ਸੰਪਾਦਕੀ

ਬੇਸਿਰ-ਪੈਰ ਦੀ ਸਿਆਸਤ

ਉੜਤਾ ਪੰਜਾਬ ਫ਼ਿਲਮ ਦੇ ਨਾਂਅ ‘ਤੇ ਬਿਨਾ ਸਿਰ-ਪੈਰ ਦੀ ਸਿਆਸਤ ਸ਼ੁਰੂ ਹੋ ਗਈ ਹੈ ਕਿਸੇ ਵੀ ਸਿਆਸੀ ਪਾਰਟੀ ਨੂੰ ਪੰਜਾਬ ਦੇ ਜਨਤਕ ਮੁੱਦਿਆਂ ਨਾਲ ਕੋਈ ਵਾਸਤਾ ਨਹੀਂ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਨੌਜਵਾਨਾਂ ਦੇ ਮਾਪਿਆਂ ਦੀ ਸਹਾਇਤਾ ਲਈ ਨਾ ਤਾਂ ਸਰਕਾਰ ਕੁਝ ਕਰ ਰਹੀ ਹੈ ਤੇ ਨਾ ਹੀ ਵਿਰੋਧੀ ਪਾਰਟੀਆਂ ਨੇ ਨਸ਼ੇ ਦੀ ਸਮੱਸਿਆ ਦੇ ਹੱਲ ਲਈ ਕੁਝ ਕੀਤਾ ਹੈ ਸਾਰਾ ਮਸਲਾ ਵੋਟਾਂ ਦਾ ਹੈ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ‘ਉੜਤਾ ਪੰਜਾਬ’ ਫ਼ਿਲਮ ਦਾ ਵਿਰੋਧ ਕੀਤੇ ਬਿਨਾ ਦੋਸ਼ ਲਾ ਰਿਹਾ ਹੈ ਕਿ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਫ਼ਿਲਮ ਦੇ ਸਹਿ-ਨਿਰਮਾਤਾ ਸਮੀਰ ਨਾਇਰ ਨੂੰ ਆਪ ਦਾ ਸਰਗਰਮ ਮੈਂਬਰ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਮਕਸਦ ਵੀ ਵੋਟਾਂ ਤੋਂ ਵੱਧ ਕੁਝ ਨਹੀਂ ਉਸ ਦਾ ਮਕਸਦ ਸਿਰਫ਼ ਏਨਾ ਹੈ ਕਿ ਫ਼ਿਲਮ ਦੇ ਰਿਲੀਜ਼ ਹੋਣ ਨਾਲ ਅਕਾਲੀ ਦਲ ਨੂੰ ਖੋਰਾ ਲੱਗੇਗਾ ਕਾਂਗਰਸ ਆਪਣੇ ਪੱਧਰ ‘ਤੇ ਨਸ਼ਾ ਪੀੜਤ ਪਰਿਵਾਰਾਂ ਲਈ ਕੁਝ ਨਹੀਂ ਕਰ ਸਕੀ ਪੰਜਾਬ ‘ਚ ਸਿਰਫ਼ ਹੈਰੋਇਨ ਹੀ ਨਹੀਂ ਸਗੋਂ ਸ਼ਰਾਬ ਦਾ ਦਰਿਆ ਵਹਿ ਰਿਹਾ ਹੈ, ਜਿਸ ਬਾਰੇ ਕਾਂਗਰਸ ਵੀ ਚੁੱਪ ਰਹੀ ਹੈ ਕਈ ਸ਼ਰਾਬ ਫੈਕਟਰੀਆਂ ਕਾਂਗਰਸ ਦੇ ਰਾਜ ‘ਚ ਸਥਾਪਤ ਹੋਈਆਂ ਸ਼ਰਾਬ ਦੀ ਖਪਤ ਦੇ ਮਾਮਲੇ ‘ਚ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਕਈ ਆਗੂਆਂ ਦਾ ਸ਼ਰਾਬ ਦਾ ਵੱਡਾ ਕਾਰੋਬਾਰ ਹੈ ਕਿਸੇ ਵੀ ਪਾਰਟੀ ਨੇ ਸ਼ਰਾਬ ‘ਤੇ ਪਾਬੰਦੀ ਦਾ ਯਤਨ ਤਾਂ ਕੀ ਕਿਧਰੇ ਜ਼ਿਕਰ ਵੀ ਨਹੀਂ ਕੀਤਾ

