ਦਿੱਲੀ

ਬਿਨਾਂ ਅਧਿਆਪਕ ਬਣੇ ਸਕੂਲਾਂ ‘ਚ ਪੜ੍ਹਾ ਸਕਣਗੇ ਵਿਦਵਾਨ ਤੇ ਹੁਨਰਮੰਦ

16 ਜੂਨ ਤੋਂ ਸ਼ੁਰੂ ਹੋਵੇਗੀ ਨਵੀਂ ਯੋਜਨਾ
 ਨਵੀਂ ਦਿੱਲੀ,  (ਏਜੰਸੀ) ਜੋ ਲੋਕ ਆਪਣੇ ਇਲਾਕੇ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ‘ਚ ਜਾਂ ਉਹਨਾਂ ਦੇ ਹੁਨਰ ਅਤੇ ਵਿਅਕਤੀਤਵ ਵਿਕਾਸ ‘ਚ ਕੋਈ ਸਹਾਇਤਾ ਕਰਨਾ ਚਾਹੁੰਦੇ ਹਨ, ਉਹਨਾਂ ਲਈ ਆਪਣਾ ਸੁਫ਼ਨਾ ਸਾਕਾਰ ਕਰਨਾ ਬਹੁਤ ਸੌਖਾ ਹੋ ਜਾਵੇਗਾ ਪੂਰੇ ਦੇਸ਼ ਦੇ 20 ਸੂਬਿਆਂ ਦੇ ਸਰਕਾਰੀ ਸਕੂਲਾਂ ‘ਚ ਇਸ 16 ਜੂਨ ਤੋਂ ‘ਵਿਦਿਆਂਜਲੀ ਯੋਜਨਾ’ ਸ਼ੁਰੂ ਕੀਤੀ ਜਾ ਰਹੀ ਹੈ ਇਸ ਤਹਿਤ ਤੁਸੀਂ ਆਪਣੇ ਮਨਚਾਹੇ ਸਕੂਲ ‘ਚ ਆਪਣੀ ਸੇਵਾ ਦੇ ਸਕੋਗੇ
ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਸਰਕਾਰੀ ਸਕੂਲਾਂ ਦੇ ਵਿਕਾਸ ‘ਚ ਆਮ ਵਿਅਕਤੀਆਂ ਨੂੰ ਜੋੜਨ ਦੀ ਆਪਣੀ ਪਹਿਲ ਦੇ ਤਹਿਤ ਇਹ ਯੋਜਨਾ ਸ਼ੁਰੂ ਕੀਤੀ ਹੈ
ਭਾਵ, ਮੁਮਕਿਨ ਹੈ ਕਿ ਤੁਸੀਂ ਦੇਖੋ ਕਿ ਕਿਸੇ ਬਹੁਰਾਸ਼ਟਰੀ ਕੰਪਨੀ ਦਾ ਸੇਵਾ ਮੁਕਤ ਇੰਜੀਨੀਅਰ ਵਿਦਿਆਰਥੀਆਂ ਨੂੰ ਗਣਿਤ ਦੇ ਫਾਰਮੂਲੇ ਸਿਖਾ ਰਿਹਾ ਹੈ ਅਤੇ ਕੋਈ ਮਸ਼ਹੂਰ ਸੰਗੀਤਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਤਾਲ ‘ਚ ਤਾਲ ਮਿਲਾ ਰਿਹਾ ਹੈ ਇਸ ਯੋਜਨਾ ‘ਤੇ ਤਿਆਰੀ ਪਿਛਲੇ ਸਾਲ ਹੀ ਸ਼ੁਰੂ ਕਰ ਦਿੱਤੀ ਗਈ ਸੀ
ਅੱਠ ਫਰਵਰੀ ਨੂੰ ਸੂਬਿਆਂ ਦੇ ਨਾਲ ਹੋਈ ਬੈਠਕ ‘ਚ ਵੀ ਇਸ ‘ਤੇ ਸੂਬਿਆਂ ਤੋਂ ਸਹਿਮਤੀ ਲਈ ਗਈ ਸੀ ਹੁਣ ਤੱਕ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਸ ‘ਤੇ ਆਪਣੀ ਸਹਿਮਤੀ ਦੇ ਦਿੱਤੀ ਹੈ
