Breaking News

ਪੰਜਾਬ ‘ਚ ਕਾਂਗਰਸ ਨੂੰ ਬਹੁਮਤ,  77 ਸੀਟਾਂ ਜਿੱਤੀਆਂ, ਆਪ ਨਿਭਾਏਗੀ ਵਿਰੋਧੀ ਧਿਰ ਦੀ ਭੂਮਿਕਾ

ਅਸ਼ਵਨੀ ਚਾਵਲਾ
ਚੰਡੀਗੜ੍ਹ, 
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਆਪਣਾ ਝੰਡਾ ਲਹਿਰਾਉਂਦੇ ਹੋਏ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ 77 ਸੀਟਾਂ ‘ਤੇ ਆਪਣਾ ਕਬਜ਼ਾ ਕਰ ਲਿਆ ਹੈ, ਜਦੋਂ ਕਿ ਸੱਤਾਧਾਰੀ ਪਾਰਟੀ ਅਕਾਲੀ-ਭਾਜਪਾ ਦਾ ਗਠਜੋੜ ਸਿਰਫ਼ 18 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਿਆ ਹੈ, ਇਥੇ ਹੀ ਆਮ ਆਦਮੀ ਪਾਰਟੀ ਨੂੰ 20 ਸੀਟਾਂ ਮਿਲੀਆਂ ਹਨ ਹਾਲਾਂ ਕਿ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਅਕਾਲੀ ਦਲ ਨੂੰ  15 ਤੇ ਭਾਜਪਾ ਨੂੰ 3 ਸੀਟਾਂ ਮਿਲੀਆਂ ਹਨ ਆਮ    ਆਦਮੀ ਪਾਰਟੀ ਨੂੰ 20 ਤੇ ਦੋ  ਸੀਟਾਂ ਉਸ ਦੀ ਸਹਿਯੋਗੀ  ਲੋਕ
ਇਨਸਾਫ਼  ਪਾਰਟੀ ਨੂੰ   ਮਿਲੀਆਂ ਹਨ ਕਾਂਗਰਸ ਨੂੰ ਮਿਲੀ
ਇੱਕ ਤਿਹਾਈ ਸੀਟਾਂ ‘ਤੇ ਜਿੱਤ ਨੂੰ ਲੈ ਕੇ ਖ਼ੁਦ ਕਾਂਗਰਸ ਵੀ ਹੈਰਾਨ ਹੈ, ਕਿਉਂਕਿ ਉਨ੍ਹਾਂ ਨੂੰ ਇੰਨੀ ਵੱਡੀ ਜਿੱਤ ਦਾ ਅਨੁਮਾਨ ਹੀ ਨਹੀਂ ਸੀ, ਜਿਹੜਾ ਕਿ ਪੰਜਾਬ ਵਾਸੀਆਂ ਨੇ ਵੱਡਾ ਫਤਵਾ ਕਾਂਗਰਸ ਦੇ ਹੱਕ ਵਿੱਚ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਐਤਵਾਰ ਨੂੰ ਆਪਣੇ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਸਹੁੰ ਚੁੱਕ ਸਮਾਗਮ ਬਾਰੇ ਚਰਚਾ ਕਰਦੇ ਹੋਏ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇੱਥੇ ਹੀ ਪੰਜਾਬ ਵਿੱਚ ਕਾਂਗਰਸ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਵਧਾਈ ਦਿੰਦੇ ਹੋਏ ਸਰਕਾਰ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਸਭ ਕਾਮਨਾਵਾਂ ਵੀ ਦਿੱਤੀਆਂ।
ਅਮਰਿੰਦਰ ਸਿੰਘ ਨੂੰ ਨਰਿੰਦਰ ਮੋਦੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਫੋਨ ਕਰਕੇ ਵਧਾਈ ਦਿੱਤੀ, ਜਦੋਂ ਕਿ ਸੁਖਬੀਰ ਬਾਦਲ ਵਲੋਂ ਫੋਨ ਕਰਕੇ ਵਧਾਈ ਦੇਣ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਚੰਡੀਗੜ ਵਿਖੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਨੂੰ ਸੂਬੇ ਦੇ ਲੋਕਾਂ ਦੇ ਨਾਲ ਨਾਲ ਪਾਰਟੀ ਹਾਈ ਕਮਾਂਡ ਤੇ ਉਸ ਦੇ ਵਰਕਰਾਂ ਦੀਆਂ ਸਮੂਹਿਕ ਕੋਸ਼ਿਸ਼ਾਂ ਦਾ ਨਤੀਜਾ ਕਰਾਰ ਦਿੰਦਿਆਂ, ਹਾਲੇ ‘ਚ ਸੰਪੂਰਨ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸਪੱਸ਼ਟ ਬਹੁਮਤ ਦੇਣ ਲਈ ਉਨਾਂ ਦਾ ਧੰਨਵਾਦ ਕੀਤਾ ਹੈ।
ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਥੇ ਆਪਣੇ ਨਿਵਾਸ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਰਿਵਾਰ ਦੇ ਹੋਰ ਸਾਰੇ ਮੈਂਬਰਾਂ ਦੇ ਧੰਨਵਾਦੀ ਹਨ, ਜਿਨਾਂ ਨੇ ਪਾਰਟੀ ਦੀ ਜਬਰਦਸਤ ਜਿੱਤ ‘ਚ ਯੋਗਦਾਨ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਰਾਹੁਲ ਗਾਂਧੀ ਨਾਲ ਮਿੱਲ ਕੇ ਕੈਬਿਨੇਟ ਦੇ ਗਠਨ ਨੂੰ ਲੈ ਕੇ ਆਪਣੀਆਂ ਸਿਫਾਰਿਸ਼ਾਂ ਸੌਂਪਣਗੇ। ਇਕ ਸਵਾਲ ਦੇ ਜਵਾਬ ‘ਚ, ਉਨਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਦੇ ਮੁੱਦੇ ‘ਤੇ ਫੈਸਲਾ ਵੀ ਪਾਰਟੀ ਮੀਤ ਪ੍ਰਧਾਨ ਵੱਲੋਂ ਲਿਆ ਜਾਵੇਗਾ।
ਉਨਾਂ ਨੇ ਵਾਅਦਾ ਕੀਤਾ ਕਿ ਆਪਣੀ ਪਹਿਲੀ ਕੈਬਿਨੇਟ ਦੀ ਮੀਟਿੰਗ ‘ਚ ਉਨਾਂ ਦੀ ਸਰਕਾਰ 100 ਤੋਂ ਵੱਧ ਅਹਿਮ ਫੈਸਲੇ ਲਵੇਗੀ, ਜਿਨਾਂ ਦਾ ਕੋਈ ਵਿੱਤੀ ਪ੍ਰਭਾਵ ਨਹੀਂ ਹੋਵੇਗਾ। ਉਨਾਂ ਨੇ ਸੱਤਾ ‘ਚ ਆਉਣ ਤੋਂ ਚਾਰ ਹਫਤਿਆਂ ਅੰਦਰ ਨਸ਼ੇਖੋਰੀ ਦਾ ਅੰਤ ਕਰਨ ਅਤੇ ਇਸ ਸਮੱਸਿਆ ਨੂੰ ਪੈਦਾ ਕਰਨ ਲਈ ਦੋਸ਼ੀ ਪਾਏ ਜਾਣ ਵਾਲੇ ਹਰੇਕ ਵਿਅਕਤੀ ਨੂੰ ਨਿਆਂ ਦਾ ਸਾਹਮਣਾ ਕਰਵਾਉਣ ਸਬੰਧੀ ਆਪਣਾ ਚੋਣ ਵਾਅਦਾ ਦੁਹਰਾਇਆ, ਜਿਸ ਨੇ ਪੰਜਾਬ ਲੱਖਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ।
ਪੰਜਾਬ ਕਾਂਗਰਸ ਪ੍ਰਧਾਨ ਨੇ ਚੋਣਾਂ ਦੇ ਨਤੀਜਿਆਂ ਨੂੰ ਸਥਿਰਤਾ ਤੇ ਵਿਕਾਸ ਲਈ ਜਨਤਾ ਦਾ ਆਦੇਸ਼ ਕਰਾਰ ਦਿੰਦਿਆਂ, ਸਿੱਖਿਆ ਤੇ ਸਿਹਤ ‘ਤੇ ਸਰਕਾਰ ਵੱਲੋਂ ਤੁਰੰਤ ਧਿਆਨ ਦੇਣ ਦੀ ਗੱਲ ਆਖੀ। ਸਵਾਲਾਂ ਦੇ ਜਵਾਬ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਚ ਦਿੱਤੇ ਗਏ ਨੌਂ ਨੁਕਤਿਆਂ ਪ੍ਰਤੀ ਵਚਨਬੱਧ ਹਨ ਅਤੇ ਬਗੈਰ ਦੇਰੀ ਇਨਾਂ ਨੂੰ ਲਾਗੂ ਕਰਨ ‘ਤੇ ਕੰਮ ਸ਼ੁਰੂ ਕਰ ਦੇਣਗੇ।
ਕੈਪਟਨ ਅਮਰਿੰਦਰ ਨੇ ਜ਼ਿਆਦਾਤਰ ਚੋਣ ਸਰਵੇਖਣਾਂ ਦੇ ਅਨੁਮਾਨਾਂ ਦੇ ਸਬੰਧ ‘ਚ, ਕਾਂਗਰਸ ਦੀ ਜਿੱਤ ਅਤੇ ਆਮ ਆਦਮੀ ਪਾਰਟੀ ਦੀ ਗੈਰ ਅਨੁਮਾਨਿਤ ਹਾਰ ‘ਚ ਯੋਗਦਾਨ ਦੇਣ ਵਾਲੇ ਕਾਰਨਾਂ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਉਨਾਂ ਨੇ ਹਮੇਸ਼ਾ ਤੋਂ ਜ਼ੋਰ ਦਿੱਤਾ ਹੈ ਕਿ ਪੰਜਾਬ ਦੇ ਵੋਟਰ ਬਹੁਤ ਸਮਝਦਾਰ ਹਨ ਅਤੇ ਉਨਾਂ ਨੇ ਆਪ ਦੇ ਝੂਠਾਂ ਨੂੰ ਚੰਗੀ ਤਰਾਂ ਸਮਝ ਲਿਆ ਸੀ। ਉਨਾਂ ਨੇ ਕਿਹਾ ਕਿ ਪੰਜਾਬ ਦੇ ਵੋਟਰਾਂ ਵੱਲੋਂ ਪੂਰੀ ਤਰਾਂ ਖ਼ਾਰਜ ਕੀਤੇ ਜਾਣ ਨਾਲ ਆਪ ਦਾ ਗੁਬਾਰਾ ਫੁੱਟ ਗਿਆ ਹੈ ਅਤੇ ਇਸ ਦਿਸ਼ਾ ‘ਚ, ਮੋੜ ਬਲਾਸਟ ਦੇ ਨਾਲ ਨਾਲ ਆਪ ਦੇ ਕਥਿਤ ਉਗਰਵਾਦੀ ਸੰਬੰਧਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਖ਼ਿਲਾਫ਼ ਵੀ ਕੰਮ ਕੀਤਾ ਹੈ।

ਪਹਿਲੀ ਵਾਰੀ ਮਾਰਿਆ ਮੈਦਾਨ
ਫਾਜਿਲਕਾ ਤੋਂ ਕਾਂਗਰਸ ਦੇ ਦਵਿੰਦਰ ਸਿੰਘ ਘੁਬਾਇਆ ਨੇ ਭਾਜਪਾ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ
ਨੂੰ ਹਰਾਇਆ
ਸਰਦੂਲਗੜ੍ਹ ਤੋਂ ਅਕਾਲੀ ਦਲ ਦੇ ਦਿਲਰਾਜ ਭੁੰਦੜ ਨੇ ਲਗਾਤਾਰ ਦੋ ਵਾਰ ਵਿਧਾਇਕ ਰਹੇ ਕਾਂਗਰਸ ਦੇ ਅਜੀਤਇੰਦਰ ਸਿੰਘ ਮੋਫ਼ਰ ਨੂੰ ਹਰਾਇਆ
ਹਲਕਾ ਸਮਾਣਾ ਤੋਂ ਕਾਂਗਰਸ ਦੇ ਉਮੀਦਵਾਰ ਕਾਕਾ ਰਜਿੰਦਰ ਸਿੰਘ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ  ਰੱਖੜਾ ਨੂੰ ਹਰਾਇਆ

