ਪੰਜਾਬ

ਭਰੂਣ ਹੱਤਿਆ ਕਰਨ ਦਾ ਧੰਦਾ ਹੋਇਆ ਬੇਪਰਦ

ਸਾਜੋ ਸਮਾਨ ਸਮੇਤ ਸਿਹਤ ਵਿਭਾਗ ਨੇ ਦਾਈ ਨੂੰ ਮੌਕੇ ‘ਤੇ ਘੇਰਿਆ
ਪੁਲਿਸ ਕਾਰਵਾਈ ਕਰਨ ਤੋਂ ਕਰ ਰਹੀ ਆਨਾਕਾਨੀ

ਫਿਰੋਜਪੁਰ ( ਸਤਪਾਲ ਥਿੰਦ ) ਭਰੂਣ ਹੱਤਿਆ ਰੋਕਣ  ਦੇ ਵੱਡੇ ਵੱਡੇ ਦਾਅਵਿਆਂ  ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਥੱਲੇ ਪੇਟ  ਵਿੱਚ ਧੀ ਨੂੰ ਖਤਮ ਕਰਨ ਦਾ ਧੰਦਾ ਜੋਰਾਂ ਨਾਲ ਚੱਲ ਰਿਹਾ ਹੈ  ਫਿਰੋਜਪੁਰ ਸ਼ਹਿਰ ਦੀ ਬਸਤੀ ਬਲੌਚਾਂ ਵਾਲੀ ਸਥਿਤ ਗਲੀ ਬੰਤਾ ਸਿੰਘ  ਵਾਲੀ ਚੱਕੀ ਵਿੱਚ ਚੱਲ ਰਹੇ ਇਸ ਧੰਦੇ ਦਾ ਖੁਲਾਸਾ ਸਿਹਤ ਵਿਭਾਗ ਦੀ ਛਾਪਾਮਾਰੀ  ਦੇ ਦੌਰਾਨ ਹੋਇਆ ਜਾਣਕਾਰੀ ਅਨੁਸਾਰ ਕਥਿਤ ਤੌਰ ‘ਤੇ ਗ਼ੈਰਕਾਨੂੰਨੀ ਰੂਪ ਨਾਲ ਧੰਦਾ ਕਰਨ ਵਾਲੀ ਗੁਰਮੀਤ ਕੌਰ ਪਤਨੀ ਲਖਬੀਰ ਸਿੰਘ  ਨਾਮਕ ਦਾਈ  ਦੇ ਖਿਲਾਫ ਨਵ  ਨਿਯੁਕਤ ਸਿਵਲ ਸਰਜਨ  ਨੂੰ ਸ਼ਿਕਾਇਤ ਚਾਰ ਦਿਨ ਪਹਿਲਾਂ ਹੀ ਕਿਸੇ ਨੇ ਕਰ ਦਿੱਤੀ ਸੀ  ਅੱਜ ਸਿਹਤ ਵਿਭਾਗ ਦੀ ਟੀਮ ਦੀ ਛਾਪੇਮਾਰੀ  ਦੇ ਦੌਰਾਨ ਕਥਿਤ ਤੌਰ ‘ਤੇ ਭਰੂਣ ਹੱਤਿਆ ਦਾ ਕੰਮ ਕਰਨ ਵਾਲੀ ਉਕਤ ਦਾਈ  ਦੇ ਘਰੋਂ ਭਰੂਣ ਹੱਤਿਆ ਸਬੰਧੀ ਇਸਤੇਮਾਲ ਹੋਣਾ ਵਾਲਾ ਸਾਰਾ ਸਾਮਾਨ ਬਰਾਮਦ ਕੀਤਾ ਗਿਆ ਹੈ
ਗੁਰਮੀਤ ਕੌਰ ਦੀ ਗ੍ਰਿਫਤਾਰੀ ਨੂੰ ਲੈ ਕੇ ਜਦੋਂ ਸਾਮਾਨ  ਦੇ ਨਾਲ ਸਿਹਤ ਵਿਭਾਗ ਦੀ ਟੀਮ ਥਾਣਾ ਸਿਟੀ ਪਹੁੰਚੀ ਤਾਂ ਪੁਲਿਸ ਨੇ ਕਾਰਵਾਈ ਕਰਨ ਵਿੱਚ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ    ਪੁਲਿਸ  ਦੇ ਇਸ ਤਰ੍ਹਾਂ ਦੇ ਜਵਾਬ ਨੇ  ਇਸ ਸਾਰੇ ਮਾਮਲੇ  ਨੂੰ ਸ਼ੱਕ  ਦੇ ਘੇਰੇ ‘ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਛਾਪਾਮਾਰੀ ਦੀ ਟੀਮ ਦੀ ਇੰਚਾਰਜ ਐੇਸ ਐਮ ਓ  ਜ਼ਿਲ੍ਹਾ ਟੀਬੀ ਅਫ਼ਸਰ   ਤਰੁਣਪਾਲ ਕੌਰ ਸੋਢੀ ਨੇ ਦੱਸਿਆ ਕਿ ਵਿਭਾਗ ਨੂੰ ਕਿਸੇ ਨੇ ਚਾਰ ਦਿਨ ਪਹਿਲਾਂ ਗੁਪਤ ਸੂਚਨਾ ਦਿੱਤੀ ਕਿ ਸ਼ਹਿਰ ਦੀ ਬਸਤੀ ਬਲੌਂਚਾ ਵਾਲੀ ਵਿੱਚ ਪੈਂਦੀ ਗਲੀ ਬੰਤਾ ਸਿੰਘ  ਵਾਲੀ ਚੱਕੀ ਦੀ ਰਹਿਣ ਵਾਲੀ ਗੁਰਮੀਤ ਕੌਰ ਜੋ ਕਿ ਗ਼ੈਰਕਾਨੂੰਨੀ ਤੌਰ ‘ਤੇ ਦਾਈ  ਦੇ ਨਾਂਅ ‘ਤੇ ਭਰੂਣ ਹੱਤਿਆ ਦਾ ਧੰਦਾ ਕਰਦੀ ਹੈ ਛਾਪੇਮਾਰੀ ਦੌਰਾਨ ਗੁਰਮੀਤ ਕੌਰ ਨੂੰ ਸਾਮਾਨ  ਦੇ ਨਾਲ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਅਤੇ ਮੌਕੇ ਤੋਂ ਸਾਮਾਨ ਬਰਾਮਦ ਕਰਕੇ ਗੁਰਮੀਤ ਕੌਰ ਨੂੰ ਆਪਣੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ

ਪੁਲਿਸ ਨੇ ਕੀਤਾ ਕਾਰਵਾਈ ਤੋਂ ਮਨ੍ਹਾਂ : ਐਸ. ਐਮ.  ਓ.
ਥਾਣਾ ਸਿਟੀ ਪੁਲਿਸ ‘ਤੇ ਕਾਰਵਾਈ ਕਰਨ ਵਿੱਚ ਆਨਾਕਾਨੀ ਦਾ ਇਲਜ਼ਾਮ ਲਗਾਉਂਦੇ ਐਸ ਐੇਮ ਓ ਸੋਢੀ ਨੇ ਕਿਹਾ ਕਿ ਜਦੋਂ ਗੁਰਮੀਤ  ਕੌਰ ਦੇ ਖਿਲਾਫ਼ ਕਾਰਵਾਈ ਕਰਨ  ਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਕਰਨ ਦੀ ਗੱਲ ਨੂੰ ਲੈ ਕੇ ਥਾਣੇ ਪੁੱਜੇ ਤਾਂ ਮੌਜ਼ੂਦ ਅਧਿਕਾਰੀਆਂ ਨੇ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ   ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਰਜਨ ਤੋਂ ਲੈਟਰ ਲਿਖਵਾ ਕੇ ਲਿਆਉ ਫਿਰ ਕਾਰਵਾਈ ਹੋਵੇਗੀ ਸਿਹਤ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀ ਇਸ ਢਿੱਲੀ ਕਾਰਵਾਈ  ਦੇ ਚਲਦੇ ਕਿਤੇ ਗੁਰਮੀਤ ਕੌਰ  ਫਰਾਰ ਨਾ  ਹੋ ਜਾਵੇ

ਪੁਲਿਸ ਨੂੰ ਕਰਨੀ ਪਵੇਗੀ ਕਾਰਵਾਈ : ਸਿਵਲ ਸਰਜਨ
ਇਸ ਸਬੰਧੀ ਸਿਵਲ ਸਰਜਨ ਜੈ ਸਿੰਘ  ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲ ਥਾਣਾ ਸਿਟੀ ਮੁੱਖੀ ਨਾਲ ਹੋ ਚੁੱਕੀ ਹੈ ਅਤੇ ਛੇਤੀ ਹੀ ਕਾਰਵਾਈ ਕਰਦੇ ਹੋਏ ਪੁਲਿਸ ਗੁਰਮੀਤ ਕੌਰ ਨੂੰ ਗ੍ਰਿਫ਼ਤ ਵਿੱਚ ਲਵੇਂਗੀ

ਪ੍ਰਸਿੱਧ ਖਬਰਾਂ

To Top