ਇਸ ਤਹਿਤ ਵਿਦਿਆਂਜਲੀ ਜਾਂ ਮਾਈਗਾਵਡਾਟਇਨ ਵੈੱਬਸਾਈਟ ‘ਤੇ ਜਾ ਕੇ ਕੋਈ ਵੀ ਵਿਅਕਤੀ ਆਪਣੀ ਪਸੰਦ ਦੇ ਸਕੂਲ ‘ਚ ਆਪਣੀ ਸੇਵਾ ਦੇਣ ਦੀ ਪੇਸ਼ਕਸ਼ ਕਰ ਸਕਦਾ ਹੈ ਸਬੰਧਿਤ ਸਕੂਲ ਵੱਲੋਂ ਉਸ ਨਾਲ ਸੰਪਰਕ ਕਰਕੇ ਉਸਦਾ ਸਹਿਯੋਗ ਲਿਆ ਜਾਵੇਗਾ
ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਿਮਰਤੀ ਇਰਾਨੀ ਨੇ ਦੱਸਿਆ ਹੈ ਕਿ ਇਸ ‘ਚ ਸਕੂਲ ਕੋਲ ਇਲਾਕੇ ਦੀ ਪੜ੍ਹੀ-ਲਿਖੀ ਜਾਂ ਹੁਨਰਮੰਦ ਘਰੇਲੂ ਔਰਤਾਂ ਤੋਂ ਲੈ ਕੇ ਪ੍ਰਵਾਸੀ ਭਾਰਤੀ ਤੱਕ ਕੋਈ ਵੀ ਸ਼ਾਮਲ ਹੋ ਸਕਦਾ ਹੈ ਸੇਵਾਮੁਕਤ ਹੋ ਚੁੱਕੇ ਅਧਿਆਪਕਾਂ, ਸਰਕਾਰੀ ਕਰਮਚਾਰੀਆਂ ਅਤੇ ਫੌਜ ਕਰਮਚਾਰੀਆਂ ਨੂੰ ਖਾਸ ਤੌਰ ‘ਤੇ ਇਸ ‘ਚ ਸ਼ਾਮਲ ਕੀਤਾ ਜਾਵੇਗਾ ਜੇਕਰ ਇਹ ਨਿਯਮਿਤ ਸੇਵਾ ਦੇਣ ਨੂੰ ਤਿਆਰ ਹੁੰਦੇ ਹਨ ਤਾਂ ਇਹਨਾਂ ਨੂੰ ਵੱਖ ਤੋਂ ਮਾਨ ਭੱਤਾ ਦਿੱਤਾ ਜਾ ਸਕੇਗਾ
ਮੰਤਰਾਲੇ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਵਾਲੰਟੀਅਰ ਸੇਵਾ ਨੂੰ ਰਸਮੀ ਤੌਰ ‘ਤੇ ਹੋਣ ਵਾਲੀ ਅਧਿਆਪਕਾਂ ਦੀ ਭਰਤੀ ਤੋਂ ਇਲਾਵਾ ਮੰਨਿਆ ਜਾਵੇਗਾ ਅਤੇ ਇਸ ਦਾ ਮੁੱਖ ਭਰਤੀ ‘ਤੇ ਕੋਈ ਅਸਰ ਨਹੀਂ ਪਵੇਗਾ, ਨਾ ਹੀ ਇਹਨਾਂ ‘ਤੇ ਮੁੱਖ ਸਿਲੇਬਸ ਦੀ ਜ਼ਿੰਮੇਵਾਰੀ ਹੋਵੇਗੀ
ਪੜ੍ਹਾਉਣ ਦੇ ਨਾਲ ਹੀ ਇਹ ਖੇਡ-ਕੁੱਦ, ਮਜ਼ਬੂਤ ਵਿਕਾਸ, ਸਿਹਤ ਸਬੰਧੀ ਚੰਗੀਆਂ ਆਦਤਾਂ ਸਬੰਧੀ ਜਾਣਕਾਰੀਆਂ, ਯੋਗ ਅਤੇ ਆਸਨ ਦੀ ਸਿਖਲਾਈ, ਸੰਗੀਤ ਅਤੇ ਕਾਲਾਵਾਂ ਦੀ ਸਿਖਲਾਈ ਆਦਿ ਗਤੀਵਿਧੀਆਂ ‘ਚ ਵੀ ਸਹਾਇਤਾ ਕਰ ਸਕੇਗਾ

ਪ੍ਰਸਿੱਧ ਖਬਰਾਂ

To Top