ਪੰਜਾਬ

ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ

ਕ੍ਰਿਸ਼ਨ ਭੋਲਾ
ਬਰੇਟਾ, 
ਪਾਵਰਕੌਮ ਬਰੇਟਾ ਵਿਖੇ ਤਾਇਨਾਤ ਸਹਾਇਕ ਲਾਇਨਮੈਨ ਭੋਲਾ ਸਿੰਘ ਬੀਤੀ ਸ਼ਾਮ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ।ਐਸ.ਡੀ.ਓ. ਬਰੇਟਾ  ਸੱਤਪਾਲ ਅਰੋੜਾ ਨੇ ਦੱਸਿਆ ਕਿ ਭੋਲਾ ਸਿੰਘ ਦੀ ਜਲਵੇੜਾ ਫੀਡਰ ‘ਤੇ ਡਿਊਟੀ ਚੱਲ ਰਹੀ ਸੀ ਅਤੇ ਉਸਨੂੰ ਕਰੀਬ ਸਾਢੇ ਛੇ ਵਜੇ ਇਸ ਫੀਡਰ ਦੇ ਜੇ.ਈ. ਰਾਮ ਲਾਲ ਵੱਲਂੋ ਧਰਮਪੁਰਾ ਰੋਡ ‘ਤੇ ਸਥਿਤ ਇੱਕ ਪਸ਼ੂ ਖੁਰਾਕ ਫੈਕਟਰੀ ਦੀ ਬਿਜਲੀ ਸਪਲਾਈ ਖਰਾਬ ਹੋ ਗਈ ਸੀ ਉਸਨੂੰ  ਦੂਰ ਕਰਨ ਲਈ ਸਹਾਇਕ ਭੋਲਾ ਸਿੰਘ ਅਤੇ ਭੂਰਾ ਸਿੰਘ ਨੂੰ ਭੇਜਿਆ। ਜਦੋ ਭੋਲਾ ਸਿੰਘ ਟਰਾਸਫਾਰਮ ਦੀ ਸਵਿੱਚ ਕੱਟ ਕੇ ਉਪਰੋਂ ਨੁਕਸ ਦੂਰ ਕਰਨ ਲੱਗਿਆ ਤਾਂ ਸਵਿੱਚ ਦੀ ਇੱਕ ਪੱਤੀ ਵਿੱਚ ਫਸਣ ਕਾਰਨ ਬਿਜਲੀ ਦਾ ਜ਼ੋਰਦਾਰ ਕਰੰਟ ਭੋਲਾ ਸਿੰਘ ਨੂੰ ਲੱਗਿਆ ਤੇ ਭੋਲਾ ਉਪਰੋ ਹੇਠਾਂ ਡਿੱਗ ਪਿਆ । ਉਥਂੋ ਉਸਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਬਰੇਟਾ  ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪੋਸਟਮਾਰਟਮ ਉਪਰੰਤ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।ਇਸ ਮੌਕੇ ਪਾਰਵਕਾਮ ਦੇ ਸਮੁੱਚੇ ਅਧਿਕਾਰੀ, ਮੁਲਾਜ਼ਮ , ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਅਤੇ ਇਲਾਕਾ ਨਿਵਾਸੀਆ ਨੇ ਦੁੱਖ ਦਾ ਪ੍ਰਗਟਾਵਾ ਕੀਤਾ ।

ਪ੍ਰਸਿੱਧ ਖਬਰਾਂ

To Top