ਬਿਹਾਰ ਵਰਗੇ ਰਾਜਾਂ ਨੇ ਵੀ ਸ਼ਰਾਬਬੰਦੀ ਲਈ ਫੈਸਲਾ ਲਿਆ ਹੈ ਪਰ ਪੰਜਾਬ ‘ਚ ਸ਼ਰਾਬ ਦਾ ਦਰਿਆ ਬੇਰੋਕ ਵਹਿ ਰਿਹਾ ਹੈ ਆਮ ਆਦਮੀ ਪਾਰਟੀ ਦਾ ਨਸ਼ਿਆਂ ਬਾਰੇ ਨਜ਼ਰੀਆ ਸਿਆਸੀ ਨਫ਼ੇ-ਨੁਕਸਾਨ ਤੋਂ ਵੱਖ ਨਹੀਂ ਇਹ ਪਾਰਟੀ ਵੀ ਦਿੱਲੀ ਸਰਕਾਰ ਦੇ ਇਸ਼ਤਿਹਾਰਾਂ ਦੀ ਮੱਦਦ ਨਾਲ ਪੰਜਾਬ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ‘ਚ ਜੁਟੀ ਹੋਈ ਹੈ, ਜਿੱਥੋਂ ਤੱਕ ਫ਼ਿਲਮਾਂ ਦਾ ਸਬੰਧ ਹੈ ਨਸ਼ੇ ਸਬੰਧੀ ਕਈ ਫ਼ਿਲਮਾਂ ਪਹਿਲਾਂ ਵੀ ਬਣ ਚੁੱਕੀਆਂ ਹਨ, ਜਿਨ੍ਹਾਂ ਦੀ ਪ੍ਰਸੰਸਾ ‘ਚ ਕਿਸੇ ਆਗੂ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਦਰਅਸਲ ਰਾਜਨੀਤੀ ਲਈ ਹਰ ਛੋਟੀ ਤੋਂ ਛੋਟੀ ਚੀਜ਼ ਵੱਡਾ ਮੁੱਦਾ ਹੈ, ਜੇਕਰ ਉਸ ਤੋਂ ਵੋਟ ਮਿਲਦੀ ਹੋਵੇ ਇਸੇ ਰਾਜਨੀਤੀ ਲਈ ਵੱਡੀ ਤੋਂ ਵੱਡੀ ਸਮੱਸਿਆ ਮਾਮੂਲੀ ਚੀਜ਼ ਹੈ, ਜੇਕਰ ਉਸ ਨਾਲ ਵੋਟ ਨਾ ਜੁੜੀ ਹੋਵੇ ਰਾਜਨੀਤੀ ਦੀ ਤਾਸੀਰ ਵੀ ਬਦਲ ਗਈ ਹੈ ਏਥੇ ਮਿਹਨਤ, ਲਗਨ, ਸਮਰਪਣ ਤੇ ਆਦਰਸ਼ ਨਾਂਅ ਦੀ ਕੋਈ ਚੀਜ਼ ਨਹੀਂ ਰਹਿ ਗਈ ਸ਼ਾਰਟ ਕੱਟ ਰਸਤਾ ਵਰਤਣਾ ਆਮ ਰੁਝਾਨ ਬਣ ਗਿਆ ਹੈ ਇਹ ਦੌਰ ਪੰਜਾਬ ਦੀ ਸਿਆਸਤ ‘ਚ ਇੱਕ ਨਵਾਂ ਤੇ ਪਹਿਲਾ ਤਜ਼ਰਬਾ ਹੈ

ਜਦੋਂ ਕਿਸੇ ਫ਼ਿਲਮ ਨੇ ਸੂਬੇ ਦੀ ਸਿਆਸਤ ਨੂੰ ਘੁਮਾਇਆ ਹੋਵੇ ਕਦੇ ਲਿੰਕ ਨਹਿਰ ਦਾ ਮੁੱਦਾ ਉੱਠਦਾ ਹੈ ਤੇ ਸਿਆਸਤ ਉੱਧਰ ਪਲਟਾ ਖਾ ਜਾਂਦੀ ਹੈ ਵੋਟਾਂ ਦੇ ਕੋਣ ਤੋਂ ਬਿਆਨਬਾਜ਼ੀ ਦੀ ਵਾਛੜ ਹੋਣ ਲੱਗਦੀ ਹੈ, ਕਦੇ ਚੰਡੀਗੜ੍ਹ ਦਾ ਮਸਲਾ ਉੱਠਦਾ ਹੈ ਇਹ ਮੁੱਦੇ ਜਨਤਕ ਘੱਟ ਤੇ ਵੋਟਰ ਭਰਮਾਊ ਮੁੱਦੇ ਬਣ ਗਏ ਹੁਣ ਨਸ਼ੇ ਦਾ ਮਾਮਲਾ ਵੀ ਲਿੰਕ ਨਹਿਰ ਵਰਗਾ ਮੁੱਦਾ ਹੀ ਬਣ ਗਿਆ ਹੈ ਰਾਜਨੀਤੀ ਦੇ ਇਸ ਜਾਲ ‘ਚ ਫ਼ਿਲਮ ਦਾ ਪੇਚ ਕਿਵੇਂ ਆ ਗਿਆ ਇਹ ਵੇਖ ਕੇ ਆਮ ਪੰਜਾਬੀ ਡੌਰ-ਭੌਰ ਹੋਇਆ ਬੈਠਾ ਹੈ ਚੋਣਾਂ ਦੇ ਨੇੜੇ ਫ਼ਿਲਮ ਨਾਲ ਆਈ ਸਿਆਸੀ ਹਨ੍ਹੇਰੀ ਸਿਆਸਤ ਦੇ ਇੱਕ ਹੋਰ ਨਾਕਾਰਾਤਮਕ ਪਹਿਲੂ ਨੂੰ ਉਜ਼ਾਗਰ ਹੀ ਕਰਦੀ ਹੈ ਵੋਟਾਂ ਦੀ ਖੇਡ ‘ਚ ਆਮ ਲੋਕਾਂ ਦੇ ਮਸਲੇ ਰੁਲ਼ ਗਏ ਹਨ ਹੁਣ ਬੇਰੁਜ਼ਗਾਰੀ, ਸਿੱਖਿਆ, ਸਿਹਤ, ਲੁੱਟਮਾਰ, ਸਰਕਾਰੀ ਕੰਮਾਂ ਲਈ ਲੋਕਾਂ ਦੀ ਖੱਜਲ-ਖੁਆਰੀ ਕੋਈ ਮੁੱਦਾ ਨਹੀਂ ਰਿਹਾ ਫਿਲਮਾਂ ਨਾਲ ਜਿੱਤ ਹਾਰ ਨਹੀਂ ਹੁੰਦੀ ਸਿਆਸਤਦਾਨ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ

ਪ੍ਰਸਿੱਧ ਖਬਰਾਂ

To Top