ਸੰਪਾਦਕੀ

ਬੰਗਲਾਦੇਸ਼ ‘ਚ ਅੱਤਵਾਦੀ ਹਿੰਸਾ

  ਬੰਗਲਾਦੇਸ਼ ਅੰਦਰ ਧਰਮ ਦੇ ਨਾਂਅ ‘ਤੇ ਹੋ ਰਹੀ ਹਿੰਸਾ ਚਿੰਤਾ ਦਾ ਵਿਸ਼ਾ ਹੈ ਖਾਸਕਰ ਗੁਆਂਢੀ ਮੁਲਕ ਭਾਰਤ ਲਈ ਹਾਲੀਆ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਬੰਗਲਾਦੇਸ਼ ‘ਚ ਪਿਛਲੇ ਕਈ ਸਾਲਾਂ ਤੋਂ ਘੱਟ ਗਿਣਤੀਆਂ ਤੇ ਕੱਟੜਤਾ ਖਿਲਾਫ ਅਵਾਜ਼ ਉਠਾਉਣ ਵਾਲੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਇਸ ਮੁਲਕ ‘ਚ ਆਈਐੱਸ ਦੀਆਂ ਸਰਗਰਮੀਆਂ ਵਧਣ ਤੋਂ ਬਾਦ ਹਿੰਸਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਪ੍ਰੋਫੈਸਰਾਂ,  ਸੂਫ਼ੀ ਵਿਚਾਰਧਾਰਾਂ ਨਾਲ ਸਬੰਧਤ ਲੋਕਾਂ ਤੇ ਧਾਰਮਿਕ ਸਦਭਾਵਨਾ ਦੀ ਗੱਲ ਕਰਨ ਵਾਲੇ ਵਿਚਾਰਕਾਂ ਦੇ ਗਾਇਬ ਹੋ ਜਾਣ ਤੋਂ ਬਾਦ ਉਨ੍ਹਾਂ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲਦੀਆਂ ਹਨ ਤਾਜਾ ਘਟਨਾ ‘ਚ ਘੱਟ ਗਿਣਤੀ ਨਾਲ ਸਬੰਧਤ ਇੱਕ ਪੁਜਾਰੀ ਦਾ ਸਿਰ ਧੜ ਨਾਲੋਂ ਵੱਖ ਕਰ ਕੇ ਕਤਲ ਕਰ ਦਿੱਤਾ ਗਿਆ ਪਿਛਲੀਆਂ ਕਈ ਘਟਨਾਵਾਂ ‘ਚ  ਵੀ ਗਲ਼ ਵੱਢ ਕੇ ਕਤਲ ਕੀਤੇ ਗਏ ਜਿਸ ਤੋਂ ਸਪੱਸ਼ਟ ਹੈ ਕਿ ਆਈਐੱਸ ਹੀ ਇਹਨਾਂ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇ ਰਹੀ ਹੈ

