Breaking News

ਪੱਛਮ ਦਾ ਅੱਤਵਾਦ ਵਿਰੁੱਧ ਦੋਗਲਾ ਰਵੱਈਆ

ਲੰਘੀ 23 ਮਈ ਨੂੰ ਦੁਨੀਆ ਸਵੇਰੇ ਬ੍ਰਿਟੇਨ ‘ਚ ਹੋਏ ਜ਼ਬਰਦਸਤ ਅੱਤਵਾਦੀ ਹਮਲਿਆਂ ਦੀ ਨਾਲ ਗੂੰਜ ਉੱਠੀ ਇਹ ਮੰਦਭਾਗੀ ਘਟਨਾ  ਮੈਨਚੈਸਟਰ ਦੇ ਅਰੀਨਾ ‘ਚ ਸੋਮਵਾਰ ਰਾਤ ਪਾੱਪ ਸਿੰਗਰ ਆਰਿਆਨਾ ਗਰਾਂਡੇ ਦੇ ਪ੍ਰੋਗਰਾਮ ਦੌਰਾਨ ਵਾਪਰੀ ਇਸ ਘਟਨਾ ‘ਚ 22 ਲੋਕਾਂ ਦੀ ਮੌਤ ਹੋਈ ਤੇ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਇਹ ਮਾਮਲਾ ਮੈਨਚੈਸਟਰ ਏਰੀਨਾ ‘ਚ ਟਿਕਟ ਖਿੜਕੀ ਕੋਲ ਹੋਇਆ ਮੈਨਚੈਸਟਰ ਏਰੀਨਾ ਯੁਰਪ ਦੇ ਵੱਡੇ ਇੰਡੋਰ ਸਟੇਡੀਅਮ ਹੈ, ਜੋ 1999 ‘ਚ ਖੁੱਲ੍ਹਿਆ ਸੀ ਇੱਥੇ ਕਈ ਵੱਡੇ-ਵੱਡੇ ਕਨਸਰਟ ਤੇ  ਗੇਮਾਂ ਹੋ ਚੁੱਕੀਆਂ ਹਨ
ਇਨ੍ਹਾਂ ਹਮਲਿਆਂ ਦੀਆਂ  ਦਰਦਨਾਕ ਤਸਵੀਰਾਂ ਪੂਰੀ ਦੁਨੀਆ ਨੇ ਦੇਖੀਆਂ, ਜਿਨ੍ਹਾਂ ‘ਚ ਕਨਸਰਟ ਦੌਰਾਨ ਇੱਥੇ  ਪਹਿਲਾਂ ਤੇਜ਼ ਰੌਸ਼ਨੀ ਦਿਖਾਈ ਦੇ ਰਹੀ ਹੈ ਤੇ ਫ਼ਿਰ ਜ਼ੋਰਦਾਰ ਧਮਾਕਾ ਲੋਕਾਂ ਦੀ ਭੀੜ ਜਾਨ ਬਚਾਉਣ ਲਈ ਇੱਕ-ਦੂਜੇ ਦੇ ਉੱਤੋਂ ਛਾਲਾਂ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਭਿਆਨਕ ਚੀਕ-ਪੁਕਾਰ ਵਾਲੀ ਹਾਲਤ ਸੀ ਪੁਲਿਸ ਮੁੱਢਲੇ ਤੌਰ ‘ਤੇ ਆਤਮਘਾਤੀ ਅੱਤਵਾਦੀ ਹਮਲਾ ਮੰਨ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅੱਤਵਾਦੀਆਂ ਨੇ ਮੁੱਖ ਤੌਰ ‘ਤੇ ਭਾਰੀ ਭੀੜ ਵਾਲੀ ਥਾਂ ਨੂੰ ਇੱਕ ਸਾੱਫ਼ਟ ਟਾਰਗੇਟ ਵਜੋਂ ਚੁਣਿਆ, ਜਿੱਥੇ ਜਾਨਮਾਲ ਦਾ ਨੁਕਸਾਨ ਵੱਧ ਤੋਂ ਵੱਧ ਹੋਵੇ ਤੇ ਦੁਨੀਆ ‘ਚ ਖ਼ੌਫ਼ ਦਾ ਮਾਹੌਲ ਬਣੇ ਕਨਸਰਟ ‘ਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕ ਨੌਜਵਾਨ ਸਨ ਤੇ ਪੂਰੀ ਤਰ੍ਹਾਂ ਸੰਗੀਤਮਈ ਮਾਹੌਲ ਸੀ ਅਜਿਹੀਆਂ ਥਾਵਾਂ ‘ਤੇਜਿੱਥੇ   ਸੁਰੱਖਿਆ ਕਰਮੀਆਂ ਲਈ ਸੁਰੱਖਿਆ  ਮੁਹੱਈਆ ਕਰਵਾਉਣਾ ਮੁਸ਼ਕਲ ਹੁੰਦਾ ਹੈ ਤੇ ਜਾਨਮਾਲ ਦਾ ਨੁਕਸਾਨ ਜ਼ਿਆਦਾ ਹੋਣ ਦੀ ਉਮੀਦ ਹੋਵੇ, ਉਹ ਅੱਤਵਾਦੀਆਂ ਲਈ ਸਾੱਫ਼ਟ ਟਾਰਗੇਟ ਹੁੰਦੇ ਹਨ  ਬ੍ਰਿਟੇਨ ‘ਚ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਐਨ ਪਹਿਲਾਂ  ਇਹ ਹਮਲਾ ਕਰ ਕੇ ਅੱਤਵਾਦੀਆਂ ਨੇ ਲੋਕਤੰਤਰ ਦੇ ਮਹਾਂਪਰਵ ‘ਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ ਹੈ ਸਾਰੀਆਂ  ਸਿਆਸੀ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਹੈ
ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਹ ਇੱਕ ਖ਼ੌਫ਼ ਪੈਦਾ ਕਰਨ ਵਾਲਾ ਅੱਤਵਾਦੀ ਹਮਲਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ‘ਮੈਂ ਮੈਨਚੈਸਟਰ ਹਮਲਿਆਂ ਤੋਂ ਦੁਖੀ ਹਾਂ ਮੈਂ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਿਆ ਕਰਦਾ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਇਸ ਹਮਲੇ ਕਾਰਨ ਕੈਨੇਡਾ ਦੇ ਲੋਕ ਸਦਮੇ ‘ਚ ਹਨ ਤੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਕੀ ਪੱਛਮੀ ਵਿਕਸਤ ਦੇਸ਼ ਵੀ ਅੱਤਵਾਦੀਆਂ ਨਾਲ ਨਜਿੱਠਣ ‘ਚ ਸਮਰੱਥ ਨਹੀਂ ਹਨ?
ਮੈਨਚੈਸਟਰ ‘ਚ ਹੋਏ ਧਮਾਕਿਆਂ ਤੋਂ ਬਾਦ ਇੱਕ ਵਾਰ  ਫੇਰ ਸਵਾਲ ਉੱਠ ਰਹੇ ਹਨ ਕਿ ਕੀ ਅੱਤਵਾਦੀਆਂ ਨਾਲ ਨਜਿੱਠਣ ਲਈ ਪੱਛਮੀ ਵਿਕਸਤ ਮੁਲਕ ਵੀ ਸਮਰੱਥ ਨਹੀਂ ਹਨ? ਇਨ੍ਹਾਂ ਹਮਲਿਆਂ ਨੇ ਦੁਬਾਰਾ ਅਮਰੀਕਾ ਤੇ ਪੱਛਮ ਦੇ ਅੱਤਵਾਦ ਵਿਰੋਧੀ ਕੌਮਾਂਤਰੀ ਮੁਹਿੰਮ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ ਅਮਰੀਕਾ 2001 ਦੇ ਵਰਲਡ ਟ੍ਰੇਡ ਸੈਂਟਰ ਹਮਲਿਆਂ ਤੋਂ ਬਾਦ ਨਾਟੋ ਫੌਜਾਂ ਨਾਲ ਸੰਸਾਰ ਭਰ ‘ਚ ਦਖ਼ਲਅੰਦਾਜੀ ਕਰਦਾ ਰਿਹਾ ਹੈ  ਪਰੰਤੂ ਜੇਕਰ ਬਰੀਕੀ ਨਾਲ ਦੇਖਿਆ ਜਾਵੇ ਤਾਂ ਇਹ ਅੱਤਵਾਦ  ਵਿਰੁੱਧ ਸੰਘਰਸ਼ ਘੱਟ ਅਤੇ ਵੱਕਾਰ ਤੇ ਵਸੀਲਿਆਂ ਦੀ ਲੁੱਟ ਦੀ ਲੜਾਈ ਵਧੇਰੇ ਸੀ 2003 ‘ਚ ਸੱਦਾਮ ਹੁਸੈਨ ‘ਤੇ ਅਮਰੀਕਾ ਤੇ ਬ੍ਰਿਟੇਨ ਨੇ ਦੋਸ਼ ਲਾਇਆ ਕਿ ਉਥੇ ਖਤਰਨਾਕ ਰਸਾਇਣਕ ਹਥਿਆਰ ਹਨ ਸੱਦਾਮ ਹੁਸੈਨ ਨੂੰ ਗ੍ਰਿਫ਼ਤਾਰ ਕਰ ਕੇ ਅਮਰੀਕਾ ਵੱਲੋਂ ਚਲਾਏ ਜਾਂਦੀ ਅਦਾਲਤ ਵੱਲੋਂ ਫ਼ਾਂਸੀ ਦੀ ਸਜ਼ਾ ਦਿੱਤੀ ਗਈ, ਪਰੰਤੂ ਅਮਰੀਕਾ ਕਦੇ ਵੀ ਇਰਾਕ ਤੇ ਕਥਿਤ ਰਸਾਇਣਕ ਹਥਿਆਰ ਨਹੀਂ ਲੱਭ ਸਕਿਆ ਹਾਂ ਇਰਾਕ ਨੂੰ ਹਮੇਸ਼ਾ ਲਈ ਰਾਜਨੀਤਕ ਤੇ ਸੰਘਰਸ਼ਪੂਰਨ ਹਿੰਸਾ ਦੇ ਮਾਹੌਲ ‘ਚ ਝੋਂਕ ਦਿੱਤਾ, ਜੋ ਅੱਗੇ ਚੱਲ ਕੇ ਖਤਰਨਾਕ ਅੱਤਵਾਦੀ ਸੰਗਠਨ ਆਈ ਐਸ ਆਈ ਐਸ ਦਾ ਖੇਤਰ ਬਣ ਗਿਆ ਇਸ ਮਾਮਲੇ ‘ਚ ਪੱਛਮ ਦੀ ਅੱਤਵਾਦ ਵਿਰੁੱਧ ਅਧੂਰੀ ਲੜਾਈ ਨੂੰ ਸਮਝਿਆ ਜਾ ਸਕਦਾ ਹੈ
