ਦੇਸ਼

ਬਿਹਾਰ ਟਾਪਰ ਸਕੈਮ : ਸਾਬਕਾ ਵਿਧਾਇਕਾ ਦੀ ਡਿਗਰੀ ਵੀ ਫਰਜ਼ੀ

ਪਟਨਾ। ਬਿਹਰ ਦੇ ਟਾਪਰ ਸਕੈਮ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਬਿਹਾਰ ਬੋਰਡ ਦੇ ਸਾਬਕਾ ਚੇਅਰਮੈਨ ਦੀ ਪਤਨੀ ਦੀਆਂ ਡਿਗਰੀਆਂ ਵੀ ਫਰਜ਼ੀ ਨਿਕਲੀਆਂ ਹਨ। ਜੇਡੀਯੂ ਤੋਂ ਵਿਧਾਇਕ ਰਹੀ ਲਾਲਕੇਸ਼ਵਰ ਦੀ ਪਤਨੀ ਊਸ਼ਾ ਸਿਨਹਾ ਦੇ ਕਾਗਜਾਤਾਂ ਦੀ ਜੇਕਰ ਮੰਨੀਏ ਤਾਂ ਉਨ੍ਹਾਂ ਨੇ ਅੱਠ ਵਰ੍ਹਿਆਂ ਦੀ ਉਮਰ ‘ਚ ਹੀ ਮੈਟ੍ਰਿਕ ਪਾਸ ਕਰ ਲਈ ਸੀ। 2010 ‘ਚ ਚੋਣ ਦੇ ਹਲਫ਼ਨਾਮੇ ‘ਚ ਊਸ਼ਾ ਨੇ ਆਪਣੀ ਉਮਰ 49 ਸਾਲ ਦੱਸੀ। ਊਸ਼ਾ ਦੇ ਫਰਜ਼ੀ ਦਸਤਾਵੇਜ਼ਾਂ ਦੀ ਕਹਾਣੀ ਇੱਥੇ ਹੀ ਖ਼ਤਮ ਨਹੀ ਹੁੰਦੀ। ਉਨ੍ਹਾਂ ਦੇ 2010 ਦੇ ਚੋਣਾਵੀ ਹਲਫ਼ਨਾਮੇ ‘ਚਦੋ ਵਰ੍ਹਿਆਂ ਦੀ ਮਾਸਟਰ ਡਿਗਰੀ ਅਵਧ ਯੂਨੀਵਰਸਿਟੀ ਤੋਂ 1976 ‘ਚ ਕੀਤੀ ਪਰ ਅਵਧ ਯੂਨੀਵਰਸਿਟੀ ਦੀ ਸਥਾਪਨਾ 1975 ‘ਚ ਹੋਈ ਸੀ। ਭਾਵ ਉਨ੍ਹਾਂ ਨੇ ਦੋ ਸਾਲ ਦਾ ਕੋਰ ਇੱਕ ਸਾਲ ‘ਚ ਹੀ ਕਰ ਲਿਆ ਤੇ 23 ਸਾਲ ਦੀ ਉਮਰ ‘ਚ ਮਗਧ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪੀਐੱਚਡੀ ਵੀ ਕਰ ਲਈ।
ੂਹਿੰਦੀ ਵਿਭਾਗ ‘ਚ ਸੇਵਾ ਦੇ ਰਹੀ ਊਸ਼ਾ ਟਾਪਰ ਸਕੈਮ ‘ਚ ਨਾਂਅ ਆਉਣ ਤੋਂ ਬਾਅਦ ਫਰਾਰ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੇ ਦੱਸਿਆ ਕਿ ਊਸ਼ਾ ਕਾਲਜ ਸੰਚਾਲਕਾਂ ਨਾਲ ਡੀਲ ਕਰਕੇ ਆਪਣੇ ਪਤੀ ਲਾਲਕੇਸ਼ਵਰ ਪ੍ਰਸਾਦ ਰਾਹੀਂ ਬੱਚਿਆਂ ਦਾ ਨਤੀਜਾ ਵੀ ਬਦਲਵਾਉਂਦੀ ਸੀ। ਕਾਲ ਡਿਟੇਲ ਤੋਂ ਇਸ ਗੱਲ ਦੀ ਪੁਸ਼ਟੀ ਹੋਣ ਤੋਂ ਬਾਅਦ ਟਾਪਰ ਸਕੈਮ ਲਈ ਬਣੀ ਐੱਸਆਈਟੀ ਨੇ ਊਸ਼ਾ ਸਿਨਹਾ ਨੂੰ ਵੀ ਮੁਲਜ਼ਮ ਬਣਾ ਲਿਆ ਹੈ ਫਿਲਹਾਲ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਪ੍ਰਸਿੱਧ ਖਬਰਾਂ

To Top