ਪ੍ਰਸ਼ਨ ਪੱਤਰ ਲੀਕ ਮਾਮਲਾ : ਬਿਹਾਰ ਕਰਮਚਾਰੀ ਚੋਣ ਕਮਿਸ਼ਨ ਮੁਖੀ ਗ੍ਰਿਫ਼ਤਾਰ

ਏਜੰਸੀ ਪਟਨਾ,
ਬਿਹਾਰ ਕਰਮਚਾਰੀ ਚੋਣ ਕਮਿਸ਼ਨ (ਬੀਐਸਐਸੀ) ਦੀ ਪਿਛਲੇ ਦਿਨੀਂ ਹੋਈ ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਲੀਕ ਕਾਂਡ ਮਾਮਲੇ ‘ਚ ਸ਼ੁੱਕਰਵਾਰ ਨੂੰ ਕਮਿਸ਼ਨ ਦੇ ਮੁਖੀ ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ  ਸੀਨੀਅਰ ਅਧਿਕਾਰੀ ਸੁਧੀਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ
ਪ੍ਰਸ਼ਨ ਪੱਤਰ ਲੀਕ ਕਾਂਡ ‘ਚ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਕਮਾਨ ਸੰਭਾਲ ਰਹੇ ਪਟਨਾ ਦੇ ਸੀਨੀਅਰ ਪੁਲਿਸ ਮੁਖੀ ਮਨੂ ਮਹਾਰਾਜ ਨੇ ਇੱਥੇ ਦੱਸਿਆ ਕਿ ਹੁਣ ਤੱਕ ਦੀ ਜਾਂਚ-ਪੜਤਾਲ ਤੋਂ ਬਾਅਦ ਮਿਲੇ ਪੁਖਤਾ ਸੁਰਾਗਾਂ ਦੇ ਅਧਾਰ ‘ਤੇ ਕਮਿਸ਼ਨ ਦੇ
ਮੁਖੀ ਕੁਮਾਰ  ਨੂੰ ਝਾਰਖੰਡ ਦੇ ਹਜਾਰੀਬਾਗ ਜ਼ਿਲ੍ਹਾ ਸਥਿੱਤ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ‘ਤੇ ਛਾਪੇਮਾਰੀਕੀਤੀ ਗਈ ਛਾਪੇਮਾਰੀ ਤੋਂ ਬਾਅਦ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਮਹਾਰਾਜ ਨੇ ਦੱਸਿਆ ਕਿ ਕੁਮਾਰ ਦੇ ਨਾਲ ਹੀ ਇਸ ਕਾਂਡ ‘ਚ ਸ਼ਾਮਲ ਕੁਝ ਹੋਰਨਾਂ ਨੂੰ ਵੀ ਮੌਕੇ ‘ਤੇ ਹਿਰਾਸਤ ‘ਚ ਲਿਆ ਗਿਆ ਹੈ ਹਾਲਾਂਕਿ ਐਸਆਈਟੀ ਇਸ ਸਬੰਧੀ ਹਾਲ ਵਿਸਥਾਰ ‘ਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ
ਪ੍ਰਸ਼ਨ ਪੱਤਰ ਲੀਕ ਕਾਂਡ ‘ਚ ਬੀਐਸਐਸਸੀ ਦੇ ਸਕੱਤਰ ਪਰਮੇਸ਼ਵਰ ਰਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ‘ਚ ਉਨ੍ਹਾਂ ਲਈ ਦਲਾਲੀ ਕਰਨ ਵਾਲੇ ਆਨੰਦ ਸ਼ਰਮਾ, ਗੌਰੀ ਸ਼ੰਕਰ, ਇੱਕ ਨਿੱਜੀ ਸਕੂਲ ਦੇ ਡਾਇਰੈਕਟਰ ਰਾਮਾਸ਼ੀਸ਼ ਸਿੰਘ ਤੇ ਰਾਮਾਸ਼ੀਸ਼ ਸਿੰਘ ਦੇ ਸਕੂਲ ‘ਚ ਅਧਿਆਪਕ ਰਹਿ ਚੁੱਕੇ ਅਟਲ ਬਿਹਾਰੀ ਰਾਏ ਨੂੰ ਐਸਆਈਟੀ  ਨੇ ਪਿਛਲੇ 11 ਫਰਵਰੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ ਪੁਛਗਿੱਛ ਤੋਂ ਬਾਅਦ ਮਿਲੇ ਪੁਖਤਾ ਪ੍ਰਮਾਣ ਦੇ ਆਧਾਰ ‘ਤੇ ਐਸਆਈਟੀ ਨੇ ਜਿਸ ਪ੍ਰਿੰਟਿੰਗ ਪ੍ਰੈੱਸ ‘ਚ ਪ੍ਰਸ਼ਨ ਪੱਤਰ ਛਾਪਿਆ ਗਿਆ ਸੀ, ਉਸਦੇ ਮਾਲਕ ਵਿਨਿਤ ਕੁਮਾਰ ਅਗਰਵਾਲ ਤੇ ਪ੍ਰਬੰਧਕ ਅਜੈ ਕੁਮਾਰ ਨੂੰ ਦੋ ਦਿਨ ਪਹਿਲਾਂ ਹੀ ਗੁਜਰਾਤ ਦੇ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ
ਜ਼ਿਕਰਯੋਗ ਹੈ ਕਿ 29 ਜਨਵਰੀ  ਤੇ ਪੰਜ ਫਰਵਰੀ ਨੂੰ ਬੀਐਸਐਸਸੀ ਦੀ ਹੋਈ ਪ੍ਰੀਖਿਆ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