Uncategorized

ਬਰਿੰਦਰ ਸਰਾਂ ਦਾ ਰਿਕਾਰਡਤੋੜ ਪ੍ਰਦਰਸ਼ਨ, ਭਾਰਤ ਨੇ ਕੀਤੀ ਬਰਾਬਰੀ

ਹਰਾਰੇ (ਏਜੰਸੀ) ਮੈਨ ਆਫ਼ ਦ ਮੈਚ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਦੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ੁਰੂਆਤ ਨਾਲ ਰਿਕਾਰਡ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੂਜੇ ਮੈਚ ‘ਚ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ਕਰ ਲਈ ਸਰਾਂ ਦੀਆਂ ਚਾਰ ਵਿਕਟਾਂ ਦੀ ਮੱਦਦ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ 20 ਓਵਰਾਂ ‘ਚ 9 ਵਿਕਟਾਂ ‘ਤੇ 99 ਦੌੜਾਂ ‘ਤੇ ਰੋਕ ਦਿੱਤਾ ਭਾਰਤ ਨੇ ਜਵਾਬ ‘ਚ ਬਿਨਾ ਕਿਸੇ ਨੁਕਸਾਨ ਦੇ 13.1 ਓਵਰਾਂ ‘ਚ 103 ਦੌੜਾਂ ਬਣਾਈਆਂ ਕੇਐੱਲ ਰਾਹੁਲ 40 ਗੇਂਦਾਂ ‘ਤੇ ਦੋ ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 47 ਦੌੜਾਂ ਬਣਾ ਕੇ ਨਾਬਾਦ ਰਿਹਾ ਜਦੋਂ ਕਿ ਮਨਦੀਪ ਸਿੰਘ ਨੇ 40 ਗੇਂਦਾਂ ‘ਤੇ ਨਾਬਾਦ 52 ਦੌੜਾਂ ਬਣਾਈਆਂ, ਜਿਸ ‘ਚ 6 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ ਆਸਾਨ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਸ਼ਾਨਦਾਰ ਰਹੀ ਸਲਾਮੀ ਬੱਲੇਬਾਜਾਂ ਰਾਹੁਲ ਅਤੇ ਮਨਦੀਪ ਨੂੰ ਜ਼ਿੰਬਾਬਵੇ ਦੇ ਗੇਂਦਬਾਜਾਂ ਨੂੰ ਖੇਡਣ ‘ਚ ਕੋਈ ਦਿੱਕਤ ਨਾ ਆਈ ਟੀ-20 ਕ੍ਰਿਕਟ ‘ਚ ਭਾਰਤ ਦੀ 10 ਵਿਕਟਾਂ ਨਾਲ ਇਹ ਪਹਿਲੀ ਜਿੱਤ ਹੈ
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਜ਼ਿੰਬਾਬਵੇ ਟੀਮ ਸ਼ੁਰੂਆਤ ਤੋਂ ਹੀ ਬੇਹੱਦ ਦਬਾਅ ‘ਚ ਰਹੀ ਅਤੇ ਉਸਦੀਆਂ ਵਿਕਟਾਂ ਥੋੜ੍ਹੇ ਥੋੜ੍ਹੇ ਫਰਕ ‘ਤੇ ਡਿੱਗਦੀਆਂ ਰਹੀਆਂ ਭਾਰਤ ਲਈ ਸਰਾਂ ਨੇ ਚਾਰ ਓਵਰਾਂ ‘ਚ 10 ਦੌੜਾਂ ਦੇ ਕੇ ਚਾਰ ਅਤੇ ਜਸਪ੍ਰੀਤ ਬੁਮਰਾਹ ਨੇ 11 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਰਾਂ ਦਾ ਇਹ ਪ੍ਰਦਰਸ਼ਨ ਟੀ-20 ਕ੍ਰਿਕਟ ‘ਚ ਦੂਜਾ ਸਰਵੋਤਮ ਪ੍ਰਦਰਸ਼ਨ ਹੈ ਜਦੋਂ ਕਿ ਭਾਰਤ ਲਈ ਇਹ ਪਹਿਲਾ ਸਰਵੋਤਮ ਪ੍ਰਦਰਸ਼ਨ ਹੈ ਇਸ ਤੋਂ ਪਹਿਲਾਂ ਪ੍ਰਗਿਆਨ ਓਝਾ ਨੇ 2009 ‘ਚ ਟੀ-20 ਵਿਸ਼ਵ ਕੱਪ ‘ਚ ਬੰਗਲਾਦੇਸ਼ ਖਿਲਾਫ਼ 21 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸੀ ਟੀ-20 ਕ੍ਰਿਕਟ ‘ਚ ਸ਼ੁਰੂਆਤ ਨਾਲ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਬੰਗਲਾਦੇਸ਼ ਦੇ ਇਲਿਆਸ ਸਨੀ ਦੇ ਨਾਂਅ ਹੈ ਜਿਸ ਨੇ 13 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸੀ

ਪ੍ਰਸਿੱਧ ਖਬਰਾਂ

To Top