਪ੍ਰੇਰਿਤ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ ਪ੍ਰਧਾਨ ਮੰਤਰੀ ਨੇ ਅਮਰੀਕਾ-ਭਾਰਤ ਵਪਾਰ ਪਰਿਸ਼ਦ (ਯੂਐੱਸਆਈਬੀਸੀ) ‘ਚ ਅਮਰੀਕੀ ਕਾਰੋਬਾਰੀ ਭਾਈਚਾਰੇ ਨੂੰ ਸੰਬੋਧਨ ਕੀਤਾ, ਜਿਨ੍ਹਾਂ ਨੇ 45 ਅਰਬ ਡਾਲਰ ਭਾਵ 3 ਲੱਖ ਕਰੋੜ ਰੁਪਏ ਭਾਰਤ ‘ਚ ਵਾਧੂ ਨਿਵੇਸ਼ ਕਰਨ ਦਾ ਸੰਕੇਤ ਦਿੱਤਾ ਹੈ ਪ੍ਰਧਾਨ ਮੰਤਰੀ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਦਾ ਸੰਦੇਸ਼ ਵਿਦੇਸ਼ੀ ਨਿਵੇਸ਼ਕਾਂ ਤੱਕ ਪਹੁੰਚਾਉਣ ‘ਚ ਕਾਫ਼ੀ ਹੱਦ ਤੱਕ ਸਫ਼ਲ ਰਹੇ ਹਨ ਮੋਦੀ ਦੀ ਇੱਕ ਅਪੀਲ ‘ਤੇ ਸੰਯੁਕਤ ਰਾਸ਼ਟਰ ਸੰਘ ਵੱਲੋਂ 21 ਜੂਨ ਨੂੰ  ਅੰਤਰਰਾਸ਼ਟਰੀ ਯੋਗ ਦਿਵਸ ਐਲਾਨ ਕਰਨਾ, ਇਰਾਨ ਦੇ ਨਾਲ ਚਾਬਹਾਰ ਪੋਰਟ ਪ੍ਰੋਜੈਕਟ ‘ਤੇ ਸਮਝੌਤਾ, ਅਮਰੀਕਾ ਨਾਲ ਦੋਸਤੀ ਮਜ਼ਬੂਤ ਕਰਨਾ, ਆਪਣੀ ਅਗਵਾਈ ਸਮਰੱਥਾ ਨੂੰ ਦਰਸ਼ਾਉਂਦਾਹੈ ਹਾਲਾਂਕਿ ਮੋਦੀ ਸਰਕਾਰ ਦੌਰਾਨ ਨੇਪਾਲ ਨਾਲ ਰਿਸ਼ਤਿਆਂ ‘ਚ ਕੁੜੱਤਣ ਜ਼ਰੂਰ ਆਈ ਹੈ, ਜਿਸ ਦਾ ਚੀਨ ਨੇ ਭਰਪੂਰ ਫਾਇਦਾ ਚੁੱਕਿਆ ਅਤੇ ਨੇਪਾਲ ਦੇ ਨਾਲ ਰੇਲ ਪ੍ਰੋਜੈਕਟਾਂ ‘ਤੇ ਸਮਝੌਤਾ ਕੀਤਾ, ਤਾਂ ਕਿ ਕਾਠਮਾਂਡੂ ਦੀ ਨਵੀਂ ਦਿੱਲੀ ‘ਤੇ ਨਿਰਭਰਤਾ ਘੱਟ ਹੋਵੇ ਅਮਰੀਕਾ ਦੇ ਨਾਲ ਭਾਰਤ ਦੀ ਵਧਦੀ ਨਜ਼ਦੀਕੀਆਂ ਤੋਂ ਚੀਨ ਨੂੰ ਜ਼ਰੂਰ ਠੇਸ ਪੁੱਜੀ ਹੈ ਇਹ ਘਟਨਾਚੱਕਰ ਮੋਦੀ ਦੀ ਵਿਦੇਸ਼ ਨੀਤੀ ਦੀ ਸਫ਼ਲਤਾ ‘ਚ ਅਪਵਾਦ ਜ਼ਰੂਰ ਹਨ

ਪ੍ਰਸਿੱਧ ਖਬਰਾਂ

To Top