ਉਦੈਪੁਰ। ਵਸਤੂ ਤੇ ਸੇਵਾ ਕਰ ਦੀ ਸੰਚਾਲਨ ਪਰਿਸ਼ਦ ਦੀ ਦਸਵੀਂ ਬੈਠਕ ‘ਚ ਅੱਜ ਇੱਥੇ ਜੀਐਸਟੀ ਖਰੜਾ ਕਾਨੂੰਨ ਦਾ ਅਨੁਮੋਦਨ ਕੀਤਾ ਗਿਆ।
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਜੀਐਸਟ ਕੌਂਸਲ ਦੀਆਂ ਪਿਛਲੀਆਂ 9 ਬੈਠਕਾਂ ‘ਚ ਸਾਹਮਣ ਆਏ ਕਾਨੂੰਨੀ ਮਸਲਿਆਂ ਤੇ ਤਜਵੀਜ਼ਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਬੈਠਕ ਤੋਂ ਬਾਅਦ ਸ੍ਰੀ ਜੇਤਲੀ ਨੇ ਕਿਹਾ ਕਿ ਇਸ ਨੂੰ ਕੈਬਨਿਟ ‘ਚ ਭੇਜਿਆ ਜਾਵੇਗਾ ਤੇ ਇਸ ਤੋਂ ਬਾਅਦ ਸੰਸਦ ਦੇ ਇਸੇ ਸੈਸ਼ਨ ਦੇ ਦੂਜੇ ਹਿੱਸੇ ‘ਚ ਪਾਸ ਕਰਨ ਦਾ ਯਤਨ ਕੀਤਾ ਜਾਵੇਗਾ।