ਹਾਰ ‘ਗੇ ਮੁੱਖ ਮੰਤਰੀ ਦੇ ਦਾਅਵੇਦਾਰ
ਗੁਰਪ੍ਰੀਤ ਸਿੰਘ ਵੜੈਚ
ਭਗਵੰਤ ਮਾਨ
ਹਿੰਮਤ ਸਿੰਘ ਸ਼ੇਰਗਿੱਲ
ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਜਿੱਤ
ਅਮਰਿੰਦਰ ਸਿੰਘ ਭਾਵੇਂ  ਹਲਕਾ ਲੰਬੀ ਤੋਂ ਹਾਰ ਗਏ ਪਰ ਪਟਿਆਲਾ ਤੋਂ ਉਨ੍ਹਾਂ ਨੇ ਪੰਜਾਬ ਵਿੱਚ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਇਹ ਸੀਟ ਉਨ੍ਹਾਂ ਨੇ 52, 407 ਵੋਟਾਂ ਦੇ ਫ਼ਰਕ ਨਾਲ  ਜਿੱਤੀ
ਦਵਿੰਦਰ ਸਿੰਘ ਦੀ ਸਭ ਤੋਂ ਛੋਟੀ ਜਿੱਤ
ਫਾਜ਼ਿਲਕਾ ਤੋਂ ਕਾਂਗਰਸ ਦੇ ਉਮੀਦਵਾਰ ਦਵਿੰਦਰ ਘੁਬਾਇਆ ਨੇ ਆਪਣੇ ਵਿਰੋਧੀ  ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ  ਦਾ ਮੁਕਾਬਲਾ ਕਰਦੇ ਹੋਏ ਸਿਰਫ਼ 265 ਵੋਟਾਂ ਨਾਲ ਹਰਾਇਆ

ਮਹਾਂਰਥੀ ਹਾਰੇ

ਹਲਕਾ ਲਹਿਰਾਗਾਗਾ ਤੋਂ ਲਗਾਤਾਰ ਪੰਜ ਵਾਰ ਵਿਧਾਇਕਾ ਰਹਿ ਚੁੱਕੇ ਹਨ ਬੀਬੀ ਰਜਿੰਦਰ ਕੌਰ  ਭੱਠਲ ਹਲਕਾ ਅਬੋਹਰ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਸੁਨੀਲ ਕੁਮਾਰ ਜਾਖੜ ਖਰੜ ਤੋਂ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਹਾਰ ਗਏ ਹਨ ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ
ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੀ ਉਮੀਦਵਾਰ  ਤੇ ਸਾਬਕਾ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਚੋਣ ਹਾਰ ਗਏ ਹਨ
ਹਲਕਾ ਬਰਨਾਲਾ ਤੋਂ ਲਗਾਤਾਰ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਚੋਣ ਜਿੱਤ ਚੁੱਕੇ ਹਨ ਕੇਵਲ ਸਿੰਘ ਢਿੱਲੋਂ ਵੀ ਹਾਰੇ

ਪ੍ਰਸਿੱਧ ਖਬਰਾਂ

To Top