ਪੰਜਾਬੀ ਨੌਜਵਾਨਾਂ ਦੀ ਰਿਹਾਈ ਹੋਈ ਯਕੀਨੀ

ਦੁਬਈ ‘ਚ ਪਾਕਿ ਨੌਜਵਾਨ ਦੇ ਕਤਲ ਕੇਸ ‘ਚ ਦਸ ਪੰਜਾਬੀਆਂ ਨੂੰ ਹੋਈ ਸੀ ਮੌਤ ਦੀ ਸਜ਼ਾ
ਖੁਸ਼ਵੀਰ ਤੂਰ
ਪਟਿਆਲਾ,
ਪਾਕਿਸਤਾਨੀ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ‘ਚ ਦੁਬਈ ‘ਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀ ਨੌਜਵਾਨਾ ਦਾ ਰਿਹਾਅ ਹੋਣਾ ਯਕੀਨੀ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ‘ਬਲੱਡ ਮਨੀ’ ਤਹਿਤ ਮੁਆਫੀਨਾਮਾ ਦੁਬਈ ਦੀ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ। ਜਿਸ ‘ਤੇ ਸੁਣਵਾਈ 22 ਮਾਰਚ ਨੂੰ ਹੋਵਗੀ ਤੇ ਅਦਾਲਤ ਵਿਚ ਹੀ ਵਾਰਸਾਂ ਨੂੰ 60 ਲੱਖ ਸੌਂਪੇ ਜਾਣਗੇ।
ਜਾਣਕਾਰੀ ਅਨੁਸਾਰ ਜੁਲਾਈ 2015 ਹੋਏ ਇੱਕ ਪਾਕਿਸਤਾਨੀ ੌਨੌਜਵਾਨ ਦੇ ਕਤਲ ਸਬੰਧੀ ਦੁਬਈ ਦੀ ਅਦਾਲਤ ਨੇ  26 ਅਕਤੂਬਰ 2016 ਨੂੰ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ ਸਮੇਤ ਸਤਮਿੰਦਰ ਸਿੰਘ   ਚਮਕੌਰ ਸਿੰਘ, ਬਲਵਿੰਦਰ ਕੁਮਾਰ, ਕੁਲਵਿੰਦਰ ਸਿੰਘ, ਧਰਮਵੀਰ ਸਿੰਘ, ਚੰਦਰ ਸ਼ੇਖਰ, ਤਰਸੇਮ ਸਿੰਘ, ਹਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਨੂੰ ਅਕਤੂਬਰ ਵਿਚ  ਫਾਂਸੀ ਦੀ ਸਜਾ ਹੋਈ ਸੀ। ਕੇਸ ਦੀ ਪੈਰਵੀ ਕਰ ਰਹੇ  ਐਸ.ਪੀ.ਐਸ ਓਬਰਾਏ ਨੇ ਦੱਸਿਆ ਕਿ ‘ਮੁਆਫ਼ੀਨਾਮੇ ‘ਤੇ 22 ਮਾਰਚ ਨੂੰ ਸੁਣਵਾਈ ਹੋਵੇਗੀ ਤੇ ਦਸ ਨੌਜਵਾਨ ਰਿਹਾਅ ਕਰ ਦਿੱਤੇ ਜਾਣਗੇ