ਖੇਡ ਮੈਦਾਨ

ਬੋਪੰਨਾ ਦਾ ਜੋੜੀਦਾਰ ਹੋਵੇਗਾ ਪੇਸ, ਸਾਂਝੇ ਡਬਲਜ਼ ‘ਚ ਸਾਨੀਆ-ਬੋਪੰਨਾ

ਨਵੀਂ ਦਿੱਲੀ (ਏਜੰਸੀ) ਅਖਿਲ ਭਾਰਤੀ ਟੈਨਿਸ ਫੈੱਡਰੇਸ਼ਨ (ਏਆਈਟੀਏ) ਨੇ ਤਮਾਮ ਅਟਕਲਾਂ ‘ਤੇ ਰੋਕ ਲਾਉਂਦਿਆਂ ਸ਼ਨਿੱਚਰਵਾਰ ਨੂੰ ਐਲਾਨ ਕਰ ਦਿੱਤਾ ਕਿ ਲੀਜੈਂਡ ਲਿਏਂਡਰ ਪੇਸ ਰੀਓ ਓਲੰਪਿਕ ਦੇ ਪੁਰਸ਼ ਵਰਗ ‘ਚ ਰੋਹਨ ਬੋਪੰਨਾ ਦਾ ਜੋੜੀਦਾਰ ਹੋਵੇਗਾ ਜਦੋਂ ਕਿ ਮਿਸ਼ਰਿਤ ਡਬਲਜ਼ ‘ਚ ਸਾਨੀਆ ਮਿਰਜਾ ਅਤੇ ਬੋਪੰਨਾ ਦੀ ਜੋੜੀ ਉੱਤਰੇਗੀ ਏਆਈਟੀਏ ਦੀ ਚੋਣ ਕਮੇਟੀ ਦੀ ਇੱਥੇ ਆਰ ਕੇ ਖੰਨਾ ਸਟੇਡੀਅਮ ‘ਚ ਮੀਟਿੰਗ ਤੋਂ ਬਾਅਦ ਏਆਈਟੀਏ ਦੇ ਚੇਅਰਮੈਨ ਅਨਿਲ ਖੰਨਾ ਨੇ ਰੀਓ ਓਲੰਪਿਕ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਖੰਨਾ ਨੇ ਦੱਸਿਆ ਕਿ ਭਾਰਤ ਦੀਆਂ ਤਮਗਾ ਉਮੀਦਾਂ ਨੂੰ ਮਜਬੂਤ ਕਰਨ ਲਈ ਚੋਣ ਕਮੇਟੀ ਨੇ ਬੋਪੰਨਾ ਨਾਲ ਪੇਸ ਨੂੰ ਉਤਾਰਨ ਦਾ ਫੈਸਲਾ ਕੀਤਾ ਹੈ ਬੋਪੰਨਾ ਪੁਰਸ਼ ਡਬਲਜ਼ ‘ਚ ਚੋਟੀ 10 ‘ਚ ਸ਼ਾਮਲ ਖਿਡਾਰੀ ਹੈ ਅਤੇ ਉਸ ਨੇ ਏਆਈਟੀਏ ਨੂੰ ਇੱਕ ਪੱਤਰ ਲਿਖ ਕੇ ਸਾਕੇਤ ਮਿਨੈਨੀ ਨਾਲ ਜੋੜੀ ਬਣਾਉਣ ਦੀ ਇੱਛਾ ਪ੍ਰਗਟਾਈ ਸੀ ਪਰ ਖੰਨਾ ਅਨੁਸਾਰ ਚੋਣ ਕਮੇਟੀ ਦਾ ਮੰਨਣਾ ਹੈ ਕਿ ਬੋਪੰਨਾ ਅਤੇ ਪੇਸ ਦੀ ਜੋੜੀ ‘ਚ ਤਮਗੇ ਜਿੱਤਣ ਦੀ ਸੰਭਾਵਨਾ ਜਿਆਦਾ ਹੈ ਇਸ ਲਈ ਉਹਨਾਂ ਇਸ ਜੋੜੀ ਨੂੰ ਚੁਣ ਲਿਆ ਹੈ ਇਸ ਨਾਲ ਹੀ ਪੇਸ ਦਾ ਹੁਣ ਵਿਸ਼ਵ ਰਿਕਾਰਡ ਸੱਤਵਾਂ ਓਲੰਪਿਕ ਖੇਡਣ ਦਾ ਸੁਪਨਾ ਪੂਰਾ ਹੋ ਜਾਵੇਗਾ ਖੰਨਾ ਨੇ ਨਾਲ ਹੀ ਦੱਸਿਆ ਕਿ ਮਿਸ਼ਰਤ ਡਬਲਜ਼ ‘ਚ ਚੋਣ ਕਮੇਟੀ ਨੇ ਵਿਸ਼ਵ ਦੀ ਨੰਬਰ ਇੱਕ ਮਹਿਲਾ ਡਬਲਜ਼ ਖਿਡਾਰਨ ਸਾਨੀਆ ਨਾਲ ਬੋਪੰਨਾ ਨੂੰ ਉਤਾਰਨ ਦਾ ਫੈਸਲਾ ਕੀਤਾ ਹੈ ਅਤੇ ਕਿਉਂਕਿ ਕਮੇਟੀ ਨੂੰ ਲੱਗਦਾ ਹੈ ਕਿ ਇਸ ਜੋੜੀ ‘ਚ ਤਮਗੇ ਜਿੱਤਣ ਦੀ ਸੰਭਾਵਨਾ ਹੈ

ਪ੍ਰਸਿੱਧ ਖਬਰਾਂ

To Top