ਬੇਟੇ ਨੇ ਕਰਵਾਇਆ ਮਾਂ ਤੇ ਪਤਨੀ ਦਾ ਕਤਲ

ਪੁਲਿਸ ਨੇ ਬੇਟੇ ਅਤੇ ਉਸ ਦੀ ਸਾਥਣ ਨੂੰ ਲਿਆ ਹਿਰਾਸਤ ‘ਚ
ਸੁਪਾਰੀ ਦੇ ਕੇ ਕਰਵਾਇਆ ਕਤਲ
ਸੱਚ ਕਹੂੰ ਨਿਊਜ਼
ਜਲੰਧਰ,
ਸਥਾਨਕ ਲਾਜਪਤ ਨਗਰ ਵਿੱਚ ਵੀਰਵਾਰ ਨੂੰ ਹੋਏ ਤੀਹਰੇ ਕਤਲ ਕੇਸ ਵਿੱਚ ਪੁਲਿਸ ਨੇ ਅੱਜ ਮ੍ਰਿਤਕ ਪਰਮਜੀਤ ਕੌਰ ਦੇ ਪਤੀ ਅਤੇ ਬਿਜਨਸਮੈਨ ਜਗਦੀਸ਼ ਸਿੰਘ ਲੂੰਬਾ ਦੇ ਬੇਟੇ ਅਮਰਿੰਦਰ ਸਿੰਘ ਅਤੇ ਮੁਲਜ਼ਮ ਦੀ ਇੱਕ ਦੋਸਤ ਲੜਕੀ ਨੂੰ ਹਿਰਾਸਤ ‘ਚ ਲਿਆ ਹੈ ਪੁਲਿਸ ਦਾ ਦਾਅਵਾ ਹੈ ਕਿ ਅਮਰਿੰਦਰ ਸਿੰਘ ਨੇ ਹੀ ਆਪਣੀ ਪਤਨੀ ਤੇ ਮਾਂ ਦਾ ਕਤਲ ਕਰਵਾਇਆ ਹੈ ਅਮਰਿੰਦਰ ਆਪਣੀ ਫੈਕਟਰੀ ‘ਚ ਕੰਮ ਕਰਦੀ ਇੱਕ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਸਾਰੀਆਂ ਰੁਕਾਵਟਾਂ ਦੂਰ ਕਰਨ ਲਈ ਇਹ ਕਾਰਾ ਕੀਤਾ ਇਸ ਮਾਮਲੇ ਸਬੰਧੀ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਆਖਿਆ ਸੀ ਕਿ ਇਹ ਕਤਲ ਲੁੱਟ ਦੇ ਇਰਾਦੇ ਨਾਲ ਨਹੀਂ ਸਗੋਂ ਸਾਜ਼ਿਸ਼ ਤਹਿਤ ਕੀਤਾ ਗਿਆ ਹੈ
ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੀਸੀਟੀਵੀ ਕੈਮਰੇ ਠੀਕ ਕਰਨ ਦੇ ਬਹਾਨੇ ਘਰ ‘ਚ ਦਾਖਲ ਹੋਏ ਸਨ ਇਹ ਵੀ ਸਾਹਮਣੇ ਆਇਆ ਹੈ ਕਿ ਅਮਰਿੰਦਰ ਨੇ ਇਹ ਕਤਲ ਸੁਪਾਰੀ ਦੇ ਕੇ ਕਰਵਾਇਆ ਹੈ ਤੇ ਇਸ ਲਈ ਅਮਰਿੰਦਰ ਨੇ 8 ਲੱਖ ਰੁਪਏ ਕਾਤਲਾਂ ਨੂੰ ਦਿੱਤੇ, ਜਿਸ ਦਾ ਖੁਲਾਸਾ ਅਮਰਿੰਦਰ ਦੀ ਦੋਸਤ ਲੜਕੀ ਰੂਬੀ ਨੇ ਕੀਤਾ ਹੈ
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਦੁਪਹਿਰ ਤਿੰਨ ਵਜੇ ਪੈਟਰੋਲ ਪੰਪ ‘ਤੇ ਫ਼ੈਕਟਰੀ ਮਾਲਕ ਜਗਜੀਤ ਸਿੰਘ ਦੀ ਪਤਨੀ, ਨੂੰਹ ਤੇ ਨੂੰਹ ਦੀ ਸਹੇਲੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਤਲ ਦਾ ਪਤਾ ਉਦੋਂ ਲੱਗਾ ਜਦੋਂ ਜਗਜੀਤ ਸਿੰਘ ਦਾ ਪੁੱਤਰ ਅਮਰਿੰਦਰ ਸਿੰਘ ਸ਼ਾਮ ਨੂੰ 5.30 ਵਜੇ ਦੇ ਕਰੀਬ ਘਰ ਆਇਆ ਤੇ ਅੰਦਰੋਂ ਕੋਈ ਆਵਾਜ਼ ਨਾ ਆਉਣ ‘ਤੇ ਗੁਆਂਢੀਆਂ ਦੀ ਮੱਦਦ ਨਾਲ ਦਰਵਾਜ਼ਾ ਤੋੜਿਆ ਗਿਆ ਅੰਦਰ ਜਾ ਕੇ ਦੇਖਿਆ ਕਿ ਉਸ ਦੀ ਮਾਤਾ ਦਲਜੀਤ ਕੌਰ ਤੇ ਪਤਨੀ ਦੀ ਸਹੇਲੀ ਖੁਸ਼ਵਿੰਦਰ ਕੌਰ ਦੀਆਂ ਲਾਸ਼ਾਂ ਖ਼ੂਨ ਨਾਲ ਲੱਥਪੱਥ ਪਈਆਂ ਸਨ ਜਦੋਂਕਿ ਪਤਨੀ ਪਰਮਜੀਤ ਕੌਰ ਜ਼ਖਮੀ ਸੀ, ਜਿਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਰਾਤੀ 9 ਵਜੇ ਦੇ ਕਰੀਬ ਉਸ ਦੀ ਵੀ ਮੌਤ ਹੋ ਗਈ
ਪੁਲਿਸ ਅਨੁਸਾਰ ਕਾਤਲ ਨੇ ਤਿੰਨਾਂ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਹਨ ਜੋ 32 ਬੋਰ ਦੇ ਪਿਸਤੌਲ ਨਾਲ ਚਲਾਈਆਂ ਦੱਸੀਆਂ ਜਾ ਰਹੀਆਂ ਹਨ ਪੁਲਿਸ ਅਨੁਸਾਰ ਹੱਤਿਆਰੇ ਦੇ ਨਿਸ਼ਾਨੇ ‘ਤੇ ਕਾਰੋਬਾਰੀ ਦੀ ਪਤਨੀ ਤੇ ਨੂੰਹ ਸੀ ਪਰ ਖੁਸ਼ਵਿੰਦਰ ਕੌਰ ਮੌਕੇ ‘ਤੇ ਹੋਣ ਕਾਰਨ ਉਸ ਦੀ ਵੀ ਹੱਤਿਆ ਕਰ ਦਿੱਤੀ ਗਈ ਘਰ ਵਿੱਚ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ ਪਰ ਜਿਸ ਸਮੇਂ ਘਟਨਾ ਹੋਈ ਉਹ
ਬੰਦ ਸਨ