ਪੰਜਾਬ

ਭਾਖੜਾ ਨਹਿਰ ‘ਚ ਡੁੱਬਣ ਕਾਰਨ ਵਿਦਿਆਰਥੀ ਦੀ ਮੌਤ

ਨਰੇਸ਼ ਇੰਸਾਂ
ਖਨੌਰੀ, 25 ਫਰਵਰੀ ਨਜ਼ਦੀਕੀ ਪਿੰਡ ਭੁੱਲਣ ਵਿਖੇ ਇੱਕ ਵਿਦਿਆਰਥੀ ਦੀ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸ: ਸ: ਸ: ਸਕੂਲ ਮੰਡਵੀ ਵਿੱਚ ਪੜ੍ਹਦਾ ਰਾਹੁਲ (13) ਪੁੱਤਰ ਗੁਰਮੀਤ ਸਿੰਘ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਅੱਠਵੀਂ ਜਮਾਤ ਦੇ ਪੇਪਰ ਦੇਣ ਲਈ ਸੈਂਟਰ ਭੁੱਲਣ ਸਕੂਲ ਵਿੱਚ ਆਇਆ ਸੀ ਅੱਜ ਉਹ ਪੇਪਰ ਦੇਣ ਲਈ ਜਦੋਂ ਭਾਖੜਾ ਨਹਿਰ ਦੇ ਪੁਲ ਉਤੋਂ ਦੀ ਲੰਘ ਰਿਹਾ ਸੀ ਤਾਂ ਉਸ ਨੂੰ ਭਾਖੜਾ ਵਿੱਚ ਤੈਰਦਾ ਆਉਂਦਾ ਇੱਕ ਨਾਰੀਅਲ ਦਿਖਾਈ ਦਿੱਤਾ ਜਿਸ ਨੂੰ ਕੱਢਣ ਲਈ ਉਹ ਪੁਲ ਦੀ ਬੁਰਜੀ ਦੇ ਸਹਾਰੇ ਨਹਿਰ ਵਿੱਚ ਉਤਰ ਗਿਆ ਇਸ ਦੌਰਾਨ ਉਸ ਦਾ ਸਤੁੰਲਨ ਵਿਗੜ ਗਿਆ ਜਿਸ ਕਾਰਨ ਉਹ ਨਹਿਰ ਵਿੱਚ ਡਿੱਗ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਮੌਕੇ ‘ਤੇ ਹਾਜ਼ਰ ਕੁਝ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਵਿਦਿਆਰਥੀ ਨੂੰ ਬਚਾ ਨਾ ਸਕੇ ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਕੂਲ ਸਟਾਫ਼ ‘ਤੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਖ਼ਬਰ ਲਿਖੇ ਜਾਣ ਤੱਕ ਗੋਤਾਖੋਰਾਂ ਤੇ ਪਿੰਡ ਵਾਸੀਆਂ ਵੱਲੋਂ ਵਿਦਿਆਰਥੀ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ

ਪ੍ਰਸਿੱਧ ਖਬਰਾਂ

To Top