ਬਾਬਰੀ ਮਸਜਿਦ ਮਾਮਲਾ :  ਅਡਵਾਨੀ ਤੇ ਹੋਰ ਭਾਜਪਾ ਆਗੂਆਂ ‘ਤੇ ਮੁਕੱਦਮੇ ਦਰਜ ਹੋਣ ਦੇ ਸੰਕੇਤ

ਏਜੰਸੀ ਨਵੀਂ ਦਿੱਲੀ,  
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਸਥਿੱਤ ਵਿਵਾਦਿਤ ਢਾਂਚੇ ਨੂੰ ਢਾਹੁਣ ਦੇ ਮਾਮਲੇ ਦੀ ਸੁਣਵਾਈ ਦੋ ਵੱਖ-ਵੱਖ ਅਦਾਲਤਾਂ ‘ਚ ਕਰਨ ਦੀ ਬਜਾਇ ਇੱਕ ਜਗ੍ਹਾ ਕਰਨ ਦੇ ਅੱਜ ਸੰਕੇਤ ਦਿੱਤੇ
ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲਕ੍ਰਿਸ਼ਨ ਅਡਵਾਣੀ,  ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਮੁਰਲੀ ਮਨੋਹਰ ਜੋਸ਼ੀ, ਕੇਂਦਰੀ ਮੰਤਰੀ ਉਮਾ ਭਾਰਤੀ ਤੇ ਹੋਰ ਆਗੂਆਂ ਖਿਲਾਫ਼ ਅਪਰਾਧਿਕ ਮੁਕੱਦਮਾ ਚਲਾਏ ਜਾਣ ਦੇ ਵੀ ਸੰਕੇਤ ਦਿੱਤੇ ਹਨ
ਜਸਟਿਸ ਪਿਨਾਕੀ ਚੰਦਰ ਘੋਸ਼ ਤੇ ਜਸਟਿਸ ਰੋਹਿੰਗਟਨ ਐਫ ਨਰੀਮਨ ਦੀ ਬੈਂਚ ਕੇਂਦਰੀ ਜਾਂਚ ਬਿਊਰੋ ਤੇ ਹਾਜ਼ੀ ਮਹਿਬੂਬ ਅਹਿਮਦ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੀਬੀਆਈ ਤੋਂ ਪੁੱਛਿਆ ਕਿ ਉਪਰੋਕਤ ਆਗੂਆਂ ਖਿਲਾਫ਼ ਇਲਾਹਾਬਾਦ ਹਾਈਕੋਰਟ ਨੇ ਜਦੋਂ ਅਪਰਾਧਿਕ ਸਾਜਿਸ਼ ਘੜਨ ਦੀ ਧਾਰਾ ਹਟਾਈ ਸੀ ਤਾਂ ਪੂਰਕ ਦੋਸ਼-ਪੱਤਰ ਦਾਖਲ ਕਿਉਂਕਿ ਨਹੀਂ ਕੀਤਾ ਗਿਆ? ਅਦਾਲਤ ਨੇ ਕਿਹਾ ਕਿ ਸਿਰਫ਼ ਤਕਨੀਕੀ ਅਧਾਰ ‘ਤੇ ਕਿਸੇ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਬੈਂਚ ਨੇ ਇਹ ਵੀ ਪੁੱਛਿਆ ਕਿ ਮਾਮਲੇ ਦੀ ਸੁਣਵਾਈ ਦੋ ਵੱਖ-ਵੱਖ ਅਦਾਲਤਾਂ ‘ਚ ਕਰਵਾਉਣ ਦੀ ਬਜਾਇ ਇੱਕ ਹੀ ਜਗ੍ਹਾ ਕਿਉਂ ਨਹੀਂ ਕੀਤੀ ਜਾ ਸਕਦੀ? ਅਦਾਲਤ ਨੇ ਕਿਹਾ ਕਿ ਰਾਏਬਰੇਲੀ ‘ਚ ਚੱਲ ਰਹੀ ਸੁਣਵਾਈ ਨੂੰ ਲਖਨਊ ਟਰਾਂਸਫਰ ਕਿਉਂ ਨਾ ਕਰ ਦਿੱਤਾ ਜਾਵੇ, ਕਿਉਂਕਿ ਇਸ ਨਾਲ ਜੁੜਿਆ ਇੱਕ ਮਾਮਲਾ ਪਹਿਲਾਂ ਹੀ ਉੱਥੇ ਚੱਲ ਰਿਹਾ ਹੈ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਮਾਰਚ ਨੂੰ ਤੈਅ ਕੀਤੀ ਹੈ
ਜ਼ਿਕਰਯੋਗ ਹੈ ਕਿ ਅਯੋਧਿਆ ‘ਚ ਵਿਵਾਦਪੂਰਨ ਢਾਂਚਾ ਢਾਹੇ ਜਾਣ ਤੋਂ ਬਾਅਦ ਅਡਵਾਣੀ, ਸੂਬੇ ਦੇ ਪੂਰਵ ਮੁੱਖ ਮੰਤਰੀ ਕਲਿਆਣ ਸਿੰਘ ਜੋਸ਼ੀ, ਸ੍ਰੀਮਤੀ ਭਾਰਤੀ ਤੇ ਭਾਜਪਾ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਕਈ ਆਗੂਆਂ ਤੋਂ ਅਪਰਾਧਿਕ ਸਾਜਿਸ਼ ਘੜਨ ਦੇ ਮਾਮਲਾ ਹਟਾ ਲਿਆ ਗਿਆ ਸੀ ਇਸ ਫੈਸਲੇ ਖਿਲਾਫ਼ ਸੁਪਰੀਮ ਕੋਰਟ ‘ਚ ਅਪੀਲ ਕੀਤੀ ਗਈ ਹੈ, ਜਿਸ ਦੀ ਸੁਣਵਾਈ ਚੱਲ ਰਹੀ ਹੈ ਪਟੀਸ਼ਨ ‘ਚ ਇਲਾਹਾਬਾਦ ਹਾਈ ਕੋਰਟ ਦੇ 20 ਮਈ 2010 ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਵਿਸ਼ੇਸ਼ ਅਦਾਲਤ ਦੇ ਫੈਸਲੇ ਦੀ ਪੁਸ਼ਟੀ ਕਰਦਿਆਂ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 120 ਬੀ (ਅਪਰਾਧਿਕ ਸਾਜਿਸ਼) ਹਟਾ ਦਿੱਤਾ ਸੀ ਪਿਛਲੇ ਸਾਲ ਸਤੰਬਰ ‘ਚ ਸੀਬੀਆਈ ਨੇ ਅਦਾਲਤ ਨੂੰ ਕਿਹਾ ਸੀ ਕਿ ਉਸਦੀ ਨੀਤੀ ਤੈਅ ਪ੍ਰਕਿਰਿਆ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਹੁੰਦੀ ਤੇ ਸੀਨੀਅਰ ਭਾਜਪਾ ਆਗੂਆਂ ਦੇ ਵਿਰੁੱਧ ਅਪਰਾਧਿਕ ਸਾਜਿਸ਼ ਘੜਨ ਦੇ ਦੋਸ਼ ਹਟਾਉਣ ਦੀ ਕਾਰਵਾਈ ਉਸਦੇ ਕਹਿਣ ‘ਤੇ ਨਹੀਂ ਹੋਈ ਹੈ