ਸੰਪਾਦਕੀ

ਬੱਚਿਆਂ ਨਾਲ ਖਿਲਵਾੜ

ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਜਿਸ ਤਰ੍ਹਾਂ ਉਲਟਾ-ਪੁਲਟੀ ਵਾਲਾ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਉਹ ਮਿਹਨਤੀ ਵਿਦਿਆਰਥੀਆਂ ਲਈ ਕਾਫ਼ੀ ਪੀੜਾਦਾਇਕ ਸੀ ਚੰਗੀ ਗੱਲ ਇਹ ਵੀ ਕਿ ਬੋਰਡ ਨੂੰ ਮੌਕਾ ਸੰਭਾਲਦਿਆਂ ਸਹੀ ਤੇ ਅਸਲੀ ਨਤੀਜਾ ਸਿਰਫ਼ ਵਿਦਿਆਰਥੀਆਂ ਨੂੰ ਵੱਡੇ ਮਾਨਸਿਕ ਤਣਾਅ ਤੋਂ ਬਚਾਅ ਲਿਆ ਸਰਕਾਰ ਦੀ ਕਾਰਵਾਈ ਇਸ ਕਰਕੇ ਜ਼ਰੂਰ ਸੰਤੁਸ਼ਟੀਜਨਕ ਹੈ ਕਿ ਬੋਰਡ ਨੇ ਨਤੀਜਾ ਤਿਆਰ ਕਰਨ ਵਾਲੀ ਕੰਪਨੀ ਨੂੰ 2 ਲੱਖ ਦਾ ਜ਼ੁਰਮਾਨਾ ਕੀਤਾ ਹੈ ਤੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਪਹਿਲੀਆਂ ਦਸ ਪੁਜੀਸ਼ਨਾਂ ਦੀ ਸੂਚੀ ਹੀ ਗਲਤ ਛਾਪੀ ਗਈ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਫੇਲ੍ਹ ਵਿਖਾਇਆ ਗਿਆ ਭਾਵੇਂ ਬੋਰਡ ਨੇ ਵਿਦਿਆਰਥੀਆਂ ਤੋਂ ਮਾਫ਼ੀ ਮੰਗ ਲਈ ਹੈ ਪਰ ਵਿਦਿਆਰਥੀਆਂ ਲਈ ਇਹ ਮਾਮਲਾ ਮਾਨਸਿਕ ਤੇ ਜਜ਼ਬਾਤੀ ਵੀ ਹੈ ਇਸ ਸਾਲ ਮੱਧ ਪ੍ਰਦੇਸ਼ ‘ਚ ਦਸ ਵਿਦਿਆਰਥੀਆਂ ਨੇ ਮੈਰਿਟ ‘ਚ ਨਾ ਆਉਣ ਕਰਕੇ ਖੁਦਕੁਸ਼ੀ ਕਰ ਲਈ ਪਿਛਲੇ ਸਾਲ ਵੀ ਮੱਧ ਪ੍ਰਦੇਸ਼ ‘ਚ 50ਤੋਂ ਵੱਧ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਚਰਚਾ ਸੀ ਤੇ ਉਦੋਂ ਇਹ ਮੁੱਦਾ ਉੱਥੋਂ ਦੀ ਵਿਧਾਨ ਸਭਾ ‘ਚ ਗੂੰਜਿਆ ਸੀ ਜੇਕਰ ਕੋਈ ਵਿਦਿਆਰਥੀ ਬੋਰਡ ਦੀ ਗਲਤੀ ਕਾਰਨ ਅਜਿਹਾ ਕਦਮ ਚੁੱਕਦਾ ਹੈ ਤਾਂ ਇਸ ਵਾਸਤੇ ਬੋਰਡ ਦੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਮਿਹਨਤ ਦਾ ਹੀ ਸਵਾਲ ਨਹੀਂ ਸਗੋਂ ਉਨ੍ਹਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਮਾਪਿਆਂ ਦੀਆਂ ਭਾਵਨਾਵਾਂ ਦਾ ਵੀ ਸਵਾਲ ਹੈ ਮਨੁੱਖੀ ਗਲਤੀ ਹਕੀਕਤ ਹੈ ਪਰ ਪੂਰੀ ਦੀ ਪੂਰੀ ਲਿਸਟ ਹੀ ਗਲਤ ਹੋਣੀ ਵੱਡੀ ਗਲਤੀ ਹੈ ਨਤੀਜੇ ਦੀ ਪ੍ਰਕਿਰਿਆ ਦਰੁਸਤ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਪਿਛਲੇ ਸਾਲਾਂ ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਅਜਿਹਾ ਕਾਰਨਾਮਾ ਕਰ ਵਿਖਾਇਆ ਸੀ ਜਦੋਂ ਇੱਕ ਵਿਦਿਆਰਥਣ ਨੂੰ ਪੰਜਾਬੀ ਵਿਸ਼ੇ ‘ਚੋਂ ਕੁੱਲ ਅੰਕਾਂ ਨਾਲੋਂ ਵੀ ਵੱਧ ਅੰਕ ਦੇ ਦਿੱਤੇ ਨਤੀਜਾ ਦਰੁਸਤ ਹੋਣ ‘ਤੇ ਸੂਬੇ ‘ਚੋਂ ਅੱਵਲ ਆਉਣ ਵਾਲੀ ਉਹ ਲੜਕੀ ਪਹਿਲੀਆਂ ਦਸ ਪੁਜੀਸ਼ਨਾਂ ‘ਚ ਵੀ ਸਥਾਨ ਨਾ ਬਣਾ ਸਕੀ ਨਤੀਜਾ ਤਾਂ ਸਹੀ ਹੋ ਗਿਆ ਪਰ ਝਟਕਾ ਵਿਦਿਆਰਥੀਆਂ ਨੂੰ ਲੱਗ ਗਿਆ ਦਰਅਸਲ ਪ੍ਰਸ਼ਾਸਨਿਕ ਕੰਮਾਂ ‘ਚ ਗਲਤੀਆਂ ਦਾ ਰੁਝਾਨ ਆਮ ਹੈ ਮੁਲਾਜ਼ਮਾਂ ਦੀਆਂ ਗਲਤੀਆਂ ਦਾ ਖਾਮਿਆਜਾ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਮਾਰ ਕੇ ਭੁਗਤਣਾ ਪੈਂਦਾ ਹੈ ਅਧਿਕਾਰੀਆਂ ਦੀ ਇਸ ਮਾਮਲੇ ‘ਚ ਜਵਾਬਦੇਹੀ ਤੈਅ ਕੀਤੀ ਜਾਣੀ ਜ਼ਰੂਰੀ ਹੈ  ਨਤੀਜੇ ਤਿਆਰ ਕਰਨ ਦੀ ਪ੍ਰਕਿਰਿਆ ਨਾਲ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੇ ਜਾਣ ਦੀ ਜ਼ਰੂਰਤ ਹੈ ਤਕਨਾਲੋਜੀ ਦੇ ਯੁਗ ‘ਚ ਗਲਤੀਆਂ ਖ਼ਤਮ ਹੋਣੀਆਂ ਚਾਹੀਦੀਆਂ ਹਨ ਬੋਰਡ ਕੋਲ ਸਮੇਂ ਦੀ ਕੋਈ ਘਾਟ ਨਹੀਂ ਹੁਣ ਤਾਂ ਸਰਕਾਰਾਂ ਨਤੀਜਾ ਵੀ ਨਿੱਜੀ ਜਾਂਚ ਕੰਪਨੀਆਂ ਤੋਂ ਤਿਆਰ ਕਰਵਾ ਰਹੀਆਂ ਹਨ ਤੇ ਮੋਟਾ ਪੈਸਾ ਵੀ ਖਰਚ ਰਹੀਆਂ ਹਨ ਪਹਿਲਾਂ ਇੰਨੀ ਵੱਡੀ ਗਲਤੀ ਸਰਕਾਰੀ ਅਧਿਕਾਰੀ ਵੀ ਨਹੀਂ ਕਰਦੇ ਸਨ ਮਾਰਚ ‘ਚ ਪ੍ਰੀਖਿਆਵਾਂ ਮੁਕੰਮਲ ਹੋਣ ਤੋਂ ਬਾਅਦ ਕਰੀਬ ਦੋ ਮਹੀਨਿਆਂ ਦਾ ਸਮਾਂ ਹੁੰਦਾ ਹੈ ਏਨਾ ਲੰਮਾ ਸਮਾਂ ਲੈਣ ਦੇ ਬਾਵਜੂਦ ਗਲਤੀ ਹਜ਼ਮ ਨਹੀਂ ਹੁੰਦੀ ਵਿਦਿਆਰਥੀਆਂ ਦੇ ਕੋਮਲ ਦਿਲਾਂ ਦਾ ਖਿਆਲ ਰੱਖਦਿਆਂ ਤੇ ਵਿੱਦਿਅਕ ਸਿਸਟਮ ਨੂੰ ਠੋਸ ਬਣਾਉਣ ਲਈ ਓਨੀ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਜਿੰਨੀ ਗੰਭੀਰਤਾ ਨਾਲ ਵਿਦਿਆਰਥੀ ਦਿਨ ਰਾਤ ਇੱਕ ਕਰਕੇ ਪੜ੍ਹਦੇ ਹਨ

ਪ੍ਰਸਿੱਧ ਖਬਰਾਂ

To Top