Breaking News

ਬਰਫ਼ ਨਾਲ ਢੱਕਿਆ ਸ੍ਰੀਨਗਰ

ਏਜੰਸੀ ਸ੍ਰੀਨਗਰ,
ਜੰਮੂ-ਕਸ਼ਮੀਰ ਦੀ ਗਰਮ ਰੁੱਤ ਦੀ ਰਾਜਧਾਨੀ ਸ੍ਰੀਨਗਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਕਾਰਨ  ਮੌਸਮ ਠੰਢਾ ਹੋ ਗਿਆ  ਹੈ ਤੇ ਪੂਰਾ ਇਲਾਕਾ ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਗਿਆ ਸ਼ਹਿਰ ਸਮੇਤ ਪੂਰੇ ਇਲਾਕੇ ਵਿੱਚ ਲੋਕਾਂ ਨੂੰ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਪਿਛਲੇ ਇੱਕ ਦਹਾਕੇ ਤੋਂ ਸਭ ਤੋਂ ਜ਼ਿਆਦਾ ਬਿਜਲੀ ਕਟੌਤੀ ਹੈ ਸ੍ਰੀਨਗਰ ਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਅੱਜ ਸਵੇਰੇ ਛੱਤਾਂ ਤੇ ਦਰੱਖਤਾਂ ਦੇ ਉੱਪਰਲੇ ਹਿੱਸਿਆਂ ‘ਤੇ ਬਰਫ਼ ਦੀ ਚਾਦਰ ਵਿਛ ਗਈ ਸਥਾਨਕ ਵਾਸੀਆਂ ਨੂੰ ਸਵੇਰੇ ਹੀ ਠੰਢ ਮਹਿਸੂਸ ਹੋਈ  ਸੜਕਾਂ ‘ਤੇ ਵੀ ਬਰਫ਼ ਦੀ ਚਾਦਰ ਵਿਛੀ ਹੋਈ ਸੀ ਪਰ ਦਿਨ ਚੜ੍ਹਨ ਤੇ ਵਾਹਨਾਂ ਦੇ ਚਲਣ ਕਾਰਨ ਬਰਫ਼ ਪਿਘਲਣ ਲੱਗੀ ਸੀ ਹਾਲਾਂਕਿ ਮੈਦਾਨਾਂ ਤੇ ਵਾਹਨਾਂ ਦੇ Àੁੱਪਰੀ ਹਿੱਸਿਆਂ ‘ਤੇ ਵੀ ਬਰਫ਼ ਜਮ੍ਹਾ ਹੋਈ ਵਿਖਾਈ ਦੇ ਰਹੀ ਸੀ  ਇਲਾਕੇ ਵਿੱਚ ਜ਼ਿਆਦਾਤਰ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਪੈਦਲ ਯਾਤਰੀਆਂ ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਇਸ ਇਲਾਕੇ ਵਿੱਚ ਹੋਰ ਮੀਂਹ ਹੋਣ ਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ

ਪ੍ਰਸਿੱਧ ਖਬਰਾਂ

To Top