ਹਰਿਆਣਾ

ਫੌਜੀ ਬਣਨਗੇ ਵਿਸ਼ੇਸ਼ ਪੁਲਿਸ ਅਧਿਕਾਰੀ

ਚੰਡੀਗੜ੍ਹ, (ਸੱਚ ਕਹੂੰ ਨਿਊਜ) ਹਰਿਆਣਾ ਸਰਕਾਰ ਨੇ 3000 ਸਾਬਕਾ ਫੌਜੀਆਂ ਨੂੰ ਤੋਹਫ਼ਾ ਦਿੰਦਿਆਂ ਉਨ੍ਹਾਂ ਨੂੰ ਪੁਲਿਸ ਵਿਭਾਗ ‘ਚ ਇਕਰਾਰ ਅਧਾਰ ‘ਤੇ ਰੱਖੇ ਜਾਣ ਦਾ ਐਲਾਨ ਕੀਤਾ ਹੈ ਸਾਬਕਾ ਫੌਜੀਆਂ ਨੂੰ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ‘ਚ ਵਿਸ਼ੇਸ਼ ਪੁਲਿਸ ਅਧਿਕਾਰੀ ਵਜੋਂ ਇੱਕ ਸਾਲ ਲਈ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ ਹਰਿਆਣਾ ਪੁਲਿਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਭਾਰਤੀ ਫੌਜ ਦੇ ਸਾਬਕਾ ਫੌਜੀਆਂ, ਜਿਨ੍ਹਾਂ ਦੀ ਉਮਰ 25 ਤੋਂ 50 ਸਾਲ ਦਰਮਿਆਨ ਹੈ ਤੇ ਉਨ੍ਹਾਂ ਨੂੰ ਅਨੁਸ਼ਾਸਨਹੀਨਤਾ, ਕਦਾਚਾਰ ਜਾਂ ਮੈਡੀਕਲ ਅਸਵਸਥਾ ਕਾਰਨ ਸੇਵਾ ਤੋਂ ਨਹੀਂ ਹਟਾਇਆ ਗਿਆ ਹੈ, ਪਾਤਰ ਹੋਣਗੇ ਇਸ ਤਰ੍ਹਾਂ ਦੇ ਪਾਤਰ ਸਵੈਸੇਵਕ ਸਾਬਕਾ ਫੌਜੀ ਸਿਰਫ਼ ਇੱਕ ਸਾਲ ਦੀ ਮਿਆਦ ਲਈ 14 ਹਜ਼ਾਰ ਰੁਪਏ ਮਹੀਨਾ ਤਨਖਾਹ ‘ਤੇ ਰੱਖੇ ਜਾਣਗੇ ਇਸ ਰਾਸ਼ੀ ਨੂੰ ਵਿਸ਼ੇਸ਼ ਪੁਲਿਸ ਅਧਿਕਾਰੀ ਨੂੰ ਨਗਦ ਨਾ ਦੇ ਕੇ ਉਨ੍ਹਾਂ ਦੇ ਬੈਂਕ ਖਾਤੇ ‘ਚ ਜਮ੍ਹਾ ਕੀਤਾ ਜਾਵੇਗਾ ਇਸ ਸਹਾÎਇਕ ਬਲ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਗ੍ਰਹਿ ਪੁਲਿਸ ਥਾਣਿਆਂ ‘ਚ ਤਾਇਨਾਤ ਨਹੀਂ ਕੀਤਾ ਜਾਵੇਗਾ, ਪਰ ਇਹ ਧਿਆਨ ‘ਚ ਰੱਖਿਆ ਜਾਵੇਗਾ ਕਿ ਉਨ੍ਹਾਂ ਦੀ ਤਾਇਨਾਤੀ ਉਨ੍ਹਾਂ ਦੇ ਨਜ਼ਦੀਕੀ ਪੁਲਿਸ ਥਾਣਿਆਂ, ਜੋ ਕਿ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਹੋਵੇ ‘ਚ ਕੀਤਾ ਜਾਵੇ ਪਾਤਰ ਉਮੀਦਵਾਰਾਂ ਨੂੰ ਇੰਟਰਵਿਊ ਲਈ 15 ਜੂਨ ਨੂੰ ਆਪਣੇ ਮੂਲ ਪ੍ਰਮਾਣ ਪੱਤਰ ਤੇ ਪ੍ਰਮਾਣਿਤ ਕਾਪੀਆਂ, ਜਨਮ ਮਿਤੀ ‘ਚ ਹਮਾਇਤ, ਯੋਗਤਾ, ਤਜ਼ਰਬਾ, ਫੌਜ ਅਧਿਕਾਰੀਆਂ ਵੱਲੋਂ ਜਾਰੀ ਸੇਵਾ ਮੁਕਤ ਪ੍ਰਮਾਣ ਪੱਤਰ ਤੇ ਚਾਰ ਪਾਸਪੋਰਟ ਸਾਈਜ਼ ਫੋਟੋਆਂ ਨਾਲ ਪਹੁੰਚਣਾ ਪਵਗਾ
ਇਨ੍ਹਾਂ ਸਵੈ ਸਵੇਕਾਂ ਦੀ ਭਰਤੀ ਸਮੇਂ ਕੋਈ ਲਿਖਤੀ ਪ੍ਰੀਖਿਆ ਤੇ ਸਰੀਰਕ ਮਾਪਤੋਲ ਨਹੀਂ ਹੋਵੇਗਾ

ਪ੍ਰਸਿੱਧ ਖਬਰਾਂ

To Top