ਬਿਜਨਸ

ਫ੍ਰਾਂਸੀਸੀ ਰੇਲ ਕੰਪਨੀ ਸ਼ੁਰੂ ਕਰੇਗੀ ਭਾਰਤ ‘ਚ ਬੱਸ ਤੇ ਕਾਰ ਸੇਵਾ

ਨਵੀਂ ਦਿੱਲੀ। ਫ੍ਰਾਂਸੀਸੀ ਰੇਲ ਕੰਪਨੀ ਐਸਐੱਨਸੀਐੱਫ ਇੰਟਰੈਨਸ਼ਨਲ ਭਾਰਤ ‘ਚ ਕੈਨਕਟੀਵਿਟੀ ਵਧਾਉਣ ਤੇ ਫਾਸਟ ਟਰਾਂਸਪੋਰਟ ਸਹੂਲਤ ਮੁਹੱਈਆ ਕਰਵਾਉਣ ਲਈ ਬੱਸ ਤੇ ਕਾਰ ਸ਼ੇਅਰਿੰਗ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਕੰਪਨੀ ਦੇ ਸੀਨੀਅਰ ਅਧਿਕਾਰੀ ਫਿਲਿਪ ਲੋਰੈਂਡ ਨੇ ਅੱਜ ਕਿਹਾ ਕਿ ਅਸੀਂ ਭਾਰਤੀ ਰੇਲਵੇ ਨੂੰ ਵੱਖ-ਵੱਖ ਖੇਤਰਾਂ ‘ਚ ਤਕਨੀਕੀ ਤੇ ਇੰਜਨੀਅਰਿੰਗ ਸੇਵਾਵਾਂ ਮੁਹੱਈਆ ਮੁਹੱਈਆ ਕਰਵਾ ਰਹੇ ਹਨ। ਨਾਲ ਹੀ ਅਸੀਂ ਸਰਕਾਰ ਦੀ ਟਰਾਂਸਪੋਰਟ ਸੇਵਾਵਾਂ ਨੂੰ ਏਕੀਕ੍ਰਿਤ ਕਰਨ ਦੇ ਯਤਨ ‘ਚ ਵੀ ਹਿੱਸੇਦਾਰ ਬਣਨ ਦੇ ਇਛੁੱਕ ਹਨ।

ਪ੍ਰਸਿੱਧ ਖਬਰਾਂ

To Top