Uncategorized

ਬੇਨੇਗਲ ਕਮੇਟੀ ਨੇ ਸੈਂਸਰਸ਼ਿਪ ‘ਤੇ ਪੇਸ਼ ਕੀਤੀਆਂ ਸਿਫਾਰਸ਼ਾਂ

ਕੋਲਕਾਤਾ। ਸ਼ਿਆਮ ਬੇਨੇਗਲ ਦੀ ਅਗਵਾਈ ਵਾਲੀ ਸੈਂਸਰ ਬੋਰਡ ਸੁਧਾਰ ਕਮੇਟੀ ਦੇ ਮੈਂਬਰ ਫ਼ਿਲਮਾਰ ਗੌਤਮ ਘੋਸ਼ ਨੇ ਕਿਹਾ ਹੈ ਕਿ ਕਮੇਟੀ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਾਹਮਣੇ ਫ਼ਿਲਮਾਂ ਦੇ ਸੈਂਸਰਸ਼ਿਪ ‘ਚ ਸਬੰਧਿਤ ਕੁਝ ਸਿਫਾਰਸ਼ਾਂ ਪੇਸ਼ ਕੀਤੀਆਂ ਹਨ।
ਘੋਸ਼ ਨੇ ਕੱਲ੍ਹ ਰਾਤ ਇੱਥੇ ਭਾਰਤ ਨਿਰਮਾਣ ਐਵਾਰਡਸ ਦੇ ਦੌਰਾਨ ਕਿਹਾ ਕਿ ਚਲੋ ਵੇਖਦੇ ਹਾਂ ਕਿ ਉਹ ਮੰਤਰਾਲਾ ਇਸ ‘ਤੇ ਕਿਵੇਂ ਕੰਮ ਕਰਦੇ ਹਨ। ਬੇਨੇਗਲ ਪੈਨਲ ਨੇ 26 ਅਪਰੈਲ ਨੂੰ ਪੇਸ ਆਪਣੀ ਪਹਿਲੀ ਰਿਪੋਰਟ ‘ਚ ਸਰਕਾਰ ਨੂੰ ਫ਼ਿਲਮਾਂ ਦੇ ਪ੍ਰਮਾਣ ਲਈ ਮਜ਼ਬੂਤ ਢਾਂਚਾ ਬਣਾਉਣ ਦੀ ਅਪੀਲ ਕੀਤੀ ਹੈ।
ਜਦੋਂ ਘੋਸ਼ ਨੂੰ ਫ਼ਿਲਮ ‘ਉਡਤਾ ਪੰਜਾਬ’ ਵਿਵਾਦ ਨੂੰ ਲੈ ਕੇ ਬੰਬਈ ਹਾਈਕੋਰਟ ਦੀ ਬੈਂਚ ਦੀ ਟਿੱਪਣੀ ‘ਤੇ ਕੁਝ ਕਹਿਣ ਲਈ ਕਿਹਾ ਗਿਆ ਉਦੋਂ ਉਨ੍ਹਾਂ ਨੇ ਕਿਹਾ ਕਿ ਫ਼ਿਲਮਾਂ ‘ਚ ਸੈਂਸਰਸ਼ਿਪ ਦੀ ਲੋੜ ਨਹੀਂ ਹੈ, ਸਗੋਂ ਫ਼ਿਲਮਾਂ ਦੀ ਪ੍ਰਮਾਣਿਕਤਾ ਹੋਰ ਤਰੀਕਿਆਂ ਨਾਲ ਹੋ ਸਕਦੀ ਹੈ।

ਪ੍ਰਸਿੱਧ ਖਬਰਾਂ

To Top