Uncategorized

ਭਾਰਤ-ਅਮਰੀਕਾ ਪਰਮਾਣੂ ਸਮਝੌਤਾ ਜਲਦ

ਵਾਸ਼ਿੰਗਟਨ। ਭਾਰਤ ਲਈ ਛੇ ਪਰਮਾਣੂ ਰਿਐਕਟਰਾਂ ਦੇ ਨਿਰਮਾਣ ਲਈ ਅਮਰੀਕਾ ਦੀ ਕੰਪਨੀ ਤੋਵਿਨਾ ਕਾਰਪੋਰੇਸ਼ਨ ਵੈਸਟਿੰਗ ਹਾਊਸ ਇਲੈਕਟ੍ਰਿਕ ਦੇ ਨਾਲ ਚੱਲ ਰਹੀ ਸਮਝੌਤਾ ਵਾਰਤਾ ਹੁਣ ਆਪਣੇ ਅੰਤਿਮ ਗੇੜ ‘ਚ ਹੈ ਤੇ ਹੁਣ ਮਸਲਾ ਸਿਰਫ਼ ਰਿਐਕਟਰਾਂ ਦੀਆਂ ਕੀਮਤਾਂ ਅਤੇ ਉਸ ਦੇ ਭੁਗਤਾਨ ਦਾ ਬਾਕੀ ਰਹਿ ਗਿਆ ਹੈ ਜਿਸ ਨੂੰ ਹੱਲ ਕੀਤਾ ਜਾਣਾ ਬਾਕੀ ਹੈ।
ਇਹ ਜਾਣਕਾਰੀ ਭਾਰਤ ਦੇ ਅਮਰੀਕਾ ਸਥਿੱਤ ਰਾਜਦੂਤ ਅਰੁਣ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਲੇ ਹਫ਼ਤੇ ਦੀ ਵਾਸ਼ਿੰਗਟਨ ਯਾਤਰਾ ਤੋਂ ਪਹਿਲਾਂ ਕੱਲ੍ਹ ਪੱਤਰਕਾਰਾਂ ਨੂੰ ਦਿੱਤੀ। ਭਾਰਤ ਅਤੇ ਅਮਰੀਕਾ ਦਰਮਿਆਨ 2008 ਦੇ ਨਾਗਰਿਕ ਪਰਮਾਣੂ ਸਮਝੌਤੇ ਤੋਂ ਬਾਅਦ ਰਿਐਕਟਰ ਦੀ ਖ਼ਰੀਦ ਦਾ ਇਹ ਪਹਿਲਾ ਸਮਝੌਤਾ ਹੋਵੇਗਾ। ਏਜੰਸੀ

ਪ੍ਰਸਿੱਧ ਖਬਰਾਂ

To Top