ਬੈਲਜੀਅਮ ਦੌਰਾ ਫਾਈਨਲ ਤੋਂ ਪਹਿਲਾਂ ਅਹਿਮ ਪ੍ਰੀਖਿਆ:ਸ੍ਰੀਜੇਸ਼

0
Important, Belgium,Finals, Sreejesh

26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੇ ਦੌਰੇ ‘ਤੇ ਰਵਾਨਾ ਹੋਵੇਗੀ ਭਾਰਤੀ ਟੀਮ

ਏਜੰਸੀ /ਬੰਗਲੌਰ

ਭਾਰਤੀ ਪੁਰਸ਼ ਹਾਕੀ ਟੀਮ ਦੇ ਤਜ਼ਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਮੰਨਿਆ ਹੈ ਕਿ ਮਹੱਤਵਪੂਰਨ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਹੋਣ ਵਾਲਾ ਬੈਲਜੀਅਮ ਦੌਰਾ ਟੀਮ ਲਈ ਫਾਈਨਲ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਲਿਹਾਜ ਨਾਲ ਕਾਫੀ ਅਹਿਮ ਸਾਬਤ ਹੋਵੇਗਾ ਭਾਰਤੀ ਟੀਮ 26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੌਰੇ ‘ਤੇ ਰਵਾਨਾ ਹੋਵੇਗੀ ਜਿੱਥੇ ਉਹ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਪ੍ਰਦਾਨ ਕਰੇਗੀ ਭਾਰਤ ਦੀ ਸੀਨੀਅਰ ਪੁਰਸ਼ ਹਾਕੀ ਟੀਮ ਏਐਫਆਈਐਚ ਓਲੰਪਿਕ ਕੁਆਲੀਫਾਇਰ ‘ਚ ਰੂਸ ਨਾਲ ਖੇਡੇਗੀ ਜਿਸ ਦਾ ਐਲਾਨ ਸੋਮਵਾਰ ਨੂੰ ਡਰਾਅ ‘ਚ ਕੀਤਾ ਗਿਆ ਸੀ ਸ੍ਰੀਜੇਸ਼ ਨੇ ਅੱਜ ਕਿਹਾ ਕਿ ਹਰ ਖਿਡਾਰੀ ਦਾ ਸੁਫਨਾ ਓਲੰਪਿਕ ‘ਚ ਖੇਡਣ ਦਾ ਹੁੰਦਾ ਹੈ ਅਤੇ ਰੂਸ ਹੁਣ ਹਾਕੀ ‘ਚ ਵੀ ਕਾਫੀ ਮਿਹਨਤ ਕਰ ਰਿਹਾ ਹੈ ਅਤੇ ਯਕੀਨੀ ਹੀ ਉਸ ਦੀ ਟੀਮ ਕਾਫੀ ਤਿਆਰੀ ਨਾਲ ਉਤਰੇਗੀ ਜੋ ਭਾਰਤੀ ਟੀਮ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ ਸ੍ਰੀਜੇਸ਼ ਨੇ ਟੀਮ ਦਾ ਪੰਜਵੀਂ ਰੈਂਕਿੰਗ ਕਾਇਮ ਰੱਖਣ ਦਾ ਇਰਾਦਾ ਪ੍ਰਗਟਾਉਂਦਿਆਂ ਕਿਹਾ ਕਿ ਬੈਲਜੀਅਮ ਦੌਰਾ ਖਿਡਾਰੀਆਂ ਨੂੰ ਹੋਰ ਮਜ਼ਬੂਤ ਬਣਾਵੇਗਾ ਅਤੇ ਵੱਡੀ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ।

ਭੁਵਨੇਸ਼ਵਰ ‘ਚ ਇੱਕ ਅਤੇ ਦੋ ਨਵੰਬਰ ਨੂੰ ਓਲੰਪਿਕ ੁਕੁਆਲੀਫਾਇਰ ਮੁਕਾਬਲੇ ਹੋਣੇ ਹਨ ਉਨ੍ਹਾਂ ਨੇ ਕਿਹਾ, ਵਿਸ਼ਵ ਚੈਂਪੀਅਨ ਬੈਲਜੀਅਮ ਦੇ ਨਾਲ ਖੇਡਣਾ ਸਾਡੀਆਂ ਤਿਆਰੀਆਂ ਨੂੰ ਪਰਖਣ ਲਈ ਅਸਲ ਪ੍ਰੀਖਿਆ ਹੋਵੇਗੀ ਅਸੀਂ ਬਿਹਤਰ ਡਿਫੈਂਸ, ਪੈਨਲਟੀ ਕਾਰਨਰ ਨੂੰ ਭੁਨਾਉਣ ਅਤੇ ਗੋਲ ਦੇ ਮੌਕੇ ਬਣਾਉਣ ਜਿਹੀਆਂ ਤਕਨੀਕਾਂ ‘ਤੇ ਕੰਮ ਕਰੇ ਹਨ ਅਤੇ ਕੋਸ਼ਿਸ਼ ਰਹੇਗੀ ਕਿ ਬੈਲਜੀਅਮ ਖਿਲਾਫ ਅਸੀਂ ਇਸ ਨੂੰ ਲਾਗੂ ਕਰ ਸਕੀਏ ਤਜ਼ਰਬੇਕਾਰ ਗੋਲਕੀਪਰ ਨੇ ਹੋਰ ਗੋਲਕੀਪਰ ਬਦਲਾਂ ਸਬੰਧੀ ਕਿਹਾ ਕਿ ਉਨ੍ਹਾਂ ਦੇ ਸਾਥੀ ਸੂਰਜਾ ਕਾਰਕੇਰਾ ਅਤੇ ਕ੍ਰਿਸ਼ਨ ਪਾਠਕ ਨੇ ਟੋਕੀਓ ‘ਚ ਓਲੰਪਿਕ ਟੈਸਟ ਇਵੇਂਟ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਚੰਗੇ ਵਿਕਲਪ ਹਨ ਉਨ੍ਹਾਂ ਨੇ ਕਿਹਾ, ਦੋਵੇਂ ਹੀ ਵਧੀਆ ਗੋਲਕੀਪਰ ਹਨ ਟੀਮ ਅੰਦਰ ਮੁਕਾਬਲਾ ਹੋਣਾ ਚੰਗੀ ਗੱਲ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਿਖਾਉਣ ‘ਚ ਮੈਨੂੰ ਮਜ਼ਾ ਆਉਂਦਾ ਹੈ ਕਿਉਂਕਿ ਇਸ ਨਾਲ ਮੇਰੀ ਨਿੱਜੀ ਖੇਡਰ ਹੋਰ ਵੀ ਬਿਹਤਰ ਹੁੰਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।