Breaking News

ਬਵਾਨਾ ਤੋਂ ਵਿਧਾਇਕ ਨੇ ਛੱਡੀ ਪਾਰਟੀ, ਭਾਜਪਾ ‘ਚ ਸ਼ਾਮਲ

ਏਜੰਸੀ
ਨਵੀਂ ਦਿੱਲੀ,
ਦਿੱਲੀ ਦੇ ਤਿੰਨੇ ਨਗਰ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਉਦੋਂ ਜ਼ੋਰਦਾਰ ਝਟਕਾ ਲੱਗਿਆ, ਜਦੋਂ ਬਵਾਨਾ ਤੋਂ ਵਿਧਾਇਕ ਵੇਦ ਪ੍ਰਕਾਸ਼ ਨੇ ਪਾਰਟੀ ਦੇ ਕੰਮ-ਕਾਜ਼ ਕਰਨ ਦੇ ਤਰੀਕੇ ਤੋਂ ਨਾਰਾਜ਼ ਹੋ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰਸ਼ਿਪ ਲੈ ਲਈ ਵੇਦ ਪ੍ਰਕਾਸ਼ ਨੇ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਨੂੰ ਅੱਜ ਹੀ ਇੱਕ ਚਿੱਠੀ ਲਿਖ ਕੇ ਤੁਰੰਤ ਪ੍ਰਭਾਵ ਤੋਂ ਆਪਣਾ ਅਸਤੀਫ਼ਾ ਭੇਜ ਦਿੱਤਾ ਉਨ੍ਹਾਂ ਨੇ ਬਾਅਦ ‘ਚ ਪ੍ਰਦੇਸ਼  ਭਾਜਪਾ ਦਫ਼ਤਰ ‘ਚ
ਪ੍ਰਦੇਸ਼ ਭਾਜਪਾ ਇੰਚਾਰਜ਼ ਸ਼ਿਆਮ ਜਾਜੂ, ਦਿੱਲੀ  ਮੁਖੀ ਮਨੋਜ ਤਿਵਾਰੀ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਤੇ ਹੋਰ ਆਗੂਆਂ ਦੀ ਮੌਜ਼ੂਦਗੀ ‘ਚ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰ ਲਈ
ਦਿੱਲੀ ਦੇ ਤਿੰਨੇ ਨਿਗਮਾਂ ਦੀਆਂ ਚੋਣਾਂ ਅਗਲੇ ਮਹੀਨੇ 23 ਅਪਰੈਲ ਨੂੰ ਹੋਣੀਆਂ  ਹਨ ਤੇ ਉਨ੍ਹਾਂ ਲਈ ਨਾਮਜ਼ਦ ਪ੍ਰਕਿਰਿਆ ਸੋਮਵਾਰ ਤੋਂ ਹੀ ਸ਼ੁਰੂ ਹੋ ਗਈ ਫਿਲਹਾਲ ਤਿੰਨੇ ਨਿਗਮਾਂ ‘ਤੇ ਭਾਜਪਾ ਦਾ ਕਬਜ਼ਾ ਹੈ ਤੇ ਉਹ ਤੀਜੀ ਵਾਰ ਨਿਗਮਾਂ ‘ਤੇ ਕਾਬਜ਼ ਹੋਣ ਲਈ ਪੂਰਾ ਜ਼ੋਰ ਲਾ ਰਹੀ ਹੈ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ 25 ਮਾਰਚ ਨੂੰ ਰਾਮਲੀਲਾ ਮੈਦਾਨ ‘ਚ ਨਿਗਮ ਚੋਣਾਂ ਦਾ ਸੰਖਨਾਦ ਕਰਦਿਆਂ ਉਨ੍ਹਾਂ ਆਉਂਦੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਦੀ ਨੀਂਹ ਰੱਖਣ ਵਾਲਾ ਕਰਾਰ ਦਿੱਤਾ ਹੈ ਜ਼ਿਕਰਯੋਗ ਹੈ ਕਿ 2015 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦਾ ਜੇਤੂ ਰੱਥ ਦਿੱਲੀ ਆ ਕੇ ਰੁਕ ਗਿਆ ਸੀ ਵਿਧਾਨ ਸਭਾ ਚੋਣਾਂ ‘ਚ ਪਾਰਟੀ 70 ‘ਚੋਂ ਸਿਰਫ ਤਿੰਨ ਸੀਟਾਂ ਹੀ ਹਾਸਲ ਕਰ ਸਕੀ ਸੀ ਆਪ ਨੂੰ 67 ਸੀਟਾਂ ‘ਤੇ ਜਿੱਤ ਮਿਲੀ ਸੀ ਤੇ ਕਾਂਗਰਸ ਦਾ ਪੂਰੀ ਤਰ੍ਹਾਂ ਸੂਫੜਾ ਸਾਫ਼ ਹੋ ਗਿਆ ਸੀ

ਪ੍ਰਸਿੱਧ ਖਬਰਾਂ

To Top