Breaking News

ਫੈਕਟਰੀ ਨੂੰ ਲੱਗੀ ਅੱਗ ਹੋਇਆ ਲੱਖਾਂ ਦਾ ਨੁਕਸਾਨ

Millions of losses in factory fire

ਫਾਇਰ ਬਰਿਗੇਡ ਨੇ ਮੌਕੇ ਤੇ ਪਹੁੰਚ ਕੇ ਪਾਇਆ ਅੱਗ ਤੇ ਕਾਬੂ

ਲੁਧਿਆਣਾ । ਥਾਣਾ ਲਾਡੋਵਾਲ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਹਾਬੜਾ ਦੇ ਨੇੜੇ ਅੱਜ ਸ਼ਾਮ ਕਰੀਬ 4 ਵਜੇ ਇਕ ਧਾਗਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫੈਕਟਰੀ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੇ ਫਾਇਰ ਬਰਿਗੇਡ ਦੀਆਂ ਪੰਜ ਗੱਡੀਆਂ ਨੇ ਅੱਗ ‘ਤੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾ ਲਿਆ ਹੈ। ਘਟਨਾ ਸਥਾਨ ‘ਤੇ ਚੌਕੀ ਇੰਚਾਰਜ਼ ਮਨਜੀਤ ਸਿੰਘ ਵੀ ਮੌਕੇ ਤੇ ਪਹੁੰਚੇ। ਫੈਕਟਰੀ ਦਾ ਨਾਂ ਸ਼ਕਤੀ ਕੱਪੜਾ ਮਿੱਲ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top