ਪੰਜਾਬ

ਭਗਵੰਤ ਮਾਨ ਵੱਲੋਂ ਕਾਂਗਰਸ ਨੂੰ ਵਧਾਈ

ਚੰਡੀਗੜ੍ਹ
ਜਲਾਲਬਾਦ ਤੋਂ ਸੁਖਬੀਰ ਸਿੰਘ ਬਾਦਲ ਤੇ ਰਵਨੀਤ ਸਿੰਘ ਬਿੱਟੂ ਨੂੰ ਕੜੀ ਟੱਕਰ ਦੇਣ ਵਾਲੇ ‘ਆਪ’ ਦੇ ਸਿਰਕੱਢ ਆਗੂ ਤੇ ਐਮ.ਪੀ. ਭਗਵੰਤ ਮਾਨ ਨੇ ‘ਆਪ’ ਨੂੰ ਪੰਜਾਬ ‘ਚ ਮਿਲੀ ਹਾਰ ਤੋਂ ਬਾਅਦ ਫੇਸਬੁੱਕ ‘ਤੇ ਲੋਕਾਂ ਦਾ ਫਤਵਾ ਖਿੜੇ ਮੱਥੇ ਪ੍ਰਵਾਨ ਕੀਤਾ ਕਾਂਗਰਸ ਨੂੰ ਜਿੱਤ ਲਈ ਵਧਾਈਆਂ ਵੀ ਦਿੱਤੀਆਂ ਹਨ
ਭਗਵੰਤ ਮਾਨ ਨੇ ਲਿਖਿਆ ਹੈ, ”ਪੰਜਾਬ ਦੇ ਲੋਕਾਂ ਦਾ ਫ਼ਤਵਾ ਖਿੜੇ ਮੱਥੇ ਪ੍ਰਵਾਨ.. ਸਾਡੇ ਵੱਲੋਂ ਮਿਹਨਤ ‘ਚ ਕੋਈ ਕਸਰ ਬਾਕੀ ਨਹੀਂ ਰਹੀ.. ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਨੇ.. ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗੀ..ਕਾਂਗਰਸ ਦੀ ਸਰਕਾਰ ਨੂੰ ਵਧਾਈਆਂ.. ਉਮੀਦ ਹੈ ਕਿ ਉਹ ਪੰਜਾਬੀਆਂ ਦੀ ਉਮੀਦ ‘ਤੇ ਖਰ੍ਹੇ ਉਤਰਨਗੇ.. ਭਗਵੰਤ ਮਾਨ”
ਇਸ ਤੋਂ ਪਹਿਲਾਂ ਅੱਜ ਸਵੇਰੇ ਭਗਵੰਤ ਮਾਨ ਨੇ ਫੇਸਬੁੱਕ ‘ਤੇ ਲਾਈਵ ਹੁੰਦਿਆਂ ਨਵੇਂ ਸੂਰਜ ਦੀ ਉਮੀਦ ਨਾਲ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ ਸੀ

ਪ੍ਰਸਿੱਧ ਖਬਰਾਂ

To Top