ਭਾਰਤ ਖਿਲਾਫ਼ ਇੱਕ ਰੋਜ਼ਾ ਲੜੀ ‘ਚੋਂ ਬਾਹਰ ਰਹਿ ਸਕਦੇ ਹਨ ਰੂਟ

ਏਜੰਸੀ
ਨਵੀਂ ਦਿੱਲੀ,
ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਛੇਤੀ ਹੀ ਬਾਪ ਬਣਨ ਵਾਲੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤ ਖਿਲਾਫ 15 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚੋਂ ਬਾਹਰ ਰਹਿ ਸਕਦੇ ਹਨ ਸਥਾਨਕ ਰਿਪੋਰਟ ਅਨੁਸਾਰ 26 ਸਾਲਾ ਕ੍ਰਿਕਟਰ ਆਪਣੇ ਪਹਿਲੇ ਬੱਚੇ ਦੇ ਜਨਮ ਸਮੇਂ ਆਪਣੇ ਘਰ ਮੌਜ਼ੂਦ ਰਹਿ ਸਕਦੇ ਹਨ ਭਾਰਤ ਅਤੇ ਇੰਗਲੈਂਡ ਦਰਮਿਆਨ ਪੂਨੇ ‘ਚ 15 ਜਨਵਰੀ ਤੋਂ ਇੱਕ ਰੋਜ਼ਾ ਮੈਚਾਂ ਲੜੀ ਸ਼ੁਰੂ ਹੋ ਰਹੀ ਹੈ ਅਤੇ ਅਜਿਹੇ ‘ਚ ਰੂਟ ਕੈਰੀ ਨਾਲ ਰਹਿ ਸਕਦੇ ਹਨ ਭਾਰਤ ਖਿਲਾਫ ਪੰਜ ਟੈਸਟ ਮੈਚਾਂ ਦੀ ਲੜੀ ‘ਚ ਰੂਟ ਮਹਿਮਾਨ ਇੰਗਲਿਸ਼ ਟੀਮ ਵੱਲੋਂ ਸਰਵਸ੍ਰੇਸ਼ਠ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ ਸਨ ਇੱਕ ਰੋਜ਼ਾ ਲੜੀ ‘ਚ ਰੂਟ ਨੂੰ ਅਹਿਮ ਮੰਨਿਆ ਜਾ ਰਿਹਾ ਸੀ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਦ ਇੰਗਲੈਂਡ ਦੀ ਟੀਮ ਵੀਰਵਾਰ ਤੱਕ ਭਾਰਤ ਪਹੁੰਚ ਸਕਦੀ ਹੈ ਪਰ ਇਸੇ ਦੌਰਾਨ ਰੂਟ ਦੇ ਬੱਚੇ ਦਾ ਵੀ ਜਨਮ ਹੋ ਸਕਦਾ ਹੈ ਜਿਸ ਕਾਰਨ ਉਹ ਇੰਗਲਿਸ਼ ਟੀਮ ‘ਚੋਂ ਬਾਹਰ ਰਹਿ ਸਕਦੇ ਹਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਟੀਮ ਇੰਡੀਆ ਤਿੰਨ ਇੱਕ ਰੋਜ਼ਾ ਤੇ ਤਿੰਨ ਟੀ-20 ਮੈਚ ਖੇਡੇਗੀ ਪਹਿਲਾ ਮੈਚ ਪੂਨੇ ‘ਚ 15 ਜਨਵਰੀ ਨੂੰ ਦੂਜਾ ਮੈਚ 19 ਜਨਵਰੀ ਨੂੰ ਕਟਕ ਅਤੇ ਤੀਜਾ ਇੱਕ ਰੋਜ਼ਾ ਮੈਚ 22 ਜਨਵਰੀ ਨੂੰ ਕੋਲਕਾਤਾ ‘ਚ ਖੇਡਿਆ ਜਾਵੇਗਾ ਇਸ ਤੋਂ ਬਾਦ 26 ਜਨਵਰੀ ਤੋਂ ਕਾਨ੍ਹਪੁਰ ‘ਚ ਟੀ-20 ਮੈਚਾਂ ਦੀ ਲੜੀ ਸ਼ੁਰੂ ਹੋਵੇਗੀ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈਸੀਬੀ) ਨੇ ਹਾਲੇ ਤੱਕ ਰੂਟ ਦੇ ਅਧਿਕਾਰਕ ਤੌਰ ‘ਤੇ ਲੜੀ ‘ਚੋਂ ਬਾਹਰ ਰਹਿਣ ਅਤੇ ਉਨ੍ਹਾਂ ਦੇ ਸਥਾਨ ‘ਤੇ ਕਿਸੇ ਬਦਲਵੇਂ ਖਿਡਾਰੀ ਦੇ ਰੂਪ ‘ਚ ਸ਼ਾਮਲ ਕੀਤੇ ਜਾਣ ਦਾ ਐਲਾਨ ਨਹੀਂ ਕੀਤਾ