ਦੇਸ਼

ਬਿਹਾਰ : ਮਾਮਲਾ 250 ਨੀਲ ਗਾਵਾਂ ਨੂੰ ਮਾਰਨ ਦਾ, ਮੋਦੀ ਦੇ ਦੋ ਮੰਤਰੀ ਆਹਮੋ-ਸਾਹਮਣੇ

ਮੋਕਾਮਾ। ਬਿਹਾਰ ਦੇ ਮੋਕਾਮਾ ‘ਚ ਹੈਦਰਾਬਾਦ ਤੋਂ ਆਏ ਸ਼ੂਟਰਾਂ ਨੇ ਤਿੰਨ ਦਿਨਾਂ ‘ਚ 250 ਤੋਂ ਵੱਧ ਨੀਲ ਗਾਵਾਂ ਨੂੰ ਮਾਰ ਦਿੱਤਾ ਹੈ। ਪਰ ਇਸ ਘਟਨਾ ਤੋਂ ਬਾਅਦ ਰਾਜਧਾਨੀ ਦਿੱਲੀ ‘ਚ ਰੌਲਾ ਪੈ ਗਿਆ ਹੈ। ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਇਸ ਲਈ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਜਿੰਮੇਵਾਰ ਠਹਿਰਾਇਆ ਹੈ।
parkash and manekaਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਤੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ ਇਸ ‘ਤੇ ਆਹਮੋ-ਸਾਹਮਣੇ ਆ ਗਏ ਹਨ। ਮੇਨਕਾ ਗਾਂਧੀ ਨੇ ਤਲਖ਼ਲ ਲਹਿਜੇ ‘ਚ ਕਿਹਾ ਕਿ ਬਿਹਾਰ ‘ਚ ਪਹਿਲੀ ਵਾਰ ਇੰਨਾ ਵੱਡੇ ਪੱਧਰ ‘ਤੇ ਨੀਲ ਗਾਂਵਾਂ ਨੂੰ ਮਾਰਿਆ ਗਿਆ। ਜੰਗਲੀ ਜਾਨਵਰਾਂ ਨੂੰ ਮਾਰਨਾ ਸ਼ਰਮ ਵਾਲੀ ਗੱਲ ਹੈ। ਇਸ ਘਿਨੌਣੇ ਕੰਮ ਲਈ ਆਗਿਆ ਕਿਉਂ ਦਿੱਤੀ ਗਈ।
ਉਧਰ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇਹ ਕੇਂਦਰ ਦਾ ਪ੍ਰੋਗਰਾਮ ਨਹੀਂ ਹੈ। ਇਹ ਪਹਿਲਾਂ ਤੋਂ ਬਣੇ ਕਾਨੂੰਨ ਦੇ ਹਿਸਾਬ ਨਾਲ ਹੋ ਰਿਹਾ ਹੈ।

ਪ੍ਰਸਿੱਧ ਖਬਰਾਂ

To Top