ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਿੰਗਲਾ ਨੂੰ ਸਮਰਥਨ

ਨਰੇਸ਼ ਕੁਮਾਰ ਸੰਗਰੂਰ, ।
ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਭਾਰਤੀ ਕਮਿਊਨਿਸਟ ਪਾਰਟੀ ਨੇ ਸਿੰਗਲਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਪਾਰਟੀ ਆਗੂ ਕਾਮਰੇਡ ਕ੍ਰਿਸ਼ਨ ਦੇਵ ਨੇ ਕਿਹਾ ਕਿ ਸਿੰਗਲਾ ਵੱਲੋਂ ਆਪਣੇ ਐਮਪੀ ਕਾਰਜਕਾਲ ਦੌਰਾਨ ਹਲਕੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਲਿਆਂਦੇ ਸਨ ਜਿਨਾਂ ਦਾ ਅੱਜ ਹਲਕਾ ਵਾਸੀ ਹੀ ਨਹੀਂ ਬਲਕਿ ਪੂਰੇ ਮਾਲਵਾ ਦੇ ਲੋਕ ਲਾਭ ਲੈ ਰਹੇ ਹਨ। ਇਸ ਲਈ ਪਾਰਟੀ ਵੱਲੋਂ ਸਿੰਗਲਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਸਿੰਗਲਾ ਨੂੰ ਭਰੋਸਾ ਦਵਾਇਆ ਕਿ ਉਨਾਂ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਣਗੇ ਅਤੇ ਉਨਾਂ ਨੂੰ ਜਿੱਤ ਦਵਾ ਕੇ ਵਿਧਾਨ ਸਭਾ ਭੇਜਣਗੇ। ਤਾਂਕਿ ਸਿੰਗਲਾ ਪਹਿਲਾਂ ਨਾਲੋਂ ਵੀ ਜਿਆਦਾ ਹਲਕੇ ਦਾ ਵਿਕਾਸ ਕਰਣ। ਇਸ ਮੌਕੇ ਸਿੰਗਲਾ ਨੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਉਨਾਂ ਵੱਲੋਂ ਕੀਤੇ ਭਰੋਸੇ ਤੇ ਖਰਾ ਉਤਰਣ ਦੀ ਗੱਲ ਆਖੀ।