ਲੇਖ

ਫੇਰ ਚੱਲਿਆ ਮੋਦੀ ਦਾ ਜਾਦੂ

ਅਖਿਲੇਸ਼ ਯਾਦਵ  ਅਤੇ ਮੁਲਾਇਮ ਸਿੰਘ  ਯਾਦਵ  ਦੇ ਗੁੰਡਾਰਾਜ ਵਾਰੇ ਮੇਰੀ ਇੱਕ ਕਿਤਾਬ ਛਪੀ ਸੀ ,  ਜਿਸ ਦਾ ਨਾਂਅ ‘ਅਖਿਲੇਸ਼ ਦੀ ਗੁੰਡਾ ਸਮਾਜਵਾਦੀ ਸਰਕਾਰ’ ਸੀ ਇਸ ਕਿਤਾਬ ‘ਚ ਮੈਂ ਅਖਿਲੇਸ਼ ਰਾਜ ਦੌਰਾਨ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦੀਆਂ ਕਈ ਕਹਾਣੀਆਂ  ਪੇਸ਼ ਕੀਤੀਆਂ ਸਨ ਅੱਜ ਮੇਰੀ ਕਿਤਾਬ ਦੀ ਗੱਲ ਦੀ ਪ੍ਰਸੰਗਿਕਤਾ ਸਾਬਤ ਹੋ ਗਈ ਜਨਤਾ ਨੇ ਆਪਣਾ ਫ਼ਤਵਾ ਸੁਣਾ ਦਿੱਤਾ ਹੈ ਅਜਿਹਾ ਫਤਵਾ ਦਿੱਤਾ ਹੈ, ਜੋ ਉਮੀਦ ਤੋਂ ਵੀ ਕਿਤੇ ਜ਼ਿਆਦਾ ਹੈ ਇਹ ਕਈ ਅਰਥਾਂ ‘ਚ ਸਬਕ ਦੇਣ ਵਾਲਾ ਹੈ  ਇਹ ਵੱਖਰੀ ਗੱਲ ਹੈ ਕਿ ਇਸ ਫਤਵੇ ਨਾਲ ਵੀ ਜਾਤੀਵਾਦੀ ,  ਵੰਸ਼ਵਾਦੀ ਤੇ ਗੁੰਡਾਵਾਦੀ ਰਾਜਨੀਤੀ ਸਬਕ ਲੈਂਦੀ ਹੈ ਜਾਂ ਨਹੀਂ ਸਿਰਫ਼ ਅਖਿਲੇਸ਼ ਯਾਦਵ ਲਈ ਹੀ ਨਹੀਂ,ਸਗੋਂ ਮਾਇਆਵਤੀ ਲਈ ਵੀ ਜਨਤਾ ਦਾ ਇਹ ਸੁਨੇਹਾ ਕਾਫ਼ੀ ਮਾਇਨੇ ਰੱਖਦਾ ਹੈ ਸਿਰਫ਼ ਜਾਤੀਵਾਦ  ਦੇ ਨਾਂਅ ‘ਤੇ ਜਨਤਾ ਨੂੰ ਭੁਲੇਖੇ ‘ਚ ਨਹੀਂ ਰੱਖਿਆ ਜਾ ਸਕਦਾ
ਇਸ ਆਧੁਨਿਕ ਯੁੱਗ ‘ਚ ਜਾਣਕਾਰੀ ਹਾਸਲ ਕਰਨ ਦੇ ਕਈ ਮਾਧਿਅਮ ਹਨ ਅਜੋਕੇ ਨੌਜਵਾਨ ਸੱਚਾਈ ਜਾਣਨ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਹਨ ਆਧੁਨਿਕ ਜਾਣਕਾਰੀ ਦੇ ਸਾਧਨਾਂ ਨਾਲ ਅਰਾਜਕ, ਨਿਕੰਮੀ ਤੇ ਗੁੰਡਾਵਾਦੀ ਸਰਕਾਰ ਦੀ ਅਸਲੀ ਕਰਤੂਤ ਅਤੇ ਕਾਲੀ ਤਸਵੀਰ ਸਾਹਮਣੇ ਆ ਜਾਂਦੀ ਹੈ ਸਾਫ਼ ਤੌਰ ‘ਤੇ ਅਖਿਲੇਸ਼ ਦੀ ਕਾਲੀ ਕਰਤੂਤ ਅਤੇ ਕਾਲੀ ਤਸਵੀਰ ਜਨਤਾ ਦੇ ਸਾਹਮਣੇ ਆਈ ਸੀ  ਅਜਿਹੇ ‘ਚ ਜਨਤਾ ਨੇ ਅਖਿਲੇਸ਼ ਸਰਕਾਰ ਖਿਲਾਫ਼ ਮਤਦਾਨ ਕਰਨਾ  ਹੀ ਸੀ ਰਹੀ ਗੱਲ ਮਾਇਆਵਤੀ ਦੀ,  ਤਾਂ ਉਸਦੀ ਪਾਰਟੀ ਬਸਪਾ ਸਿਰਫ਼ ਮਨੁਵਾਦ ਦੇ ਵਿਰੋਧ ‘ਤੇ ਰਾਜਨੀਤੀ ਕਰਦੀ ਹੈ ਸਿਰਫ਼ ਦਲਿਤ ਵੋਟ ਨਾਲ ਮਾਇਆਵਤੀ ਸਰਕਾਰ ‘ਚ ਨਹੀਂ ਆ ਸਕਦੀ   ਇਸ ਲਈ ਮਾਇਆਵਤੀ ਨੂੰ ਜਨਤਾ ਨੇ ਬਦਲ ਦੇ ਤੌਰ ‘ਤੇ ਵੇਖਿਆ ਨਹੀਂ ਭਾਜਪਾ ਅੱਜ ਮੋਦੀ ਦੀ ਅਗਵਾਈ ‘ਚ ਖੜ੍ਹੀ ਹੈ  ਮੋਦੀ  ਦੀ ਅਗਵਾਈ ਵਾਲੀ ਭਾਜਪਾ ਹੁਣ ਜਨਤਾ ਦੇ ਕੁੱਝ ਜ਼ਿਆਦਾ ਹੀ ਨੇੜੇ ਲੱਗਦੀ ਹੈ ਅਤੇ ਜਨਤਾ ਦਾ ਵਿਸ਼ਵਾਸ ਵੀ ਮੋਦੀ  ਪ੍ਰਤੀ ਵਧਿਆ ਹੈ,ਇਹ ਉੱਤਰ ਪ੍ਰਦੇਸ਼ ਦੇ ਚੋਣ ਨਤੀਜੇ ਸਾਫ਼ ਸੰਕੇਤ ਦਿੰਦੇ ਹਨ
ਸਿਰਫ਼ ਵਿਕਾਸ ਅਤੇ ਤਰੱਕੀ ਹੀ ਨਹੀਂ,ਸਗੋਂ ਮੁਸਲਮਾਨ ਤੁਸ਼ਟੀਕਰਨ ਦੀ ਨੀਤੀ ਵੀ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਪ੍ਰਭਾਵਿਤ ਕੀਤਾ ਹੈ ਤੇ ਫ਼ੈਸਲਾ ਸੁਨਾਉਣ ਲਈ ਮਜ਼ਬੂਰ ਕੀਤਾ ਹੈ ਇੱਥੇ ਸਵਾਲ ਇਹ ਉੱਠਦਾ ਹੈ ਕਿ ਵਿਕਾਸ ਤੇ ਤਰੱਕੀ ਦਾ ਰਾਹ ਕੌਣ ਵਿਖਾ ਰਿਹਾ ਸੀ ਮੁਸਲਮਾਨ ਤੁਸ਼ਟੀਕਰਨ ਦੀ ਨੀਤੀ ਕੌਣ ਚਲਾ ਰਿਹਾ ਸੀ ਸਪਸ਼ਟ ਤੌਰ ‘ਤੇ ਵਿਕਾਸ ਵਾਅਦਿਆਂ ਰਾਹੀਂ ਨਰਿੰਦਰ ਮੋਦੀ  ਹੀ ਚੋਣ ਜਿੱਤਣਾ ਚਾਹੁੰਦੇ ਸਨ   ਜਦੋਂ ਕਿ ਮੁਸਲਮਾਨ ਤੁਸ਼ਟੀਕਰਨ ਦੀ ਨੀਤੀ ‘ਤੇ ਅਖਿਲੇਸ਼ ਹੀ ਨਹੀਂ , ਮਾਇਆਵਤੀ ਵੀ ਚੱਲ ਰਹੀ ਸੀ   ਮੁਸਲਮਾਨ ਵੋਟਾਂ ਆਪਣੀ ਵੱਲ ਖਿੱਚਣ ਦਾ ਸਖ਼ਤ ਮੁਕਾਬਲਾ ਚੱਲ ਰਹੀ ਸੀ ਅਖਿਲੇਸ਼ ਤੇ ਮਾਇਆਵਤੀ ਨੇ ਆਪਣਾ ਧਿਆਨ ਇਸ ਗੱਲ ‘ਤੇ ਲਾਈ ਰੱਖਿਆ ਕਿ ਸਭ ਤੋਂ ਵੱਧ ਮੁਸਲਮਾਨ ਵੋਟ ਉਨ੍ਹਾਂ ਨੂੰ ਹੀ ਮਿਲਣ
ਮਾਇਆਵਤੀ ਅਖਿਲੇਸ਼ ਤੋਂ ਵੀ ਕਈ ਕਦਮ ਅੱਗੇ ਨਿੱਕਲ ਗਈ ਉਨ੍ਹਾਂ ਨੇ 104 ਮੁਸਲਮਾਨ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਅਖਿਲੇਸ਼ ਵੀ ਮਾਇਆਵਤੀ ਤੋਂ ਪਿੱਛੇ ਨਹੀਂ ਸਨ ਅਖਿਲੇਸ਼ ਨੇ ਵੀ ਕਰੀਬ 70 ਮੁਸਲਮਾਨ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਸਨ ਕਾਂਗਰਸ ਨੇ ਵੀ ਥੋਕ  ਦੇ ਭਾਅ ‘ਚ ਮੁਸਲਮਾਨ ਉਮੀਦਵਾਰ ਉਤਾਰੇ ਸਨ ਜਾਤੀਵਾਦੀ ਤੇ ਵੰਸ਼ਵਾਦੀ ਰਾਜਨੀਤੀ ਨੇ ਇਹ ਮੰਨ ਲਿਆ ਸੀ ਕਿ ਉਸੇ ਦੀ ਸਰਕਾਰ ਬਣੇਗੀ,  ਜਿਸ ਨਾਲ ਮੁਸਲਮਾਨ ਆਬਾਦੀ ਰਹੇਗੀ ਮੁਸਲਮਾਨ ਆਬਾਦੀ ਉਸੇ ਨੂੰ ਤਰਜ਼ੀਹ ਦਿੰਦੀ ਹੈ, ਜੋ ਮੁਸਲਮਾਨ ਤੁਸ਼ਟੀਕਰਨ ਦੀ ਨੀਤੀ ‘ਤੇ ਚੱਲਦੇ ਹਨ ਤੇ ਜੋ ਰਾਜਨੀਤਕ ਪਾਰਟੀਆਂ ਭਾਜਪਾ ਨੂੰ ਸਭ ਤੋਂ ਵੱਧ ਵਿਰੋਧ ਕਰਦੇ ਹਨ ਸਪਸ਼ਟ ਤੌਰ ‘ਤੇ ਮਾਇਆਵਤੀ ਤੇ ਅਖਿਲੇਸ਼ ਦੋਵੇਂ ਭਾਜਪਾ ਦੇ ਕੱਟੜ ਵਿਰੋਧੀ ਹਨ
ਇਸ ਤੋਂ ਉਲਟ ਭਾਜਪਾ ਨੇ ਇੱਕ ਵੀ ਮੁਸਲਮਾਨ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਸੀ  ਇਸ ਕਾਰਨ ਰਾਜਨੀਤੀ ਤੇ ਮੀਡੀਆ ‘ਚ ਭਾਜਪਾ ਖਿਲਾਫ ਕਾਫ਼ੀ ਗੁੱਸਾ ਫੈਲਿਆ ਹੋਇਆ ਸੀ ਭਾਜਪਾ ਨੂੰ ਮੁਸਲਮਾਨ ਵਿਰੋਧੀ ਦੱਸਣ ਦੀ ਪੂਰੀ ਕੋਸ਼ਿਸ਼ ਹੋਈ ਪਰ ਭਾਜਪਾ ਨੇ ਇਸ ਸਵਾਲ ਨੂੰ ਇੱਕ ਨੀਤੀਗਤ ਢੰਗ ਨਾਲ ਹੱਲ ਕੀਤਾ ਸੀ ਭਾਜਪਾ ਨੇ ਕਿਹਾ ਸੀ ਕਿ ਬਿਨਾਂ ਟਿਕਟ ਦਿੱਤੇ ਵੀ ਮੁਸਲਮਾਨ ਆਬਾਦੀ ਦਾ ਵਿਕਾਸ ਕੀਤਾ ਜਾ ਸਕਦਾ ਹੈ ਅਸਿੱਧੇ ਤੌਰ ‘ਤੇ ਭਾਜਪਾ ਨੇ ਸੰਕੇਤ ਦਿੱਤਾ ਸੀ ਤੇ ਆਪਣੀ ਰਾਏ  ਜਾਹਿਰ ਕੀਤੀ ਸੀ ਕਿ ਜਦੋਂ ਮੁਸਲਮਾਨ ਵਰਗ ਭਾਜਪਾ ਨੂੰ ਵੋਟ ਹੀ ਨਹੀਂ ਦਿੰਦਾ ਤਾਂ ਫਿਰ ਭਾਜਪਾ ਮੁਸਲਮਾਨ ਆਬਾਦੀ ਨੂੰ ਟਿਕਟ ਕਿਉਂ ਦੇਵੇਗੀ?  ਭਾਜਪਾ ਦੀ ਇਹ ਗੱਲ ਸੱਚ ਵੀ ਹੈ,ਕਿਉਂਕਿ ਮੁਸਲਮਾਨ ਆਬਾਦੀ ਤਾਂ ਉਸੇ ਨੂੰ ਵੋਟ ਦਿੰਦੀ ਹੈ, ਜਿਹੜੀ ਪਾਰਟੀ ਭਾਜਪਾ ਨੂੰ ਹਰਾਉਣ ‘ਚ ਸਮਰੱਥ  ਹੁੰਦੀ ਹੈ  ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਯੁੱਗ ‘ਚ ਮੁਸਲਮਾਨ ਆਬਾਦੀ ਨੂੰ ਲੈ ਕੇ ਭਾਜਪਾ ‘ਚ ਕੁੱਝ ਥਾਂ  ਜ਼ਰੂਰ ਸੀ ,ਪਰ ਮੋਦੀ  ਯੁੱਗ ‘ਚ ਭਾਜਪਾ ਅੰਦਰ ਮੁਸਲਮਾਨ ਆਬਦੀ ਨੂੰ ਲੈ ਕੇ ਨੀਤੀ ਸਪੱਸ਼ਟ ਹੈ
ਖੁਦ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ‘ਚ ਅਖਿਲੇਸ਼ ਤੇ ਮਾਇਆਵਤੀ ਦੀ ਮੁਸਲਮਾਨ ਤੁਸ਼ਟੀਕਰਨ ਦੀ ਨੀਤੀ  ਦੇ ਖਿਲਾਫ਼ ਮੋਰਚਾ ਸੰਭਾਲਿਆ ਸੀ ਇੱਕ ਰੈਲੀ ‘ਚ ਉਨ੍ਹਾਂ  ਨੇ ਕਿਹਾ ਸੀ ਕਿ ਅਖਿਲੇਸ਼ ਤੇ ਮਾਇਆਵਤੀ ਮਜ਼ਹਬ ਆਧਾਰਤ ਰਾਜਨੀਤੀ ਕਰਦੇ ਹਨ, ਮਜ਼ਹਬ ਆਧਾਰਤ ਭੇਦਭਾਵ ਕਰਦੇ ਹਨ  ਕਬਰਿਸਤਾਨ ਜਰੂਰ ਬਨਣਾ ਚਾਹੀਦਾ ਹੈ , ਪਰ ਸ਼ਮਸ਼ਾਨ ਦਾ ਵੀ ਨਿਰਮਾਣ ਵੀ ਹੋਣਾ ਚਾਹੀਦਾ ਹੈ, ਰਮਜਾਨ ‘ਤੇ ਬਿਜਲੀ ਬੇਰੋਕ ਟੋਕ ਆਉਂਦੀ ਹੈ ਤਾਂ ਹੋਲੀ ਤੇ ਦੀਵਾਲੀ ‘ਤੇ ਵੀ ਬੇਰੋਕ ਟੋਕ ਬਿਜਲੀ ਦੀ ਸਪਲਾਈ ਹੋਣੀ ਚਾਹੀਦੀ ਹੈ,ਇਹ ਭਾਸ਼ਣ ਕਿੰਨਾ ਚਰਚਿਤ ਹੋਇਆ, ਇਹ ਵੀ ਜਗਜਾਹਿਰ ਹੈ ਇਹ ਭਾਸ਼ਣ  ਨਰਿੰਦਰ ਮੋਦੀ  ਦਾ ਸੀ, ਜਿਸ ਨਾਲ ਯੂਪੀ ਦੀ ਚੋਣ ਰਾਜਨੀਤੀ ‘ਚ ਉਬਾਲ ਆ ਗਿਆ ਸੀ  ਮੁਸਲਮਾਨ ਪ੍ਰਸਤੀ ਸਿਖਰ ‘ਤੇ ਆ ਗਈ ਸੀ, ਜਾਤੀਵਾਦੀ ,  ਵੰਸ਼ਵਾਦੀ ਤੇ ਮੁਸਲਮਾਨ ਵਾਦੀ ਰਾਜਨੀਤੀ ਤਿਲਮਿਲਾ ਗਈ ਸੀ ਨਰਿੰਦਰ ਮੋਦੀ ‘ਤੇ ਸੰਪ੍ਰਦਾਇਕਤਾ ਫੈਲਾਉਣ ਦੀ ਗੱਲ ਹੋਈ ਸੀ ਕਾਂਗਰਸ ਨੇ ਇਸ ਦੇ ਖਿਲਾਫ ਚੋਣ ਕਮਿਸ਼ਨ ਦਾ ਦਰਵਾਜ਼ਾ ਤੱਕ ਖੜਕਾ ਦਿੱਤਾ ਸੀ ਸੱਚ ਤਾਂ ਇਹ ਸੀ ਕਿ ਨਰਿੰਦਰ ਮੋਦੀ  ਨੇ ਯੂਪੀ ਦੀ ਜਨਤਾ ਨੂੰ ਇੱਕ ਤਰ੍ਹਾਂ ਜਾਗਰੂਕ ਕਰ ਕੇ  ਅਖਿਲੇਸ਼ ਦੀ ਸੱਚਾਈ ਨੂੰ ਬੇਪਰਦ ਕਰ ਦਿੱਤਾ ਸੀ
ਸੱਚ ਤਾਂ ਇਹ ਸੀ ਕਿ ਅਖਿਲੇਸ਼  ਦੇ ਰਾਜ ‘ਚ ਮੁਸਲਮਾਨ ਤੁਸ਼ਟੀਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਸੀ   ਮੁਸਲਮਾਨ ਗੁੰਡਾਗਰਦੀ ਨੂੰ ਪੂਰੀ ਸ਼ਹਿ ਮਿਲੀ ਹੋਈ ਸੀ  ਯੂਪੀ ‘ਚ ਗੱਲ-ਗੱਲ ‘ਤੇ ਦੰਗੇ ਹੋਏ ਸਨ ਜਿਨ੍ਹਾਂ ‘ਚ ਮੁਸਲਮਾਨ ਮੁਲਜਮਾਂ ਦੀ ਸ਼ਮੂਲੀਅਤ ਸੀ ਸਹਾਰਨਪੁਰ ਦੰਗਿਆਂ ‘ਚ ਤਾਂ ਮੁਸਲਮਾਨ ਮੁਲਜ਼ਮਾਂ ਦਾ ਖੁੱਲ੍ਹਾ ਨੰਗਾ  ਨਾਚ ਹੋਇਆ ਸੀ ਮੁਜੱਫਰ ਨਗਰ ਦੰਗੇ ਤਾਂ ਆਜਮ ਖਾਨ ਦੀ ਸ਼ਹਿ ‘ਤੇ ਹੋਏ ਮੰਨੇ ਜਾਂਦੇ ਹਨ ਅਖਲਾਕ ਗਊ ਹਤਿਆਰਾ ਸੀ ਫਿਰ ਵੀ ਅਖਿਲੇਸ਼ ਸਰਕਾਰ ਨੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਤੇ ਉਸ ਦੇ ਲੱਖਾਂ ਰੁਪਏ ਦੀ ਮੱਦਦ ਦਿੱਤੀ ਸੀ
