Breaking News

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੂੰ ਪਿਆ ਦਿਲ ਦਾ ਦੌਰਾ

ਡੀ.ਐੱਮ.ਸੀ ਲੁਧਿਆਣਾ ਕੀਤਾ ਗਿਆ ਰੈਫਰ
ਿਡਾਕਟਰਾਂ ਨੇ ਸਰਜਰੀ ਕਰਕੇ ਪਾਇਆ ਸਟੰਟ
ਸਤਪਾਲ ਥਿੰਦ/ਰਘੁਬੀਰ ਸਿੰਘ
ਫਿਰੋਜ਼ਪੁਰ/ਲੁਧਿਆਣਾ, ।
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਕੌਮੀ ਕਾਰਜਕਰਨੀ ਦੇ ਮੈਂਬਰ ਕਮਲ ਸ਼ਰਮਾ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਇਲਾਜ਼ ਲਈ ਡੀਐੱਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ ।
ਜਾਣਕਾਰੀ ਅਨੁਸਾਰ ਜਦ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਉਦੋਂ ਉਹ ਆਪਣੀ ਰਿਹਾਇਸ਼ ਫਿਰੋਜ਼ਪੁਰ ‘ਚ ਮੌਜੂਦ ਸਨ ਸਵੇਰ ਸਮੇਂ ਉਹਨਾਂ ਦੇ ਛਾਤੀ ‘ਚ ਅਚਾਨਕ ਦਰਦ ਹੋਣਾ ਸ਼ੁਰੂ ਹੋ ਗਿਆ ਮੌਕੇ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਬਾਅਦ ‘ਚ ਉਹਨਾਂ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ। ਡਾਕਟਰਾਂ ਵੱਲੋਂ ਸ੍ਰੀ ਸ਼ਰਮਾ ਦਾ ਅਪ੍ਰੇਸ਼ਨ ਕਰਕੇ ਸਟੰਟ ਪਾਇਆ ਗਿਆ। ਤਕਰੀਬਨ 45 ਮਿੰਟ ਤੱਕ ਚੱਲੇ ਅਪ੍ਰੇਸ਼ਨ ਦੌਰਾਨ ਦਿਲ ਦੇ ਮਾਹਿਰ ਡਾ. ਜੀ. ਐਸ. ਵਾਂਡਰ ਨੇ ਸਟੰਟ ਪਾਇਆ। ਭਾਜਪਾ ਮੀਡੀਆ ਇੰਚਾਰਜ਼ ਡਾ. ਸਤੀਸ਼ ਸ਼ਰਮਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਕਮਲ ਸ਼ਰਮਾ ਨੂੰ ਫਿਰੋਜ਼ਪੁਰ ਤੋਂ ਲੁਧਿਆਣਾ ਦੇ ਡੀਐੱਮਸੀ ਹੀਰੋ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਜਾਂਚ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੇ ਖੱਬੇ ਪਾਸੇ ਦੀ ਆਰਟਰੀ 100 ਫੀਸਦੀ ਬਲਾਕੇਜ਼ ਪਾਈ ਸੀ। ਦਿਲ ਦੇ
ਰੋਗਾਂ ਦੇ ਮਾਹਿਰ ਡਾ. ਜੀ. ਐਸ. ਵਾਂਡਰ ਨੇ 45 ਮਿੰਟ ਚੱਲੇ ਸਫਲ ਅਪ੍ਰੇਸ਼ਨ ਦੌਰਾਨ ਆਰਟਰੀ ਵਿੱਚ ਸਟੰਟ ਪਾ ਦਿੱਤਾ। ਸਰਜ਼ਰੀ ਤੋਂ ਬਾਦ ਉਨਾਂ ਨੂੰ ਅਪ੍ਰੇਸ਼ਨ ਥਿਏਟਰ ਤੋਂ ਤਬਦੀਲ ਕਰ ਦਿੱਤਾ ਗਿਆ ਹੈ। ਡਾਕਟਰ ਨੇ ਕਿਹਾ ਕਿ ਅਗਲੇ ਦੋ ਦਿਨ ਵਾਸਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਨਿਗਰਾਨੀ ਵਜੋਂ ਰੱਖਿਆ ਜਾਵੇਗਾ। ਸਰਜ਼ਰੀ ਤੋਂ ਬਾਦ ਕਮਲ ਸ਼ਰਮਾ ਨੇ ਆਪਣੀ ਪਤਨੀ ਸ਼ਸ਼ੀ ਸ਼ਰਮਾ ਸਮੇਤ ਪੁੱਤਰ ਅਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਠੀਕ ਹਨ।
ਉਨ੍ਹਾਂ ਦੱਸਿਆ ਕਿ ਇਸ ਸਾਰੇ ਘਟਨਾ ਕ੍ਰਮ ਦੌਰਾਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਪੈਟਰੌਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਕਮਲ ਸ਼ਰਮਾ ਦੇ ਪਰਿਵਾਰ ਨਾਲ ਨਿਰੰਤਰ ਸੰਪਰਕ ਵਿੱਚ ਰਹੇ। ਅਰੁਣ ਜੇਤਲੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਏਅਰਲਿਫਟ ਵਰਗੀ ਵਿਵਸਥਾ ਵੀ ਕਰਨਗੇ ਪ੍ਰੰਤੂ ਡਾਕਟਰਾਂ ਨੇ ਕਿਹਾ ਕਿ ਉਹ ਕਮਲ ਸ਼ਰਮਾ ਦਾ ਇੱਥੇ ਹੀ ਇਲਾਜ ਕਰਨਗੇ ਜੇਕਰ ਲੋੜ ਪਈ ਤਾਂ ਏਅਰਲਿਫਟ ਵਰਗਾ ਕਦਮ ਉਠਾਇਆ ਜਾਵੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਸਪਤਾਲ ਪਹੁੰਚੇ ਹੋਏ ਸਨ। ਕਮਲ ਸ਼ਰਮਾ ਦੀ ਪਤਨੀ ਸ਼ਸ਼ੀ ਸ਼ਰਮਾ ਅਤੇ ਪਰਿਵਾਰ ਨੇ ਕਮਲ ਸ਼ਰਮਾ ਦੀ ਖਬਰ ਲਈ ਪਹੁੰਚੇ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।

ਪ੍ਰਸਿੱਧ ਖਬਰਾਂ

To Top