ਬਲਵੰਤ ਰਾਜੋਆਣਾ ਦੇ ਕੰਨ ‘ਚ ਤਕਲੀਫ

ਖੁਸ਼ਵੀਰ ਸਿੰਘ ਤੂਰ
ਪਟਿਆਲਾ, ।
ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ‘ਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਕੰਨ ‘ਚ ਤਕਲੀਫ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ।
ਇਸ ਮੌਕੇ ਹਸਪਤਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਸੀ।  ਡਾਕਟਰਾਂ ਵੱਲੋਂ ਰਾਜੋਆਣਾ ਦੇ ਕੰਨ ਦੀ ਜਾਂਚ ਕੀਤੀ ਗਈ ਅਤੇ ਉਸ ਨੂੰ ਦਵਾਈ ਦਿੱਤੀ ਗਈ। ਜਾਣਕਾਰੀ ਅਨੁਸਾਰ ਰਾਜੋਆਣਾ ਨੂੰ ਅੱਜ ਸਵੇਰੇ 9 ਵਜੇ ਦੇ ਕਰੀਬ ਲਿਆਂਦਾ ਗਿਆ ਸੀ ਜੋ ਕਿ ਲਗਭਗ ਇੱਕ ਘੰਟਾ ਹਸਪਤਾਲ ਰਿਹਾ। ਡਾਕਟਰਾਂ ਵੱਲੋਂ ਮੁੜ ਉਸ ਨੂੰ ਜਾਂਚ ਕਰਵਾਉਣ ਲਈ ਆਖਿਆ ਗਿਆ ਹੈ।  ਰਾਜੋਆਣਾ ਦੀ ਹਸਪਤਾਲ ਆਮਦ ‘ਤੇ ਕਰੜੀ ਸੁਰੱਖਿਆ ਕੀਤੀ ਗਈ ਸੀ। ਕੰਨ ਦੇ ਚੈਕਅੱਪ ਤੋਂ ਬਾਅਦ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਰਾਜੋਆਣਾ ਪਹਿਲਾਂ ਵੀ ਕਈ ਵਾਰ ਤਕਲੀਫ਼ ਰਹਿਣ ਕਾਰਨ ਹਸਪਤਾਲ ਆ ਚੁੱਕੇ ਹਨ।