ਸਤਿਸੰਗ

ਭਗਤੀ ਇਬਾਦਤ ਕਰਕੇ ਬਣੋ ਖੁਸ਼ੀਆਂ ਦੇ ਹੱਕਦਾਰ

ਸਰਸਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਗਰਮੀ ਦੇ ਇਸ ਮੌਸਮ ‘ਚ ਵੀ ਤੁਸੀਂ ਓਮ, ਹਰੀ, ਅੱਲ੍ਹਾ, ਰਾਮ ਨਾਲ ਜੋ ਲਿਵ ਲਾਈ ਬੈਠੇ ਹੋ, ਧਿਆਨ ਲਾਈ ਬੈਠੇ ਹੋ, ਇਹ ਜਨਮਾਂ-ਜਨਮਾਂ ਦੀ ਗਰਮੀ ਤੋਂ ਨਿਜਾਤ ਦਿਵਾਉਣ ਵਾਲਾ ਹੈ ਰਾਮ-ਨਾਮ ‘ਚ ਉਹ ਠੰਢਕ, ਬਹਾਰਾਂ ਹਨ ਜਿਸ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਪੂਜਨੀਕ ਗੁਰੂ ਜੀ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਸ਼ਰਧਾਲੂਆਂ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ 8280 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ
ਹਜ਼ਾਰਾਂ ਲੋਕਾਂ ਨੇ ‘ਜਾਮ-ਏ-ਇੰਸਾਂ ਗੁਰੂ ਕਾ’ ਪੀ ਕੇ ਮਾਨਵਤਾ ਭਲਾਈ ਕਾਰਜਾਂ ‘ਤੇ ਚੱਲਣ ਦਾ ਪ੍ਰਣ ਲਿਆ ਇਸ ਮੌਕੇ ਪੂਜਨੀਕ ਗੁਰੂ ਜੀ ਨੇ ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਦੋ ਮਕਾਨਾਂ ਦੀਆਂ ਚਾਬੀਆਂ ਤੇ ‘ਸਾਥੀ’ ਮੁਹਿੰਮ ਤਹਿਤ
ਇੱਕ ਅਪਾਹਿਜ਼ ਨੂੰ ਟਰਾਈ ਸਾਈਕਲ ਪ੍ਰਦਾਨ ਕੀਤੀ
ਸਤਿਸੰਗ ਦੌਰਾਨ ਸ਼ਰਧਾਲੂਆਂ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ-ਨਾਮ ‘ਚ ਦਿਲ ਲਗਾਓ, ਭਗਤੀ ਇਬਾਦਤ ਕਰੋ ਤਾਂ ਕਿ ਤੁਸੀਂ ਤਮਾਮ ਖੁਸ਼ੀਆਂ ਦੇ ਹੱਕਦਾਰ ਬਣੋ ਆਪ ਜੀ ਨੇ ਫ਼ਰਮਾਇਆ ਕਿ ਦ੍ਰਿੜ ਯਕੀਨ, ਸੇਵਾ ਸਿਮਰਨ ਕਰਦੇ ਰਹੋ ਤਾਂ ਗਰਮੀ ਹੀ ਨਹੀਂ ਜਨਮਾਂ-ਜਨਮਾਂ ਦੀ ਮੈਲ ਵੀ ਉੱਤਰ ਜਾਂਦੀ ਹੈ ਸੰਚਿਤ ਕਰਮਾਂ ਦਾ ਭੁਗਤਾਨ ਜਦੋਂ ਆਦਮੀ ਕਰਨ ਲੱਗਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੇ ਰੋਗ, ਘਰੇਲੂ ਪਰੇਸ਼ਾਨੀਆਂ, ਚਿੰਤਾ ਸਤਾਉਣ ਲੱਗਦੀਆਂ ਹਨ ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਟੈਨਸ਼ਨ, ਚਿੰਤਾ ਤੋਂ ਮੁਕਤ ਹੋਣ ਲਈ ਉਸ ਪਰਮ ਪਿਤਾ ਪਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਸੇਵਾ ਕਰਨ ਨਾਲ ਹੀ ਇਨਸਾਨੀਅਤ ਫਲਦੀ ਫੁਲਦੀ ਹੈ ਸੰਤ-ਪੀਰ ਫਕੀਰ ਜੀਵ ਨੂੰ ਸਮਝਾਉਂਦੇ ਹਨ ਕਿ ਹਰ ਪਲ ਉਸ ਪਰਮਾਤਮਾ ਦਾ ਦੀਦਾਰ ਕਰੋ, ਭਗਤੀ ਇਬਾਦਤ ਕਰੋ ਜਿਸ ਤਰ੍ਹਾਂ ਇਸ ਗਰਮੀ ‘ਚ ਜ਼ਰਾ ਸੀ ਹਵਾ ਵੀ ਠੰਢਕ ਦਾ ਅਹਿਸਾਸ ਕਰਵਾਉਂਦੀ ਹੈ ਜਨਮਾਂ-ਜਨਮਾਂ ਦੇ ਕਿੰਨੇ ਭਿਆਨਕ ਪਾਪ ਕਰਮ ਕਿਉਂ ਨਾ ਹੋਣ, ਤੜਫ ਰਹੇ ਹੋਣ, ਬੇਚੈਨ ਕਿਉਂ ਨਾ ਹੋਣ ਪਰਮਾਤਮਾ ਦੀ ਭਗਤੀ ਇਬਾਦਤ ਹਿਰਦੇ ਨੂੰ ਆਨੰਦ ਨਾਲ ਭਰ ਦਿੰਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਸੁੱਖਾਂ ਦੀ ਖਾਨ ਹੈ, ਜਿਸ ਲਈ ਕੋਈ ਪੈਸਾ ਦਾਨ ਚੜ੍ਹਾਵਾ ਨਹੀਂ ਦੇਣਾ ਪੈਂਦਾ ਸਗੋਂ ਉਹ ਦਿਨ ਦੁੱਗਣੀ ਰਾਤ ਚੌਗੁਣੀ ਖੁਸ਼ੀਆਂ ਦਿੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਸਿਰਮਨ ਦਾ ਪੱਲਾ ਕਦੇ ਨਾ ਛੱਡੋ ਜੇਕਰ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ ਇਬਾਦਤ ਕਰਦੇ ਹੋ, ਉਸਦਾ ਨਾਮ ਜਪਦੇ ਹੋ ਤਾਂ ਉਹ ਤੁਹਾਡੇ ਉਨ੍ਹਾਂ ਪਾਪ ਕਰਮਾਂ ਨੂੰ ਰੋਗਾਂ ਤੋਂ ਇੰਜ ਦੂਰ ਕਰ ਦਿੰਦਾ ਹੈ, ਜਿਵੇਂ ਮੱਖਣ ‘ਚੋਂ ਵਾਲ ਕੱਢਦੇ ਹਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਹ ਪਰਮ ਪਿਤਾ ਪਰਮਾਤਮਾ ਦਾਤਾ ਹੈ, ਸਭ ਦੀਆਂ ਝੋਲੀਆਂ ਭਰਨ ਵਾਲਾ ਹੈ ਆਪ ਜੀ ਨੇ ਫ਼ਰਮਾਇਆ ਕਿ ਤਨ-ਮਨ-ਧਨ ਨਾਲ ਦੀਨ ਦੁਖੀਆਂ ਦੀ ਮੱਦਦ ਕਰੋ, ਅਪ੍ਰਤੱਖ ਰੂਪ ਨਾਲ  ਉਸ  ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰਨਾ ਹੈ ਮਾਲਕ ਦੀ ਭਗਤੀ ਕਰਨਾ ਚਾਹੁੰਦੇ ਹੋ ਤਾਂ ਦੀਨ-ਦੁਖੀਆਂ ਦੀ ਸੇਵਾ ਕਰੋ, ਤੇ ਉਸਦੇ ਬਦਲੇ ‘ਚ ਕੋਈ ਚੰਗਾ ਮਤ ਰੱਖਿਆ ਕਰੋ ਇੱਛਾ ਰੱਖਣਾ ਗਲ਼ਤ ਨਹੀਂ ਹੈ ਪਰ ਸਹੀ ਇੱਛਾ ਹੋਵੇ, ਸਹੀ ਭਾਵਨਾ ਹੋਵੇ ਜੇਕਰ ਜਾਇਜ਼ ਇੱਛਾ ਹੋਵੇ ਤਾਂ ਪਰਮਪਿਤਾ ਪਰਮਾਤਮਾ ਪੂਰੀ ਵੀ ਕਰਨਗੇ ਤੇ ਉਸ ਦੀ ਖੁਸ਼ੀਆਂ ਦਾ ਅਹਿਸਾਸ ਵੀ ਹੋਵੇਗਾ ਬੁਰੇ ਕਰਮਾਂ ਤੋਂ ਦੂਰ ਰਹੋਗੇ ਓਨਾ ਚੰਗਾ ਹੋਵੇਗਾ ਸੰਗ ਸੋਹਬਤ ਚੰਗੀ ਕਰੋ ਬੁਰੇ ਲੋਕਾਂ ਤੋਂ ਬਚ ਕੇ ਰਹੋਗੇ ਤਾਂ ਬੁਰਾਈਆਂ ਅਸਰ ਨਹੀਂ ਕਰਨਗੀਆਂ ਲੈਣ-ਦੇਣ ਦੇ ਸੱਚੇ ਬਣੋ ਤੇ ਵਿਹਾਰ ਦੇ ਚੰਗੇ ਬਣੋ ਸ਼ਰਧਾ ਦ੍ਰਿੜ ਯਕੀਨ ਨਾਲ ਲੋਕਾਂ ਦਾ ਭਲਾ ਕਰਦੇ ਚਲੋ, ਦੀਨਤਾ ਨਿਮਰਤਾ ਸਿੱਖੋ, ਮਾਲਕ ਉਨ੍ਹਾਂ ਨੂੰ ਹੀ ਖੁਸ਼ੀਆਂ ਨਾਲ ਲਬਰੇਜ਼ ਕਰੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦਰੱਖਤ ਝੁਕ ਜਾਂਦੇ ਹਨ ਫਰ ਜ਼ਿਆਦਾ ਆਉਂਦਾ ਹੈ, ਪਾਣੀ ਟਿੱਲਿਆਂ ‘ਤੇ ਨਹੀਂ ਠਹਿਰਦਾ, ਜਿੰਨਾ ਝੁਕਦੇ ਹੋ, ਨਿਮਰਤਾ ਧਾਰਨ ਕਰਦੇ ਹੋ ਓਨੀਆਂ ਖੁਸ਼ੀਆਂ ਪਰਮ ਪਿਤਾ ਪਰਮਾਤਮਾ ਬਖਸ਼ ਦਿੰਦੇ ਹਨ ਭਗਤੀ ਇਬਾਦਤ ਕਰੋ, ਦਇਆ, ਰਹਿਮ ਧਾਰਨ ਕਰੋ ਬਚਨਾਂ ਦੇ ਪੱਕੇ ਰਹੋ, ਮਰਿਆਦਾ ਦੇ ਪੱਕੇ ਬਣੋ
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਰੂਹਾਨੀਅਤ ਸਬੰਧੀ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕੀਤੀ ਸਤਿਸੰਗ ਤੋਂ ਬਾਅਦ ਸ਼ਰਧਾਲੂਆਂ ਨੂੰ ਲੰਗਰ ਵੀ ਛਕਾਇਆ ਗਿਆ

