ਦੇਸ਼

ਬੱਚੀ ਦੇ ਇਲਾਜ ‘ਚ ਲਾਪ੍ਰਵਾਹੀ, ਏਮਜ਼ ਨੂੰ ਭਰਨਾ ਪਵੇਗਾ 1 ਲੱਖ ਜ਼ੁਰਮਾਨਾ

ਨਵੀਂ ਦਿੱਲੀ। ਦਿੱਲੀ ਦੇ ਉਪਭੋਗਤਾ ਫੋਰਮ ਨੇ ਇੱਕ ਬੱਚੀ ਦੀ ਅੱਖ ਦੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦੇ ਮਾਮਲੇ ‘ਚ ਮੁੱਖ ਸਿਹਤ ਸੰਸਥਾ ਏਮਜ਼ ਨੂੰ ਬੱਚੀ ਦੇ ਮਾਤਾ-ਪਿਤਾ ਨੂੰ ਇੱਕ ਲੱਖ ਅਦਾ ਕਰਨ ਦਾ ਨਿਰਦੇਸ ਦਿੱਤਾ ਹੈ। ਜਸਟਿਸ ਐੱਨ ਕੇ ਗੋਇਲ ਦੀ ਪ੍ਰਧਾਨਗੀ ਵਾਲੀ ਦੱਖਣੀ ਦਿੱਲੀ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਨ ਮੰਚ ਦੀ ਬੈਂਚ ਨੇ ਹਸਪਤਾਲ ਨੂੰ ਹਰਿਆਣਾ ਦੀ ਰਹਿਣ ਵਾਲੀ ਪ੍ਰਿਅੰਕਾ ਦੇ ਮਾਤਾ-ਪਿਤਾ ਨੂੰ ਰਕਮ ਭੁਗਤਾਨ ਕਰਨ ਦਾ ਨਿਰਦੇਸ ਦਿੱਤਾ ਹੈ ਤੇ ਇਹ ਜ਼ਿਕਰ ਕੀਤਾ ਹੈ ਕਿ ਬੱਚੀ ਦੀ ਖੱਬੀ ਅੱਖ ‘ਚ ਕਾਰਨੀਆ ਟਰਾਂਸਪਲਾਂਟ ਕਰਨ ਲਈ ਤਿੰਨ ਵਾਰ ਕੀਤੀ ਸਰਜਰੀ ਬਿਨਾਂ ਕਿਸੇ ਉੱਚਿਤ ਦੇਖਭਾਲ ਤੇ ਬਿਨਾਂ ਸਾਵਧਾਨੀ ਦੇ ਕੀਤੀ ਗਈ, ਜਿਸ ਕਾਰਨ ਇਹ ਆਪ੍ਰੇਸ਼ਨ ਹਰ ਵਾਰ ਅਸਫ਼ਲ ਰਿਹਾ।
ਫੋਰਮ ਨੇ ਕਿਹਾ ਕਿ ਬੱਚੀ ਦੀ ਖੱਬੀ ਅੱਖ ‘ਚ ਲਗਾਤਾਰ ਤਿੰਨ ਵਾਰ ਕਾਰਨੀਆ ਟਰਾਂਸਪਲਾਂਟ ਦੇ ਆਪ੍ਰੇਸ਼ਨ ਦਾ ਅਸਫ਼ਲ ਹੋਣਾ ਇਹ ਦਰਸਾਉਂਦਾ ਹੈ ਕਿ ਏਮਜ਼ ਦੇ ਡਾਕਟਰਾਂ ਨੇ ਸਹੀ ਇਲਾਜ ਨਹੀਂ ਕੀਤਾ, ਜਿਸਦੀ ਉਥੇ ਮੈਡੀਕਲ ਮਾਹਿਰਾਂ ਤੋਂ ਉਮੀਦ ਸੀ।
ਖ਼ਪਤਕਾਰ ਫੋਰਮ ਨੇ ਕਿਹਾ ਕਿ ਇਸ ਕਾਰਨ ਕਰਕੇ ਅਸੀਂ ਏਮਜ਼ ਨੂੰ ਪੀੜਤ ਦੇ ਮਾਤਾ-ਪਿਤਾ ਨੂੰ ਇੱਕ ਲੱਖ ਰੁਪਏ ਦੇ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਨਿਰਦੇਸ ਦਿੱਤਾ ਹੈ।
ਫਿਲਹਾਲ ਏਮਜ਼ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਪ੍ਰਸਿੱਧ ਖਬਰਾਂ

To Top