ਅਮਰੀਕਾ ਲਈ ਮੱਧ-ਪੂਰਵ ਆਪਣੇ ਊਰਜਾ ਵਸੀਲਿਆਂ ਲਈ ਬੇਹੱਦ ਅਹਿਮ ਸੀ ਭੂ-ਰਾਜਨੀਤਕ ਪੱਖੋਂ ਵੀ ਅਹਿਮ ਸੀ ਕਿਉਂਕਿ ਇਹ ਯੂਰਪ ਤੇ ਏਸ਼ੀਆ ਨੂੰ ਜੋੜਦਾ ਹੈ ਰੂਸ ਵੀ ਇਸ ਖੇਤਰ ‘ਚ ਦਾਖਲ ਹੋਇਆ ਤੇ ਦੋਵਾਂ ਮਹਾਂਸ਼ਕਤੀਆਂ ਦਰਮਿਆਨ ਜ਼ੋਰ-ਅਜ਼ਮਾਇਸ਼ ਸ਼ੁਰੂ ਹੋ ਗਈ ਜੇਰਕ ਸੀਰੀਆ ਮਾਮਲੇ ਨੂੰ ਦੇਖਿਆ ਜਾਵੇ ਤਾਂ  ਅੱਤਵਾਦ ਵਿਰੁੱਧ ਸੰਘਰਸ਼ ਨੂੰ ਲੈ ਕੇ ਅਮਰੀਕਾ ਤੇ ਰੂਸ ਦੋ ਸਿਰਿਆਂ ‘ਤੇ ਖੜ੍ਹੇ ਹਨ ਰੂਸ ਜਿੱਥੇ ਬਸ਼ਰ-ਅਲ-ਅਸਦ ਨੂੰ ਸਮਰੱਥਨ ਦੇ ਰਿਹਾ  ਹੈ, ਦੂਜੇ ਪਾਸੇ ਅਮਰੀਕਾ ਬਾਗੀਆਂ ਨੂੰ ਰੂਸ ਨੇ ਅਸਦ ਵਿਰੋਧੀਆਂ ‘ਤੇ ਕਾਰਵਾਈ ਕੀਤੀ ਤਾਂ ਅਮਰੀਕਾ ਨੇ ਅਸਦ ਨੂੰ ਕਮਜ਼ੋਰ ਕਰਨ  ਲਈ ਸੀਰੀਆ ‘ਤੇ ਭਿਆਨਕ ਰਸਾਇਣਕ ਹਮਲਾ ਇਸ ਤਰ੍ਹਾਂ  ਤਾਂ ਅੱਤਵਾਦ ਵਿਰੁੱਧ ਸੰਘਰਸ਼ ਤਾਂ ਸੰਭਵ ਨਹੀਂ ਸੀਰੀਆ ‘ਚ ਰਸਾਇਣਕ ਹਮਲਿਆਂ ਪਿੱਛੋਂ ਸੀਰੀਆਈ ਯੁੱਧ ‘ਤੇ ਏਕੀਕ੍ਰਿਤ ਨਜ਼ਰੀਏ ਲਈ ਜੀ-7 ਦੇ ਵਿਦੇਸ਼ ਮੰਤਰੀਆਂ ਦੀ ਇਟਲੀ ‘ਚ ਅਪਰੈਲ ‘ਚ 2 ਰੋਜ਼ਾ ਬੈਠਕ ਹੋਈ, ਜਿਸਦਾ ਕੋਈ ਹੱਲ ਨਹੀਂ ਨਿੱਕਲਿਆ ਇਸ ਦੇ ਉਲਟ ਟਰੰਪ ਅਤੇ ਪੁਤਿਨ ਦੇ ਰਿਸ਼ਤੇ ਹੋਰ ਖਰਾਬ ਹੀ ਹੋਏ ਇਸ ਤਰ੍ਹਾਂ ਅਮਰੀਕਾ ਅਤੇ ਬ੍ਰਿਟੇਨ ਨੇ ਨਾਟੋ ਫੌਜਾਂ ਨਾਲ ਮਿਲ ਕੇ ਮੱਧ-ਪੂਰਵ ਅਤੇ ਅਫ਼ਗਾਨਿਸਤਾਨ ‘ਚ ਵੀ ਦਖ਼ਲਅੰਦਾਜ਼ੀ ਕੀਤੀ ਪਰੰਤੂ ਅੱਤਵਾਦ ਵਿਰੁੱਧ ਸੰਘਰਸ਼ ‘ਚ ਹਮੇਸ਼ਾ ਅੱਤਵਾਦ ਨਾਲ ਲੜਨ ਦਾ ਮੁੱਦਾ ਠੰਢਾ ਪੈ ਗਿਆ ਪਰ  ਦੂਜੇ ਕੌਮਾਂਤਰੀ ਹਿੱਤਾਂ  ਪਹਿਲ ਦਿੱਤੀ ਜਾਣ ਲੱਗੀ ਮਈ 2011 ਨੂੰ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਇਸ ਤੋਂ ਬਾਦ ਵੀ ਸੰਸਾਰ ਭਰ ਅੱਤਵਾਦੀ ਵਾਰਦਾਤਾਂ ਨੂੰ ਅੰਜ਼ਾਮ ਦੇਣੋਂ ਬਾਜ਼ ਨਹੀਂ ਆ ਰਹੇ  ਹਨ ਪਹਿਲਾਂ ਜਦੋਂ ਭਾਰਤ ਅੱਤਵਾਦੀ ਵਾਰਦਾਤਾਂ ਦੀ ਗੱਲ ਕਰਦਾ ਸੀ ਤਾਂ ਵਿਕਸਤ ਮੰਨੇ ਜਾਣ ਵਾਲੇ  ਜ਼ਿਆਦਾਤਰ ਮੁਲਕ ਇਸ ਨੂੰ ਤਵੱਜੋਂ  ਹੀ ਨਹੀਂ ਦਿੰਦੇ ਸਨ ਪਰੰਤੂ ਜਦੋਂ ਅੱਤਵਾਦੀਆਂ ਨੇ ਪੈਰ ਪਸਾਰੇ ਤਾਂ ਅਮਰੀਕਾ ਦੇ ਨਾਲ ਯੂਰਪ ਨੂੰ ਨਿਸ਼ਾਨਾ ਬਣਾਉਣੋਂ ਨਹੀਂ ਉੱਕੇ ਮੈਨਚੈਸਟਰ ‘ਚ ਹੋਏ ਅੱਤਵਾਦੀ ਹਮਲਿਆਂ ਪਿੱਛੋਂ ਅਮਰੀਕਾ, ਬ੍ਰਿਟੇਨ ਸਮੇਤ ਪੱਛਮੀ ਮੁਲਕਾਂ ਦੇ ਅੱਤਵਾਦ ਵਿਰੁੱਧ ਸੰਘਰਸ਼ ‘ਤੇ ਸਵਾਲ ਉੱਠਣੇ ਲਾਜ਼ਮੀ ਹਨ ਭਾਰਤ ਜਦੋਂ ਪਾਕਿਸਤਾਨ ਦੇ ਹਾਫ਼ਿਜ ਸਈਦ, ਮੌਲਾਨਾ ਮਸੂਦ ਅਜਹਰ ਵਰਗੇ ਅੱਤਵਾਦੀਆਂ ਦੀ ਗੱਲ ਕਰਦਾ ਹੈ , ਚੀਨ ਸੁਰੱਖਿਆ ਪ੍ਰੀਸ਼ਦ ‘ਚ ਵੀਟੋ ਦੀ ਵਰਤੋਂ ਕਰਦਾ ਹੈ ਪਰੰਤੂ ਕੀ ਉਸਤੋਂ ਬਾਦ ਇਹੀ ਪੱਛਮੀ ਮੁਲਕ ਚੀਨ ‘ਤੇ ਸਾਂਝਾ ਦਬਾਅ ਪਾਉਂਦੇ ਹਨ? ਇਹ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਅੱਤਵਾਦ ਖਿਲਾਫ਼ ਪੱਛਮੀ ਮੁਲਕਾਂ ਦੇ ਯੁੱਧ ਦੇ ਨਾਲ ਕਾਰੋਬਾਰ, ਸਾਮਰਾਜਵਾਦ ਅਤੇ ਨਵ ਉਪਨਿਵੇਸ਼ਵਾਦ ਦੀ ਸ਼ੁਰੂਆਤ ਹੋ ਗਈ ਅੱਤਵਾਦ ਵਰਗੀ ਸੰਸਾਰਕ ਸਮੱਸਿਆ ਦੇ ਹੱਲ ਲਈ ਜ਼ਰੂਰੀ ਹੈ ਕਿ ਸੰਸਾਰ ਭਾਈਚਾਰਾ ਅੱਤਵਾਦ ‘ਤੇ ਦੂਹਰਾ ਰਵੱਈਆ ਰੱਖਣਾ ਬੰਦ ਕਰੇ ਅੱਤਵਾਦ ਦੀ ਜਨਮਭੂਮੀ ਅਤੇ ਪਾਲਣਕਰਤਾ ਮੁਲਕ ਪਾਕਿਸਤਾਨ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਆਈ ਐਸ ਆਈਐਸ ਵਰਗੇ ਅੱਤਵਾਦੀ ਸੰਗਠਨਾਂ ਪ੍ਰਤੀ ਵੀ ਪੱਛਮੀ ਮੁਲਕਾਂ ਦਾ ਸ਼ੁਰੂਆਤੀ ਰਵੱਈਆ ਕਾਫ਼ੀ ਗੈਰ ਗੰਭੀਰ ਸੀ ਕੁਝ ਖੁਫ਼ੀਆ ਏਜੰਸੀਆਂ ਦਾ ਤਾਂ ਇਹ ਵੀ ਦਾਅਵਾ ਸੀ ਕਿ ਪੱਛਮੀ ਮੁਲਕ ਆਈਐਸ ਆਈਐਸ ਨੂੰ ਉਤਸ਼ਾਹ ਦੇ  ਕੇ 10 ਡਾਲਰ ਪ੍ਰਤੀ ਬੈਰਲ ਤੋਂ ਵੀ ਸਸਤਾ ਤੇਲ ਖਰੀਦ ਕੇ ਆਪਣੀ ਉੂਰਜਾ ਸੁਰੱਖਿਆ ਨੂੰ ਮਜ਼ਬੂਤ ਕਰ ਰਹੇ ਹਨ ਜਦੋਂ ਇਹ ਸੰਗਠਨ ਉਨ੍ਹਾਂ ਮੁਲਕਾਂ ਦੇ ਨਿਵਾਸੀਆਂ ਦੇ ਵੀ ਜ਼ਾਲਿਮਾਨਾ ਢੰਗ ਨਾਲ ਕਤਲ ਕਰਨ ਲੱਗਿਆ, ਤਾਂ ਪੱਛਮ ਦੀ ਭੂਮਿਕਾ ਬਦਲੀ ਦਰਅਸਲ ਅੱਤਵਾਦ ਵਿਰੁੱਧ ਸੰਘਰਸ਼ ਨੂੰ ਸਮੁੱਚੇ ਸੰਸਾਰ ਭਾਈਚਾਰੇ ਇੱਕਜੁਟ ਹੋ ਕੇ ਲੜਨਾ ਪਵੇਗਾ ਹੁਣ ਮਹਾਂਸ਼ਕਤੀਆਂ ਨੂੰ ਅੱਤਵਾਦ ਦੇ ਨਾਂਅ ‘ਤੇ ਸ਼ਕਤੀ ਸੰਘਰਸ਼ ਦੀ ਬਜਾਇ ਇੱਕਜੁੱਟ ਸੋਚ ਅਪਣਾਉਣੀ ਪਵੇਗੀ ਅੱਤਵਾਦ ਪੂਰੀ ਦੁਨੀਆ ‘ਚ ਕਿਤੇ ਵੀ ਹੋਵੇ, ਇਹ ਮਨੁੱਖਤਾ ‘ਤੇ ਕਾਲਾ ਧੱਬਾ ਹੈ ਸੰਸਾਰ ਭਾਈਚਾਰੇ ਨੂੰ ਭਾਵੇਂ ਅੱਤਵਾਦੀ ਸੰਗਠਨ ਹੋਵੇ ਜਾਂ ਪਾਕਿਸਤਾਨ ਵਰਗੇ ਮੁਲਕ ਜੋ ਅੱਤਵਾਦ ਨੂੰ ਖੁੱਲ੍ਹ ਕੇ ਉਤਸ਼ਾਹਿਤ ਕਰਦੇ ਹਨ, ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣਾ ਪਵੇਗਾ, ਨਹੀਂ ਤਾਂ ਅੱਤਵਾਦ ਵਿਰੁੱਧ ਸੰਘਰਸ਼ ਮਿੱਥੇ ਟੀਚੇ ਦੀ ਪ੍ਰਾਪਤੀ ਨਹੀਂ ਕਰ ਸਕੇਗਾ
ਰਾਹੁਲ ਲਾਲ

ਪ੍ਰਸਿੱਧ ਖਬਰਾਂ

To Top