Breaking News

ਭਾਰਤ ਖਿਤਾਬ ਬਚਾਉਣ ਲਈ ਤਿਆਰ : ਵਿਰਾਟ

ਏਜੰਸੀ
ਮੁੰਬਈ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਆਤਮਵਿਸਵਾਸ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਆਈਪੀਐਲ ਨਾਲ ਖਿਡਾਰੀਆਂ ਨੂੰ ਆਪਣੀਆਂ ਤਿਆਰੀਆਂ ਨੂੰ ਪਰਖਣ ਦਾ ਮੌਕਾ ਮਿਲਿਆ ਹੈ ਅਤੇ ਹੁਣ ਉਹ ਇਸ ਮੈਗਾ ਟੂਰਨਾਮੈਂਟ ‘ਚ ਆਪਣਾ ਖਿਤਾਬ ਬਚਾਉਣ ਲਈ ਤਿਆਰ ਹੈ ਆਈਪੀਐੱਲ-10 ਦੇ ਲਗਭਗ ਡੇਢ ਮਹੀਨੇ ਦੇ ਸਫਰ ਤੋਂ ਬਾਅਦ ਹੁਣ ਟੀਮ ਇੰਡੀਆ ਇੰਗਲੈਂਡ ਲਈ ਰਵਾਨਾ ਹੋ ਰਹੀ ਹੈ, ਜਿੱਥੇ ਉਹ ਚੈਂਪੀਅਨਜ਼ ਟਰਾਫ਼ੀ ‘ਚ ਆਪਣੇ ਖਿਤਾਬ ਦੇ ਬਚਾਅ ਲਈ ਉੱਤਰੇਗੀ ਵਿਰਾਟ ਨੇ ਨਾਲ ਹੀ ਕਿਹਾ ਕਿ ਸਾਡੇ ‘ਤੇ ਸਾਬਕਾ ਚੈਂਪੀਅਨ ਹੋਣ ਦਾ ਦਬਾਅ ਰਹੇਗਾ ਪਰ ਸਾਨੂੰ ਇਸ ਦਬਾਅ ਤੋਂ ਪਾਰ ਪਾਉਣਾ ਹੋਵੇਗਾ ਟੀ-20 ਕ੍ਰਿਕਟ ਅਤੇ ਵਨਡੇ ਦੋਵੇਂ ਵੱਖ-ਵੱਖ ਫਾਰਮੈਟ ਹਨ ਅਤੇ ਇਸ ‘ਚ ਕਿਸੇ ਤਰ੍ਹਾਂ ਦੀ ਸਮਾਨਤਾ ਨਹੀਂ ਹੈ, ਪਰ ਖਿਡਾਰੀਆਂ ਨੂੰ ਇਸ ਨਾਲ ਫਿੱਟ ਰਹਿਣ ‘ਚ ਮੱਦਦ ਜ਼ਰੂਰ ਮਿਲੀ ਹੈ ਅਸੀਂ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ‘ਚ ਖੁਦ ਨੂੰ ਸਰਵਸ੍ਰੇਸ਼ਠ ਸਾਬਤ ਕਰਨਾ ਚਾਹੁੰਦੇ ਹਾਂ ਟੀਮ ਇੰਡੀਆ ਨੇ ਟੂਰਨਾਮੈਂਟ ‘ਚ ਪਹਿਲਾ ਮੁਕਾਬਲਾ ਚਾਰ ਜੂਨ ਨੂੰ ਪਾਕਿਸਤਾਨ ਨਾਲ ਖੇਡਣਾ ਹੈ ਪਾਕਿਸਤਾਨ ਖਿਲਾਫ਼ ਮੈਚ ਬਾਰੇ ਪੁੱਛੇ ਜਾਣ ‘ਤੇ ਵਿਰਾਟ ਨੇ ਕਿਹਾ ਕਿ ਇਸ ‘ਤੇ ਜ਼ਿਆਦਾ ਗੱਲ ਕਰਨਾ ਗਲਤ ਹੈ ਅਜਿਹਾ ਨਹੀਂ ਹੈ ਕਿ ਅਸੀਂ ਪਹਿਲੀ ਵਾਰ ਪਾਕਿਸਤਾਨ ਨਾਲ ਖੇਡਣ ਜਾ ਰਹੇ ਹਾਂ ਹਰ ਵਾਰ ਇਹੀ ਸਵਾਲ ਪੁੱਛਿਆ ਜਾਂਦਾ ਹੈ ਅਤੇ ਹਰ ਉਹੀ ਜਵਾਬ ਮਿਲਦਾ ਹੈ ਭਾਰਤ ਪਾਕਿਸਤਾਨ ਦਰਮਿਆਨ ਮੈਚ ‘ਚ ਦਬਾਅ ਰਹਿੰਦਾ ਹੈ ਪਰ ਇਸ ਮੈਚ ਨੂੰ ਅਸੀਂ ਆਮ ਮੈਚਾਂ ਵਾਂਗ ਲਵਾਂਗੇ ਦਿੱਗਜ਼ ਬੱਲੇਬਾਜ਼ ਨੇ ਕਿਹਾ ਕਿ ਪਿਛਲੀ ਵਾਰ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਬਤੌਰ ਓਪਨਰ ਸ਼ਾਨਦਾਰ ਕੰਮ ਕੀਤਾ ਸੀ ਸਪਿੱਨਰਾਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਸੀ ਅਤੇ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਵੀ ਸੰਤੋਸ਼ਜਨਕ ਕਿਹਾ ਜਾ ਸਕਦਾ ਹੈ  ਸਾਨੂੰ ਹਾਲਾਤਾਂ ਅਨੁਸਾਰ ਯੋਜਨਾ ਤਿਆਰ ਕਰਨਾ ਅਤੇ ਉਸ ‘ਤੇ ਹਮਲਾ ਕਰਨਾ ਹੋਵੇਗਾ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਧੋਨੀ ਅਤੇ ਯੁਵਰਾਜ ਦੋਵੇਂ ਹੀ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਹਨ ਅਤੇ ਮੈਂ ਉਨ੍ਹਾਂ ਨੂੰ ਕੁਝ ਆਦੇਸ਼ ਨਹੀਂ ਦੇ ਸਕਦਾ ਉਹ ਸਥਿਤੀ ਅਨੁਸਾਰ ਖੁਦ ਨੂੰ ਢਾਲਣ ‘ਚ ਸਮਰੱਥ ਹਨ ਅਤੇ ਜੇਕਰ ਉਹ ਖੁੱਲ੍ਹ ਕੇ ਖੇਡਦੇ ਹਨ ਤਾਂ ਇਹ ਟੀਮ ਦੇ ਉਤਸ਼ਾਹ ਲਈ ਕਾਫੀ ਉਪਯੋਗੀ ਰਹੇਗਾ ਭਾਰਤ ਨੇ ਆਖਰੀ ਸਮੇਂ ‘ਚ ਟੀਮ ‘ਚ ਬਦਲਾਅ ਕਰਦਿਆਂ ਜਖ਼ਮੀ ਬੱਲੇਬਾਜ਼ ਮਨੀਸ਼ ਪਾਂਡੇ ਦੀ ਜਗ੍ਹਾਂ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਸ਼ਾਮਲ ਕੀਤਾ ਸੀ ਕਾਰਤਿਕ ਪੰਜ ਬਦਲਵੇਂ ਖਿਡਾਰੀਆਂ ‘ਚ ਸ਼ਾਮਲ ਸਨ, ਜਿਨ੍ਹਾਂ ਨੂੰ ਫਿਰ ਮੁੱਖ ਟੀਮ ‘ਚ ਜਗ੍ਹਾਂ ਮਿਲ ਗਈ ਗਰੁੱਪ ਬੀ ‘ਚ ਭਾਰਤ ਤੋਂ ਇਲਾਵਾ ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਹੈ ਜਦੋਂਕਿ ਗਰੁੱਪ ‘ਏ’ ‘ਚ ਅਸਟਰੇਲੀਆ, ਬੰਗਲਾਦੇਸ਼, ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ ਭਾਰਤ ਸਾਲ 2002 ਅਤੇ 2013 ‘ਚ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਚੁੱਕਾ ਹੈ

ਪ੍ਰਸਿੱਧ ਖਬਰਾਂ

To Top