ਲੈਣ-ਦੇਣ ਦੇ ਸੱਚੇ ਤੇ ਵਿਹਾਰ ਦੇ ਚੰਗੇ ਬਣੋ

ਬੁਰੇ ਕਰਮਾਂ ਤੋਂ ਜਿੰਨਾ ਦੂਰ ਰਹੋਗੇ ਓਨਾ ਚੰਗਾ ਹੋਵੇਗਾ ਸੰਗ-ਸੋਹਬਤ ਚੰਗੀ ਕਰੋ ਬੁਰੇ ਲੋਕਾਂ ਤੋਂ ਬਚ ਕੇ ਰਹੋਗੇ ਤਾਂ ਬੁਰਾਈਆਂ ਅਸਰ ਨਹੀਂ ਕਰਨਗੀਆਂ ਲੈਣ-ਦੇਣ ਦੇ ਸੱਚੇ ਬਣੋ ਤੇ ਵਿਹਾਰ ਦੇ ਚੰਗੇ ਬਣੋ ਸ਼ਰਧਾ ਦ੍ਰਿੜ ਯਕੀਨ ਨਾਲ ਲੋਕਾਂ ਦਾ ਭਲਾ ਕਰਦੇ ਜਾਓ, ਦੀਨਤਾ-ਨਿਮਰਤਾ ਸਿੱਖੋ, ਮਾਲਕ ਉਨ੍ਹਾਂ ਨੂੰ ਵੀ ਖੁਸ਼ੀਆਂ ਨਾਲ ਲਬਰੇਜ਼ ਕਰੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦਰੱਖਤ ਝੁਕ ਜਾਂਦੇ ਹਨ ਫ਼ਲ ਜ਼ਿਆਦਾ ਆਉਂਦੇ ਹਨ, ਪਾਣੀ ਟਿੱਬਿਆਂ ‘ਤੇ ਨਹੀਂ ਠਹਿਰਦਾ, ਜਿੰਨਾ ਝੁਕਦੇ ਹੋ, ਨਿਮਰਤਾ ਧਾਰਨ ਕਰਦੇ ਹੋ ਓਨੀਆਂ ਖੁਸ਼ੀਆਂ ਪਰਮ ਪਿਤਾ ਪਰਮਾਤਮਾ ਬਖਸ਼ ਦਿੰਦਾ ਹੈ ਭਗਤੀ ਇਬਾਦਤ ਕਰੋ, ਦਇਆ, ਰਹਿਮ ਧਾਰਨ ਕਰੋ ਬਚਨਾਂ ਦੇ ਪੱਕੇ ਰਹੋ, ਮਰਿਆਦਾ ਦੇ ਪੱਕੇ ਬਣੋ

ਪ੍ਰਸਿੱਧ ਖਬਰਾਂ

To Top