ਅਜਿਹੇ ‘ਚ ਬਹੁਗਿਣਤੀ ਸਮਾਜ ਖੁਦ ਨੂੰ ਪੀੜਤ ਤੇ ਅਪਮਾਨਿਤ ਮਹਿਸੂਸ ਕਰ ਰਿਹਾ ਸੀ ਬਹੁਗਿਣਤੀ ਸਮਾਜ ਦੀ ਇੱਜਤ ਤੇ ਅਣਖ ਦਾਅ ‘ਤੇ ਲੱਗੀ ਸੀ   ਅਜਿਹੀ ਹਾਲਤ ‘ਚ ਬਹੁਗਿਣਤੀ ਵਰਗ ਨੇ ਇੱਕ- ਜੁੱਟਤਾ ਦਿਖਾਈ ਕਿਰਿਆ ਦੇ ਵਿਰੁੱਧ ਪ੍ਰਤੀਕਿਰਿਆ ਹੁੰਦੀ ਹੈ ਜਦੋਂ ਮੁਸਲਿਮ ਆਬਾਦੀ ਇੱਕ ਹੋ ਕੇ ਸਮਾਜਵਾਦੀ ਪਾਰਟੀ ਦੇ ਨਾਲ ਤੇ ਭਾਜਪਾ  ਦੇ ਵਿਰੁੱਧ ਜਾਵੇਗੀ ਤਾਂ ਫਿਰ ਬਹੁਗਿਣਤੀ ਸਮਾਜ ਵੀ ਭਾਜਪਾ  ਵੱਲ ਤੇ ਮੁਸਲਮਾਨ ਪ੍ਰਸਤੀ ‘ਤੇ ਸਵਾਰ ਹੋਣ ਵਾਲੀਆਂ  ਪਾਰਟੀਆਂ  ਦੇ ਖਿਲਾਫ ਹੀ ਜਾਵੇਗੀ ਯੂਪੀ ਚੋਣਾਂ ਦਾ ਨਤੀਜੇ ਨੇ ਇਹ ਸਾਬਤ ਕਰ ਦਿੱਤਾ ਹੈ
ਹੁਣ ਯੂਪੀ ‘ਚ ਵੰਸ਼ਵਾਦ,ਭ੍ਰਿਸ਼ਟਾਚਾਰ ਤੇ ਗੁੰਡਾਵਾਦ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਯੂਪੀ ਦੀ ਜਨਤਾ ਨੇ ਭਾਜਪਾ ਨੂੰ ਚੁਣ ਲਿਆ ਹੈ ਹੁਣ ਭਾਜਪਾ  ਦੇ ਸਾਹਮਣੇ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ ਤੇ ਚੁਣੌਤੀ ਵੀ ਹੈ ਉੱਤਰ ਪ੍ਰਦੇਸ਼ ਨੂੰ ਵਿਕਾਸ ਤੇ ਤਰੱਕੀ ਦੇ ਰਾਹ ‘ਤੇ ਲਿਜਾਣ ਦੀ ਲੋੜ ਹੈ ਉਮੀਦ ਹੈ ਕਿ ਨਰਿੰਦਰ ਮੋਦੀ   ਦੇ  ਮਾਰਗਦਰਸ਼ਨ ‘ਚ ਭਾਜਪਾ ਯੂਪੀ ਨੂੰ ਵਿਕਸਿਤ ਰਾਜ ਬਣਾਉਣ ਲਈ ਰਾਜਨੀਤਕ ਅਤੇ ਪ੍ਰਸ਼ਾਸਨਿਕ ਸਮਰੱਥਾ ਦਿਖਾਵੇਗੀ
ਵਿਸ਼ਣੂ ਗੁਪਤ

ਪ੍ਰਸਿੱਧ ਖਬਰਾਂ

To Top