ਦਿੱਲੀ

ਬੰਧੂਆਂ ਮਜ਼ਦੂਰ ਮੁੜ ਵਸੇਬਾ ਯੋਜਨਾ ‘ਚ ਵੱਡੇ ਬਦਲਾਅ

ਨਵੀਂ ਦਿੱਲੀ, (ਏਜੰਸੀ) ਸਰਕਾਰ ਨੇ ਬੰਧੂਆਂ ਮਜ਼ਦੂਰ ਪ੍ਰਥਾ ਦੇ ਖਾਤਮੇ ਲਈ ਬੰਧੂਆਂ ਮਜ਼ਦੂਰ ਮੁੜ ਵਸੇਬਾ ਯੋਜਨ ‘ਚ ਵੱਡੇ ਬਦਲਾਅ ਕਰਦਿਆਂ ਇਸ ਨੂੰ ਕੇਂਦਰ ਦੇ ਅਧੀਨ ਲਿਆਉਣ ਦੀ ਤਿਆਰੀ ‘ਚ ਹੈ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਬੰਧੂਆਂ ਮਜ਼ਦੂਰ ਮੁੜ ਵਸੇਬਾ ਯੋਜਨਾ 2016 ਦਾ ਮਸੌਦਾ ਤਿਆਰ ਕੀਤਾ ਹੈ, ਜਿਸ ਤਹਿਤ ਬੰਧੂਆਂ ਮਜ਼ਦੂਰ ਮੁੜ ਵਸੇਬਾ ਯੋਜਨਾ ਨੂੰ ਕੇਂਦਰੀ ਯੋਜਨਾ ‘ਚ ਬਦਲ ਦਿੱਤਾ ਜਾਵੇਗਾ ਹਾਲੇ ਤੱਕ ਇਹ ਯੋਜਨਾ ਸੂਬਾ ਪੱਧਰ ‘ਤੇ ਸੀ ਅਤੇ ਹਰੇਕ ਸੂਬਾ ਆਪਣੀ ਸਥਿਤੀ ਅਤੇ ਸਮਰੱਥਾ ਅਨੁਸਾਰ ਇਸਦਾ ਪਰਿਚਾਲਨ ਕਰਦਾ ਸੀ

ਪ੍ਰਸਤਾਵਿਤ ਯੋਜਨਾ ਤਹਿਤ ਸਾਲਾਨਾ ਬਜਟ ਪੰਜ ਕਰੋੜ ਰੁਪਏ ਤੋਂ ਵਧਾ ਕੇ 47 ਕਰੋੜ ਰੁਪਏ ਕੀਤਾ ਜਾਵੇਗਾ ਇਸ ਤੋਂ ਇਲਾਵਾ ਵਿਅਕਤੀਗਤ ਨਗਦ ਵਿੱਤੀ ਸਹਾਇਤਾ ਦੀ ਰਾਸ਼ੀ ਨੂੰ 20 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਰੁਪਏ ਕੀਤਾ ਜਾਵੇਗਾ ਵਿਸ਼ੇਸ਼  ਮਾਮਲਿਆਂ ‘ਚ ਇਹ ਰਾਸ਼ੀ 2 ਲੱਖ ਰੁਪਏ ਅਤੇ ਅਸਾਧਾਰਨ ਸਥਿਤੀ ‘ਚ ਤਿੰਨ ਲੱਖ ਰੁਪਏ ਹੋਵੇਗੀ

ਪ੍ਰਸਿੱਧ ਖਬਰਾਂ

To Top