ਸੀਰੀਆ ਤੇ ਇਰਾਕ ‘ਚ ਆਈਐੱਸ ਵੱਲੋਂ ਅਮਰੀਕੀ ਨਾਗਰਿਕਾਂ ਦੀ ਹੱਤਿਆ ਗਲ਼ ਵੱਢ ਕੇ ਕੀਤੀ ਗਈ ਆਈਐੱਸ ਵੱਖ-ਵੱਖ ਦੇਸ਼ਾਂ ‘ਚ ਕਤਲ ਕਰਨ ਦਾ ਇੱਕੋ ਤਰੀਕਾ ਦੁਹਰਾਅ ਕੇ ਆਪਣੀ ਸਰਗਰਮੀ ਦਾ ਸੰਕੇਤ ਦੇ ਰਿਹਾ ਹੈ ਭਾਵੇਂ ਬੰਗਲਾਦੇਸ਼ ਦੀ ਸਰਕਾਰ ਧਰਮ ਨਿਰਪੱਖ਼ ਹੈ ਪਰ ਘੱਟ ਗਿਣਤੀਆਂ ਦੇ ਨਾਲ-ਨਾਲ ਉਦਾਰ ਮੁਸਲਮਾਨਾਂ ਦੀ ਹੱਤਿਆ ਦਾ ਬੇਰੋਕ ਸਿਲਸਿਲਾ ਇਸ ਗੱਲ ਦਾ ਸਬੁਤ ਹੈ ਕਿ ਸਰਕਾਰ ਦੇ ਸੁਰੱਖਿਆ ਬਾਰੇ ਦਾਅਵੇ ਬਹੁਤ ਕਮਜ਼ੋਰ ਹਨ ਹਮਲਾਵਰ ਧਰਮ ਦੇ ਆਧਾਰ ‘ਤੇ ਹਿੰਸਾ ਦੀ ਖੂਨੀ ਖੇਡ ਖੇਡ ਰਹੇ ਹਨ ਭਾਵੇਂ ਸਰਕਾਰ ਨੇ ਇੱਕ ਵਿਦਵਾਨ ਦੇ ਕਤਲ ਦੇ ਮਾਮਲੇ ‘ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵੀ ਸੁਣਾਈ ਹੈ, ਇਸੇ ਤਰ੍ਹਾਂ 1971ਦੇ ਜੰਗ ‘ਚ ਮਨੁੱਖਤਾ ਖਿਲਾਫ਼ ਘਿਨੌਣੇ ਅਪਰਾਧੀਆਂ ਲਈ ਵੱਡੀਆਂ ਮੱਛੀਆਂ ਨੂੰ ਵੀ ਨਹੀਂ ਬਖ਼ਸ਼ਿਆ ਪਰ ਹੇਠਲੇ ਪੱਧਰ ‘ਤੇ ਹਾਲਾਤ ਬਹੁਤ ਮਾੜੇ ਹਨ ਅੱਤਵਾਦੀ ਸੰਗਠਨਾਂ ਤੇ ਕੱਟੜਪੰਥੀਆਂ ਨੇ ਆਪਣਾ ਨੈੱਟਵਰਕ ਹੇਠਲੇ ਪੱਧਰ ‘ਤੇ ਬਹੁਤ ਤਾਕਤਵਰ ਬਣਾਇਆ ਹੋਇਆ ਹੈ ਕਈ ਦਹਾਕਿਆਂ ਤੋਂ ਸਰਗਰਮ ਕੱਟੜਪੰਥੀ ਆਈਐੱਸ ਲਈ ਸਹਾਇਕ ਸਾਬਤ ਹੋ ਰਹੇ ਹਨ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸ਼ੇਖ ਹਸੀਨਾ ਸਰਕਾਰ ਕੌਮਾਂਤਰੀ ਅੱਤਵਾਦੀ ਸੰਗਠਨਾਂ ਦੀ ਸਰਗਰਮੀ ਨੂੰ ਸਵੀਕਾਰਨ ਲਈ ਕਿਉਂ ਤਿਆਰ ਨਹੀਂ ਹਸੀਨਾ ਆਈਐੱਸ ਤੋਂ ਇਨਕਾਰੀ ਹੋ ਕੇ ਕੌਮਾਂਤਰੀ ਪੱਧਰ ‘ਤੇ ਦੇਸ਼ ਦੀ ਸਾਖ਼ ਬਚਾਉਣ ਦੀ ਕੋਸ਼ਿਸ਼ ਕਰਕੇ ਆਪਣੇ ਦੇਸ਼ ਦੇ ਪੈਰੀਂ ਆਪ ਕੁਹਾੜਾ ਮਾਰ ਰਹੀ ਹੈ ਤਾਜ਼ੀਆਂ ਘਟਨਾਵਾਂ ਨੂੰ ਵੇਖਦਿਆਂ ਇਹ ਗੱਲ ਭਲੀ-ਭਾਂਤ ਸਪੱਸ਼ਟ ਹੈ ਕਿ ਦੇਰ-ਸਵੇਰ ਹਸੀਨਾ ਸਰਕਾਰ ਨੂੰ ਕੌਮਾਂਤਰੀ ਅੱਤਵਾਦ ਦੀਆਂ ਕਾਰਵਾਈਆਂ ਨੂੰ ਸਵੀਕਾਰ ਕਰਨਾ ਹੀ ਪਵੇਗਾ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲ ਪਾਰਟੀ ਦਾ ਹਿੰਸਾ ਪ੍ਰਤੀ ਚੁੱਪ ਰਹਿਣਾ ਵੀ, ਚਿੰਤਾਜ਼ਨਕ ਹੈ ਭਾਰਤ ਸਰਕਾਰ ਨੂੰ ਬੰਗਲਾਦੇਸ਼ ‘ਚ ਬਦਲ ਰਹੇ ਹਾਲਾਤਾਂ ਮੁਤਾਬਕ ਸੁਚੇਤ ਰਹਿਣਾ ਪਵੇਗਾ  ਆਈਐੱਸ ਦੇ ਲੜਾਕੇ ਪਿਛਲੇ ਦਿਨੀਂ ਇੱਕ ਵੀਡਿਓ ‘ਚ ਭਾਰਤ ‘ਤੇ ਹਮਲੇ ਕਰਨ ਦਾ ਖੁੱਲ੍ਹਮ-ਖੁੱਲ੍ਹਾ ਐਲਾਨ ਕਰ ਚੁੱਕੇ ਹਨ ਇਸ ਤੋਂ ਪਹਿਲਾਂ ਕਿ ਆਈਐੱਸ ਬੰਗਲਾਦੇਸ਼ ‘ਚ ਆਪਣਾ ਪੱਕਾ ਅੱਡਾ ਬਣਾ ਲਵੇ ਦੋਵਾਂ ਮੁਲਕਾਂ ਨੂੰ ਅੱਤਵਾਦ ਖਿਲਾਫ਼ ਰਲ ਕੇ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ

ਪ੍ਰਸਿੱਧ ਖਬਰਾਂ

To Top